Saturday, April 11, 2026

ਪਖੰਡੀ ਬਾਬਿਆਂ, ਤਾਂਤਰਿਕਾਂ, ਢੋਂਗੀਆਂ ਨੂੰ 5 ਲੱਖ ਜਿੱਤਣ ਦਾ ਦਿੱਤਾ ਖੁੱਲਾ ਚੈਲੰਜ

ਚੌਂਕ ਮਹਿਤਾ, 29 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – PPN2804201730ਧਾਗੇ ਤਵੀਤ ਕਰਨ, ਪਖੰਡੀ ਬਾਬਿਆਂ, ਤਾਂਤਰਿਕਾਂ, ਭਵਿੱਖ ਦੱਸਣ ਦਾ ਢੋਂਗ ਕਰਨ ਵਾਲਿਆਂ ਸਮੂਹ ਲੋਕਾਂ ਨੂੰ 5 ਲੱਖ ਜਿੱਤਣ ਦਾ ਖੁੱਲਾ ਚੈਲੰਜ਼ ਕਰਦਿਆਂ ਸਮਾਜ ਸੇਵੀ ਸੰਸਥਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਕੋਈ ਵੀਂ ਵਿਅਕਤੀ ਜਿਹੜਾ ਸਾਡੇ ਭੋਲੇ ਭਾਲੇ ਲੋਕਾਂ ਦੀਆਂ ਕਮਜ਼ੋਰੀਆਂ ਦਾ ਫਾਇਦਾ ਉਠਾ ਕੇ ਵੱਖ-ਵੱਖ ਤਰੀਕਿਆਂ ਨਾਲ ਜਿਵੇਂ ਹੱਥ ਵੇਖਣਾ, ਧਾਗੇ ਤਵੀਤ, ਗਿੱਦੜ ਸਿੰਘੀ, ਰੂਹ ਦਾ ਆਉਣਾ, ਕੀਤਾ ਕਰਾਇਆ, ਵਿਦੇਸ਼ ਭੇਜਣਾ, ਨੌਕਰੀ ਦਿਵਾਉਣਾ, ਫ਼ਸਲ ਵਿੱਚ ਅੜਿੱਚਣ, ਬੱਚਾ ਪੈਦਾ ਨਾ ਹੋਣ ਤੇ, ਘਰ ਵਿੱਚ ਅੱਗ ਲੱਗਣ, ਵਾਲ ਕੱਟੇ ਜਾਣ, ਘਰ ਵਿੱਚ ਖੂਨ ਦੇ ਛਿੱਟੇ ਪੈਣਾ ਆਦਿ ਰਾਹੀਂ ਲੋਕਾਂ ਨੂੰ ਲੁੱਟਣ ਵਾਲਿਆਂ ਸਮੂਹ ਪਖੰਡੀ ਲੋਕਾਂ ਨੂੰ 5 ਲੱਖ ਰੁਪਏ ਲੋਕਾਂ ਦੀ ਕਚਹਿਰੀ ਵਿੱਚ ਲਹਿਰ ਵੱਲੋਂ ਨਿਰਧਾਰਿਤ 11 ਸ਼ਰਤਾਂ ਨੂੰ ਪੂਰਾ ਕਰਕੇ ਜਿੱਤਣ ਦਾ ਐਲਾਨ ਕਰਦਿਆ ਕਹੇ।ਪ੍ਰਿੰਸੀਪਲ ਤਰਸਿੱਕਾ ਨੇ ਕਿਹਾ ਕਿ ਇਹ ਚੈਲੰਜ਼ ਕਰਨ ਦਾ ਕਾਰਣ, ਇਹ ਹੈ ਕਿ ਬਹੁਤ ਸਾਰੇ ਸ਼ਰਾਰਤੀ ਅਨਸਰ ਸਾਡੇ ਭੋਲੇ ਭਾਲੇ ਲੋਕਾਂ ਦਾ ਆਰਥਿਕ, ਸਰੀਰਿਕ, ਮਾਨਸਿਕ ਸ਼ੋਸਣ ਕਰਦੇ ਹਨ।ਇਸ ਮੌਕੇ ਮੇਜ਼ਰ ਸਿੰਘ ਫੌਜ਼ੀ ਸਾਧਪੁਰ, ਦਲੇਰ ਸਿੰਘ ਸਾਧਪਰ, ਬਲਵਿੰਦਰ ਸਿੰਘ ਚੱਕੀਵਾਲੇ ਸਾਧਪੁਰ, ਬਾਬਾ ਗਰੀਬ ਸਿੰਘ ਤਰਸਿੱਕਾ, ਨੰਬਰਦਾਰ ਨਿਰਮਲ ਸਿੰਘ ਤਰਸਿੱਕਾ, ਕਾਬਲ ਸਿੰਘ ਗਰੰਥੀ, ਅਜਾਇਬ ਸਿੰਘ ਫੌਜੀ ਤਰਸਿੱਕਾ ਆਦਿ ਆਗੂ ਹਾਜ਼ਿਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply