Monday, September 28, 2026

ਡੀ.ਸੀ ਵੱਲੋਂ ਸੜਕਾਂ ਦੇ ਬਰਮ 31 ਮਈ ਤੱਕ ਪੂਰੇ ਕਰਵਾਉਣ ਦੀਆਂ ਹਦਾਇਤਾਂ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – Kamaldeep Sangha dcਡਿਪਟੀ ਕਮਿਸ਼ਨਰ  ਕਮਲਦੀਪ ਸਿੰਘ ਸੰਘਾ ਨੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਬਰਮਾਂ ਦੀ ਮਾੜੀ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਮਾਲ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਬਰਮ 31 ਮਈ ਤੱਕ ਪੂਰੇ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਾਰੇ ਐਸ ਡੀ ਐਮਜ਼, ਲੋਕ ਨਿਰਮਾਣ ਵਿਭਾਗ, ਮੰਡੀ ਬੋਰਡ ਅਤੇ ਪੰਚਾਇਤੀ ਰਾਜ ਦੇ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ਵਿਚ ਉਨਾਂ ਸਪੱਸ਼ਟ ਕੀਤਾ ਕਿ ਸੜਕ ਕਿਨਾਰੇ ਪੈਂਦੀਆਂ ਜ਼ਮੀਨਾਂ ਦੇ ਮਾਲਕਾਂ ਵੱਲੋਂ ਸੜਕਾਂ ਦੇ ਬਰਮ ਵੱਢ ਕੇ ਆਪਣੀ ਜ਼ਮੀਨ ਵਿਚ ਰਲਾਏ ਜਾ ਰਹੇ ਹਨ, ਜਿਸ ਨਾਲ ਸੜਕਾਂ ਦੀ ਚੌੜਾਈ ਘੱਟ ਹੋ ਗਈ ਹੈ, ਜੋ ਕਿ ਕਿਸੇ ਵੇਲੇ ਵੀ ਦੁਰਘਟਨਾ ਦਾ ਕਾਰਨ  ਬਣ ਸਕਦੀ ਹੈ। ਇਸ ਤੋਂ ਇਲਾਵਾ ਇਸ ਕਾਰਨ ਹੰਗਾਮੀ ਹਾਲਤ ਵਿਚ ਅੱਗ ਬੁਝਾੳੂ ਗੱਡੀਆਂ ਅਤੇ ਐਬੂਲੈਂਸ ਆਦਿ ਦੇ ਪਹੁੰਚਣ ਵਿਚ ਦੇਰੀ ਹੁੰਦੀ ਹੈ ਅਤੇ ਇਹ ਰੋਜ਼ ਲੰਘਦੀਆਂ ਸਕੂਲ ਵੈਨਾਂ, ਟਰੈਕਟਰ-ਟਰਾਲੀਆਂ ਅਤੇ ਕੰਬਾਇਨਾਂ ਲਈ ਵੀ ਵੱਡਾ ਖ਼ਤਰਾ ਬਣੇ ਹੋਏ ਹਨ। ਉਨਾਂ ਲਿਖਿਆ ਕਿ ਇਹ ਕੱਟੇ ਹੋਏ ਬਰਮ ਅਕਸਰ ਰਾਹਗੀਰ ਤੇ ਜ਼ਮੀਨ ਮਾਲਕਾਂ ਵਿਚਾਲੇ ਝਗੜੇ ਦਾ ਕਾਰਨ ਵੀ ਬਣਦੇ ਹਨ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕੁੱਝ ਇਕ ਜ਼ਮੀਨ ਮਾਲਕਾਂ ਦੇ ਲਾਲਚ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਰਹੇ ਹਨ, ਜੋ ਕਿ ਬਰਦਾਸ਼ਤਯੋਗ ਨਹੀਂ। ਉਨਾਂ ਇਸ ਕੰਮ ਲਈ ਪੰਚਾਇਤਾਂ ਅਤੇ ਜ਼ਮੀਨ ਮਾਲਕਾਂ ਨੂੰ ਸਰਕਾਰ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ।
ਆਪਣੀ ਹਦਾਇਤ ਵਿਚ ਉਨਾਂ ਲਿਖਿਆ ਹੈ ਕਿ ਸਾਰੇ ਸਰਕਲ ਮਾਲ ਅਧਿਕਾਰੀ ਇਹ ਯਕੀਨੀ ਬਨਾਉਣਗੇ ਕਿ ਜਿੰਨਾਂ ਵਿਅਕਤੀ ਵੱਲੋਂ ਬਰਮ ਕੱਟੇ ਹੋਏ ਹਨ, ਉਨਾਂ ਦਾ ਨਾਂਅ, ਜ਼ਮੀਨ ਆਦਿ ਦੀ ਜਾਣਕਾਰੀ ਉਸ ਸੜਕ ਨੂੰ ਬਨਾਉਣ ਵਾਲੇ ਵਿਭਾਗ, ਜਿਸ ਵਿਚ ਲੋਕ ਨਿਰਮਾਣ, ਮੰਡੀ ਬੋਰਡ ਅਤੇ ਪੰਚਾਇਤੀ ਰਾਜ ਸ਼ਾਮਿਲ ਹਨ, ਤੱਕ ਸਮੇਂ ਸਿਰ ਪਹੁੰਚ ਜਾਵੇ,  ਤਾਂ ਜੋ ਸਬੰਧਤ ਵਿਭਾਗ ਉਸ ਵਿਅਕਤੀ ਨੂੰ ਨੋਟਿਸ ਜਾਰੀ ਕਰ ਸਕਣ।ਉਨਾਂ ਕਿਹਾ ਕਿ ਜੋ ਵਿਅਕਤੀ ਨੋਟਿਸ ਜਾਰੀ ਹੋਣ ਮਗਰੋਂ ਵੀ ਬਰਮ ਠੀਕ ਨਹੀਂ ਕਰਦਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਸਾਰੇ ਬੀ.ਡੀ.ਪੀ ਓਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਪਿੰਡਾਂ ਦੇ ਗੁਰਦੁਆਰਿਆਂ ਰਾਹੀਂ ਅਨਾਉਸਮੈਂਟ ਕਰਵਾ ਕੇ ਬਰਮ ਪੂਰੇ ਕਰਵਾਉਣ ਦੀ ਜਾਣਕਾਰੀ ਦੇਣ।ਸੰਘਾ ਨੇ ਲਿਖਿਆ ਹੈ ਕਿ ਸਬੰਧਤ ਵਿਭਾਗ ਦਾ ਐਕਸੀਅਨ ਹਰੇਕ ਹਫਤੇ ਬਰਮ ਪੂਰੇ ਕਰਵਾਉਣ ਲਈ ਕੀਤੀ ਜਾ ਰਹੀ ਕਾਰਵਾਈ ਰਿਪੋਰਟ ਸਬੰਧਤ ਐਸ.ਡੀ.ਐਮ ਦੇ ਦਸਤਖਤ ਕਰਵਾ ਕੇ ਮੈਨੂੰ ਦੇਣਗੇ ਅਤੇ 30 ਮਈ ਤੱਕ ਝੋਨੇ ਦੀ ਕਾਸ਼ਤ ਤੋਂ ਪਹਿਲਾਂ ਇਹ ਕੰਮ ਪੂਰਾ ਕਰ ਲਿਆ ਜਾਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply