Tuesday, November 24, 2026

ਡੇਂਗੂ ਦਾ ਲਾਰਵਾ ਮਿਲਣ `ਤੇ ਹੋਵੇਗਾ ਚਲਾਨ ਤੇ ਘਰਾਂ ਦੇ ਬਾਹਰ ਲਗਾਏ ਜਾਣਗੇ ਸਟਿੱਕਰ

PPN2804201702ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਵਿੱਚ 2 ਮਈ ਤੋਂ ਸੁਰੂ ਹੋਣ ਜਾ ਰਹੇ ਡੇਂਗੂ/ਮਲੇਰੀਆ ਅਤੇ ਚਿਕਨਗੂਨੀਆ ਦੀ ਰੋਕਥਾਮ ਸਬੰਧੀ ਘਰ-ਘਰ ਜਾ ਕੇ ਸਰਵੇ ਲਈ ਰੂਪਰੇਖਾ ਦੱਸਣ ਲਈ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਡਾ: ਰਘੁਵੀਰ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਦੀ ਰਹਿਨੁਮਾਈ ਅਤੇ ਦਿਸ਼ਾ-ਨਿਰਦੇਸ਼ਾਂ ਅਨੂਸਾਰ ਡਾ: ਰਾਜਪਾਲ ਸਿੰਘ ਜਿਲਾ ਐਪੀਡੀਮਾਲੋਜਿਸਟ ਦਫਤਰ ਸਿਵਲ ਸਰਜਨ ਬਠਿੰਡਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਸਾਝੀਆਂ ਟੀਮਾ ਨੇ ਹਿੱਸਾ ਲਿਆ ਇਸ ਮੀਟਿੰਗ ਵਿੱਚ ਇਨਾਂ ਬਿਮਾਰੀਆਂ ਤੋਂ ਬਚਣ ਸਬੰਧੀ ਐਕਸ਼ਨ ਪਲਾਨ ਤਿਆਰ ਕਰਕੇ ਵਿਚਾਰ ਵਿਟਾਦਰਾਂ ਕੀਤਾ ਗਿਆ।ਇਸ ਵਾਰ ਘਰਾਂ ਦਾ ਅਤੇ ਚੈਕ ਕੀਤੀਆਂ ਥਾਵਾਂ ਅਤੇ ਲਾਰਵਾ ਮਿਲਣ ਵਾਲੇ ਘਰਾਂ ਦਾ ਰਿਕਾਰਡ ਰੱਖਣ ਲਈ ਵੱਖਰੇ ਤੌਰ ਤੇ ਇੱਕ ਰਜਿਸਟਰ ਤਿਆਰ ਕੀਤਾ ਗਿਆ ਅਤੇ ਹਰ ਘਰ ਨੂੰ ਕਵਰ ਕਰਨ ਉਪਰੰਤ ਉਸ ਘਰ ਦੇ ਦਰਵਾਜੇ ਤੇ ਲਵਾਉਣ ਲਈ ਡੇਂਗੂ ਸਰਵੇ ਸਬੰਧੀ ਇੱਕ ਸਟਿੱਕਰ ਤਿਆਰ ਕੀਤਾ ਗਿਆ, ਜੋ ਹਰ ਘਰ ਦੇ ਦਰਵਾਜੇ `ਤੇ ਚਿਪਕਾਇਆ ਜਾਵੇਗਾ।ਲੋਕਾਂ ਨੂੰ ਪੁਰਜੋਰ ਅਪੀਲ ਹੈ ਕਿ ਡੇਂਗੂ ਸਰਵੇ ਸਬੰਧੀ ਟੀਮਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।ਘਰ ਵਿੱਚੋਂ ਲਾਰਵਾ ਮਿਲਣ ਤੇ ਨਗਰ ਨਿਗਮ ਬਠਿੰਡਾ ਵੱਲੋਂ ਚਲਾਨ ਵੀ ਕੱਟੇ ਜਾਣਗੇ।ਇਸ ਮੌਕੇ ਏ.ਯੂ.ਓ ਅਜਮੇਰ ਸਿੰਘ, ਐਸ.ਆਈ ਰਸ਼ਪਾਲ ਕੁਮਾਰ, ਕੇਵਲ ਕੁਮਾਰ ਅਤੇ ਨਗਰ ਨਿਗਮ ਤੋਂ ਚੀਫ ਸੈਨੇਟਰੀ ਇੰਨਪੈਕਟਰ ਸਤੀਸ਼ ਕੁਮਾਰ ਹਾਜ਼ਰ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply