ਬਠਿੰਡਾ ਸੀ.ਆਈ ਏ ਸਟਾਫ਼ ਦਾ ਕੰਮ ਸ਼ਲਾਘਾਯੋਗ – ਆਈ.ਜੀ.ਪੀ
ਬਠਿੰਡਾ, 30 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਇੰਸਪੈਕਟਰ ਜਰਨਲ ਆਫ ਪੁਲਿਸ ਬਠਿੰਡਾ ਮੁਖਵਿੰਦਰ ਸਿੰਘ ਛੀਨਾ, ਜੋਨ ਬਠਿੰਡਾ ਅਤੇ ਨਵੀਨ ਸਿੰਗਲਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਤੀ 17/18-04-2017 ਦੀ ਦਰਮਿਆਨ ਰਾਤ ਨੂੰ ਕਿਸੇ ਨਾਮਲੂਮ ਵਿਅਕਤੀਆਂ ਨੇ ਹਰਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਤੇ ਇਸ ਦੀ ਪਤਨੀ ਗੁਰਮੇਲ ਕੋਰ ਵਾਸੀਆਨ ਕੋਠੇ ਗੁਰੂ ਕੇ (ਮਹਿਰਾਜ) ਜੋ ਰਾਤ ਘਰ ਸੁੱਤੇ ਪਿਆ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਸਬੰਧੀ ਸੁਚਨਾ ਮਿਲਣ ਤੇ ਮੁਕਦਮਾ ਨੰ: 40 ਮਿਤੀ 18-04-2017 ਅ/ਧ 302 ਹਿ:ਦੰ: ਪੁਲਿਸ ਥਾਣਾ ਸਿਟੀ ਰਾਮਪੁਰਾ ਨਾਮਲੂਮ ਵਿਅਕਤੀਆਂ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ।ਇਸ ਅੰਨੇ ਕਤਲ ਦੀ ਗੁੱਥੀ ਨੂੰ ਸਲਝਾਉਣਾ ਬਠਿੰਡਾ ਪੁਲਿਸ ਦਾ ਸ਼ਲਾਘਾਯੋਗ ਕੰਮ ਕੀਤਾ ਹੈ ਇਥੇ ਜਿਕਰਯੋਗ ਇਹ ਹੈ ਕਿ ਪਹਿਲਾਂ ਇਸ ਮੁਕਦਮੇ ਦੀ ਮੁੱਢਲੀ ਤਫਤੀਸ਼ ਐੱਸ.ਐੱਚ.ਓ.ਸਿਟੀ ਰਾਮਪੁਰਾ ਅਤੇ ਡੀ.ਐਸ.ਪੀ ਫੂਲ ਵਲੋਂ ਕੀਤੀ ਗਈ ਸੀ। ਜਿਸ ਵਿਚ ਸ਼ੱਕ ਦੀ ਸੂਈ ਮਿ੍ਰਤਕ ਹਰਪਾਲ ਸਿੰਘ ਦੇ ਭਰਾ ਜਗਰਾਜ ਸਿੰਘ ਉਸ ਦੀ ਪਤਨੀ ਅਤੇ ਉਸ ਦੇ ਲੜਕੇ ਬਲਜੀਤ ਸਿੰਘ ਵੱਲ ਜਾਂਦੀ ਸੀ ਜਿਹਨਾਂ ਦੀ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਗਈ ਜ਼ੋ ਬੇਗੁਨਾਹ ਪਾਏ ਗਏ ਫਿਰ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਇਹ ਤਫਤੀਸ਼ ਆਈ.ਜੀ ਬਠਿੰਡਾ ਜ਼ੋਨ ਦੇ ਹੁਕਮਾਂ ਅਨੁਸਾਰ ਇੰਸ: ਰਜਿੰਦਰ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਬਠਿੰਡਾ ਨੂੰ ਸੌਂਪੀ ਗਈ ਅਤੇ ਜਿਹਨਾਂ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਅਤੇ ਖੁਫੀਆ ਤੰਤਰਾਂ ਰਾਹੀਂ ਅਤੇ ਗਵਾਹਾਂ ਦੇ ਬਿਆਨਾਤ ਦੇ ਆਧਾਰ ਤੇ ਮਿ੍ਰਤਕਾ ਗੁਰਮੇਲ ਕੌਰ ਦੇ ਭਾਣਜੇ ਨਰਿੰਦਰ ਸਿੰਘ ਉਰਫ ਨਿੰਦਰ ਪੁੱਤਰ ਗੁਰਦੀਪ ਸਿੰਘ ਜੱਟ ਵਾਸੀ ਵਜੀਦਕੇ ਖੁਰਦ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਪੁਤਰ ਮੱਖਣ ਸਿੰਘ ਵਾਸੀ ਸਹਿਜੜਾ ਜਿਲਾ ਬਰਨਾਲਾ ਨੂੰ ਮੁੱਕਦਮਾ ਹਜਾ ਵਿੱਚ ਨਾਮਜਦ ਕੀਤਾ।ਜਿਹਨਾਂ ਨੂੰ 30 ਅਪ੍ਰੈਲ ਦੀ ਸਵੇਰੇ ਪਿੰਡ ਸਹਿਜੜਾ ਸਕੂਲ ਦੇ ਨੇੜੇ ਮੋਟਰ ਸਾਇਕਲ ਸਮੇਤ ਕਾਬੂ ਕੀਤਾ ਗਿਆ।
ਸੀਨੀਅਰ ਪੁਲਿਸ ਅਫਸਰਾਂ ਨੇ ਦੱਸਿਆ ਕਿ ਨਰਿੰਦਰ ਸਿੰਘ ਦੇ ਇੰਕਸ਼ਾਫ ਕਰਨ `ਤੇ ਉਸ ਦੇ ਘਰੋਂ ਇੱਕ ਬੇਸਬਾਲ, 20,000 ਰੁਪੈ, 02 ਚੂੜੀਆਂ ਜਨਾਨਾਂ ਇਕ ਮੁੰਦਰੀ ਜਨਾਨਾਂ ਅਤੇ ਦੋ ਆਧਾਰ ਕਾਰਡ ਜ਼ੋ ਮਿ੍ਰਤਕ ਹਰਪਾਲ ਸਿੰਘ ਅਤੇ ਮਿ੍ਰਤਕਾ ਗੁਰਮੇਲ ਕੌਰ ਦੇ ਨਾਮ ਦੇ ਹਨ ਅਤੇ ਗੁਰਸੇਵਕ ਸਿੰਘ ਦੇ ਇੰਕਸ਼ਾਫ ਕਰਨ ਤੇ ਉਸ ਦੇ ਘਰੋਂ ਇਕ ਬੇਸਬਾਲ,30,000 ਰੁਪੈ ਇਕ ਜਨਾਨਾਂ ਚੇਨ ਸੋਨਾਂ, ਇੱਕ ਮੰਦਰੀ ਮਰਦਾਨਾਂ ਜਿਸ ਪਰ ਐਚ.ਐਸ ਲਿਖਿਆ ਹੈ, ਬ੍ਰਾਮਦ ਕਰਾਏ ਹਨ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੌਰਾਨੇ ਪੁੱਛਗਿਛ ਨਰਿੰਦਰ ਸਿੰਘ ਨੇ ਦਸਿਆ ਕਿ ਉਹ 9 ਕਲਾਸਾਂ ਪਾਸ ਹੈ ਅਤੇ ਕੁਆਰਾ ਹੈ।ਉਸ ਦੀਆਂ ਤਿੰਨ ਭੈਣਾਂ ਹਨ ਜਿਹਨਾਂ ਵਿਚੋਂ ਦੋ ਸ਼ਾਦੀਸ਼ੁਦਾ ਹਨ ਅਤੇ ਇੱਕ ਕੁਆਰੀ ਹੈ ਜ਼ੋ ਲੁਧਿਆਣਾ ਨਰਸਿੰਗ ਦਾ ਕੰਮ ਕਰਦੀ ਹੈ, ਜਿਸ ਪਾਸ ਹੁਣ ਦੋ ਕਿਲੇ ਜਮੀਨ ਹੈ। ਜਿਸ ਦੇ ਮਾਂ ਬਾਪ ਬਿਰਧ ਹਨ ਜ਼ੋ ਨਰਿੰਦਰ ਸਿੰਘ ਕਬੂਤਰਬਾਜੀ ਦਾ ਸ਼ੌਂਕ ਵੀ ਰੱਖਦਾ ਹੈ ਜਿਸ ਨੇ ਕਈ ਕਬੂਤਰ ਪਾਲੇ ਹੋਏ ਹਨ। ਹੁਣ ਉਹ ਇਕ ਸਾਲ ਤੋਂ ਆਪਣੀ ਮਾਸੀ ਗੁਰਮੇਲ ਕੌਰ ਪਾਸ ਰਹਿੰਦਾ ਸੀ, ਕਿਉਂਕਿ ਗੁਰਮੇਲ ਕੌਰ ਅਤੇ ਹਰਪਾਲ ਸਿੰਘ ਦੇ ਹੁਣ ਤੱਕ ਕੋਈ ਔਲਾਦ ਨਹੀ ਸੀ।ਮਿ੍ਰਤਕ ਹਰਪਾਲ ਸਿੰਘ ਜਿਸ ਪਾਸ 8 ਕਿਲੇ ਜਮੀਨ ਸੀ, ਜ਼ੋ ਪੂਰਾ ਖੁਸ਼ਹਾਲ ਅਤੇ ਸਰਦਾ ਪਰਿਵਾਰ ਸੀ। ਨਰਿੰਦਰ ਸਿੰਘ ਦੇ ਬਾਪ ਪਾਸ ਵੀ 7 ਕਿਲੇ ਜਮੀਨ ਸੀ ਜ਼ੋ ਸ਼ਰਾਬੀ ਕੁਆਬੀ ਹੋਣ ਕਾਰਨ ਸਾਰੀ ਜਮੀਨ ਵੇਚ ਵੱਟ ਚੁੱਕਾ ਸੀ।ਇੰਸ: ਰਜਿੰਦਰ ਕੁਮਾਰ ਨੇ ਹੋ ਕਿਹਾ ਕਿ ਨਰਿੰਦਰ ਸਿੰਘ ਨੇ ਆਪਣੇ ਮਾਸੜ ਮਿ੍ਰਤਕ ਹਰਪਾਲ ਸਿੰਘ ਦੀ ਸਾਰੀ ਜਮੀਨ ਜਾਇਦਾਦ ਹੜੱਪਣ ਲਈ ਉਸ ਨੇ ਅਰਸਾ ਕਰੀਬ ਡੇਢ ਮਹੀਨਾਂ ਪਹਿਲਾਂ ਆਪਣੇ ਦੋਸਤ ਗੋਗੀ ਵਾਸੀ ਵਜੀਦਕੇ ਜ਼ੋ ਕਬੂਤਰਬਾਜੀ ਕਰਦਾ ਹੈ, ਰਾਹੀਂ ਗੁਰਸੇਵਕ ਸਿੰਘ ਉਰਫ ਸੇਵਕ ਨਾਲ ਦੋਸਤੀ ਪਾ ਲਈ।ਗੁਰਸੇਵਕ ਸਿੰਘ ਜਿਸ ਦਾ ਪਿਛੋਕੜ ਮੁਜਰਮਾਨਾ ਹੈ ਜ਼ੋ ਸ਼ਾਦੀਸ਼ੁਦਾ ਹੈ।ਜਿਸ ਦੀ ਇਕ ਬੇਟੀ ਹੈ ਜਿਸ ਪਰ ਬਰਨਾਲਾ ਜਿਲਾ ਵਿਚ ਐਨ.ਡੀ.ਪੀ.ਐਸ ਐਕਟ ਅਤੇ ਲੜਾਈ ਝਗੜਿਆਂ ਦੇ ਕਈ ਮੁਕੱਦਮੇ ਦਰਜ ਹਨ ਜ਼ੋ ਦੋ ਸਾਲ ਪਹਿਲਾਂ ਹੀ ਜੇਲ ਵਿਚੋਂ ਬਾਹਰ ਆਇਆ ਹੈ ਜ਼ੋ ਨਸ਼ੇ ਕਰਨ ਦਾ ਆਦੀ ਹੈ ਜ਼ੋ ਆਪਣੇ ਨਸ਼ੇ ਦੀ ਪੂਰਤੀ ਲਈ ਕੁੱਝ ਵੀ ਕਰ ਸਕਦਾ ਹੈ।ਨਰਿੰਦਰ ਸਿੰਘ ਨੇ 20-25 ਦਿਨ ਪਹਿਲਾਂ ਗੁਰਸੇਵਕ ਸਿੰਘ ਨੂੰ ਆਪਣੀ ਮਾਸੀ ਮਾਸੜ ਨੂੰ ਮਰਨ ਬਾਰੇ ਅਤੇ ਜਮੀਨ ਹੜੱਪਣ ਬਾਰੇ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਮਾਸੀ ਮਾਸੜ ਦੀ ਜਮੀਨ ਵਿਚੋਂ ਇੱਕ ਕਿੱਲਾ ਜਮੀਨ, ਜਿਸ ਦੀ ਕੀਮਤ 26 ਲੱਖ ਜਾਂ 30 ਲੱਖ ਹੋ ਸਕਦੀ ਹੈ, ਦੇ ਦੇਵੇਗਾ। ਉਸ ਨੇ ਪੇਸ਼ਗੀ ਵਜੋ ਉਸ ਨੂੰ 3੦,000 ਰੁਪੈ ਦੇ ਦਿੱਤੇ ਅਤੇ ਦੋ ਲੱਖ ਰੁਪਏ ਉਹਨਾਂ ਨੂੰ ਮਾਰਨ ਉਪਰੰਤ ਰਕਮ ਇੱਕ ਮਹੀਨੇ ਬਾਅਦ ਦੇਣ ਦਾ ਵਾਅਦਾ ਕੀਤਾ ਸੀ।
ਆਈ.ਜੀ ਪੁਲਿਸ ਨੇ ਦੱਸਿਆ ਕਿ ਫਿਰ ਉਹ ਬਣੀ ਹੋਈ ਵਿਉਂਤ ਅਨੁਸਾਰ ਮਿਤੀ 17/04/17 ਨੂੰ ਰਾਤ ਕਰੀਬ 09.30 ਵਜੇ ਨਰਿੰਦਰ ਸਿੰਘ ਦੇ ਮੋਟਰ ਸਾਈਕਲ ਪਰ ਬੇਸਬਾਲਾਂ ਨਾਲ ਲੈਸ ਹੋ ਕੇ ਪਿੰਡ ਵਜੀਦ ਕੇ ਖੁਰਦ ਤੋਂ ਮਹਿਰਾਜ ਪਹੁੰਚ ਗਏ ਮੋਟਰ ਸਾਈਕਲ ਮਿ੍ਰਤਕ ਹਰਪਾਲ ਸਿੰਘ ਦੇ ਘਰ ਤੋਂ ਥੋੜਾ ਪਿਛੇ ਖੜਾ ਕਰ ਦਿਤਾ ਅਤੇ ਨਰਿੰਦਰ ਸਿੰਘ ਨੇ ਮਿ੍ਰਤਕ ਹਰਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਅੰਦਰਲਾ ਦਰਵਾਜਾ ਖੋਲ ਦਿੱਤਾ ਜਿਸ ਰਾਹੀਂ ਗੁਰਸੇਵਕ ਸਿੰਘ ਅੰਦਰ ਆ ਗਿਆ ਫਿਰ ਉਹ ਦੋਨੇ ਜਣੇ ਦੱਬੇ ਪੈਰੀਂ ਮਿ੍ਰਤਕ ਹਰਪਾਲ ਸਿੰਘ ਅਤੇ ਮਿ੍ਰਤਕਾ ਗੁਰਮੇਲ ਕੌਰ ਦੇ ਕਮਰੇ ਵਿਚ ਪਹੁੰਚ ਗਏ ਜ਼ੋ ਸੁੱਤੇ ਪਏ ਸਨ, ਕਮਰੇ ਦੀ ਲਾਈਟ ਜਗ ਰਹੀ ਸੀ ਗੁਰਸੇਵਕ ਸਿੰਘ ਨੇ ਬੇਸਬਾਲ ਨਾਲ ਮਿ੍ਰਤਕ ਹਰਪਾਲ ਸਿੰਘ ਦੇ ਸਿਰ ਪਰ ਅਤੇ ਨਰਿੰਦਰ ਸਿੰਘ ਨੇ ਬੇਸਬਾਲ ਨਾਲ ਮਿ੍ਰਤਕਾ ਗੁਰਮੇਲ ਕੌਰ ਦੇ ਸਿਰ `ਤੇ ਵਾਰ ਕੀਤੇ ।ਜਿਹਨਾਂ ਨਾਲ ਉਹਨਾਂ ਦੋਨਾਂ ਦੀ ਮੌਤ ਹੋ ਗਈ ਉਹ ਜਾਂਦੇ ਹੋਏ ਗੁਰਮੇਲ ਕੌਰ ਦੇ ਸਰਾਣੇ ਥਲੋਂ ਇਕ ਬੈਗ ਵੀ ਚੁੱਕ ਕੇ ਲੈ ਗਏ ਸੀ, ਜਿਸ ਵਿਚੋਂ ਦੋ ਬੇਸਬਾਲ, 50,000 ਰੁਪੈ,02 ਚੂੜੀਆਂ ਜਨਾਨਾਂ, ਇੱਕ ਜਨਾਨਾ ਚੇਨ ਸੋਨਾਂ, ਇੱਕ ਮੁੰਦਰੀ ਮਰਦਾਨਾਂ (ਕੁੱਲ 42 ਗ੍ਰਾਮ ਸੋਨਾ, ਕੀਮਤ (1,26,000 ਰੁਪੈ), ਇੱਕ ਮੋਟਰ ਸਾਈਕਲ, ਦੋ ਆਧਾਰ ਕਾਰਡ, ਇੱਕ ਹੈਂਡ ਬੈਗ ਆਦਿ ਸਾਮਾਨ ਬਰਾਮਦ ਕੀਤਾ ਗਿਆ।
ਉਚ ਅਧਿਕਾਰੀਆਂ ਨੇ ਕਿਹਾ ਕਿ ਇਹ ਘਿਨੌਣਾ ਕਾਰਾ ਨਰਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਪੈਸੇ ਅਤੇ ਜਮੀਨ ਜਾਇਦਾਦ ਹੜੱਪਣ ਦੇ ਲਾਲਚ ਵਿਚ ਕੀਤਾ ਹੈ।ਜਿਹਨਾਂ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜ਼ੋ ਹੋਰ ਡੂੰਘਾਈ ਨਾਲ ਪੁੱਛਗਿਛ ਹੋ ਸਕੇ।ਦੋਸ਼ੀ ਗਰਸੇਵਕ ਸਿੰਘ ਪਰ ਦਰਜ ਮੁਕੱਦਮੇ: 1. ਮੁ: ਨੰ: 07 ਮਿਤੀ 16/01/15 21, 22/61/85 ਐਨ.ਡੀ.ਪੀ.ਐਸ.ਐਕਟ ਥਾਣਾ ਬਰਨਾਲਾ 2. ਮੁ: ਨੰ: 32 ਮਿਤੀ 06/07/14 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਮਹਿਲਕਲਾਂ 3. ਮੁ: ਨੰ:28 ਮਿਤੀ 25/03/13 ਅ/ਧ 25 ਅਸਲਾ ਐਕਟ ਥਾਣਾ ਸਦਰ ਬਰਨਾਲਾ 4. ਮੁ: ਨੰ: 42 ਮਿਤੀ 21/08/09 ਅ/ਧ 452/323/511/148/149 ਹਿ: ਦੰ: ਥਾਣਾ ਮਹਿਲ ਕਲਾਂ ਵੀ ਦਰਜ ਹਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media