ਬਠਿੰਡਾ, 29 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ)- ਸਕੂਲਾਂ ਵਿਚ ਤਿੰਨ ਦਿਨਾਂ ਦੀਆਂ ਛੁੱਟੀਆਂ ਹੋਣ ਕਾਰਨ ਪਹਿਲਾਂ ਹੀ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵਲੋਂ “ ਮਜਦੂਰ ਦਿਵਸ”ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ।ਸਕੂਲ ਵਿੱਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਆਯੋਜਿਤ ਕੀਤੀ ਗਈ।ਜਿਸ ਵਿੱਚ ਵਿਦਿਆਰਥੀਆਂ ਨੇ ਕਰਮਚਾਰੀਆਂ ਦੇ ਸਨਮਾਨ ਵਿੱਚ ਕਵਿਤਾਵਾਂ, ਨਾਟਕ ਅਤੇ ਨਾਚ ਪੇਸ਼ ਕੀਤੇ ਗਏ।ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਨੇ ਮਜਦੂਰ ਦਿਵਸ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਮਜਦੂਰ ਦਿਵਸ ਨੂੰ ਕੰਮਕਾਜੀ ਆਦਮੀਆਂ ਅਤੇ ਔਰਤਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ ਜਿਵੇ ਕਿ ਕਿਸੇ ਵੀ ਦੇਸ਼ ਦੀ ਤਰੱਕੀ ਕਿਸਾਨਾਂ ਅਤੇ ਕਰਮਚਾਰੀਆਂ ਤੇ ਨਿਰਭਰ ਕਰਦੀ ਹੈ ਉਸੇ ਤਰਾਂ ਹੀ ਕਿਸੇ ਵੀ ਸਮਾਜ, ਸੰਸਥਾਵਾਂ ਅਤੇ ਉਦਯੋਗਾਂ ਨੂੰ ਖੜਾ ਕਰਨ ਲਈ ਮਜਦੂਰਾਂ ਦੀ ਵਿਸ਼ੇਸ਼ ਭੂਮਿਕਾ ਹੁੰਦੀ ਹੈ।ਉਹਨਾਂ ਵਿਦਿਆਰਥੀਆਂ ਨੂੰ ਦੱਸਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਵੱਡਾ ਜਾਂ ਛੋਟਾ ਨਹੀ ਹੁੰਦਾ।ਮਜਦੂਰ ਵਰਗ ਸਮਾਜ ਦਾ ਵਿਭਿੰਨ ਅਤੇ ਮਹੱਤਵਪੂਰਨ ਅੰਗ ਹੈ। ਸਾਨੂੰ ਉਹਨਾਂ ਨੂੰ ਆਦਰ ਸਨਮਾਨ ਦੇਣਾ ਚਾਹੀਦਾ ਹੈ।ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ, ਵਾਈਸ ਪ੍ਰਿੰਸੀਪਲ ਮੈਡਮ ਕੁਲਵੰਤ ਕੌਰ, ਜੇ ਐਸ ਸੰਧੂ ਅਤੇ ਸਟਾਫ ਦੁਆਰਾ ਕਰਮਚਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media