Wednesday, March 25, 2026

ਕਣਕ ਦੀ ਰਹਿਦ-ਖੂਹਦ ਨੂੰ ਅੱਗ ਲਾਉਣ ਦੇ ਸਾਹਮਣੇ ਆਏ 65 ਕੇਸ – ਡੀ.ਸੀ

ਫਾਜ਼ਿਲਕਾ, 2 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –Isha Kalia Dc ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਨੂੰ ਚੈਕਿੰਗ ਦੌਰਾਨ ਜ਼ਿਲ੍ਹੇ ਅੰਦਰ ਕਣਕ ਦੀ ਰਹਿਦ-ਖੂਹਦ ਦੇ 65 ਕੇਸ ਸਾਹਮਣੇ ਆਏ ਹਨ, ਜਿੰਨਾਂ ’ਚੋਂ 6 ਕੇਸਾਂ ਵਿੱਚ ਸਬੰਧਤ ਕਿਸਾਨਾਂ ਨੂੰ 17,500 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਇੱਕ ਮਾਮਲੇ ਵਿੱਚ ਇਕ ਕਿਸਾਨ ਕੋਲੋਂ 5000 ਰੁਪਏ ਵਸੂਲ ਕੀਤੇ ਜਾ ਚੁੱਕੇ ਹਨ, ਜਦੋਂ ਕਿ 5 ਕੇਸਾਂ ’ਚ ਬਣਦੇ 2500-2500 ਰੁਪਏ ਵਸੂਲ ਕਰਨ ਲਈ ਪੈਡਿੰਗ ਪਏ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸਭ ਤੋਂ ਪਹਿਲਾਂ ਖੂਈਆਂ ਸਰਵਰ ਬਲਾਕ ਦੇ ਪਿੰਡ ਉਸਮਾਨ ਖੇੜਾ ਦੇ ਇਕ ਕਿਸਾਨ ਵੱਲੋਂ ਨਾੜ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕੋਲੋਂ ਟਾਸਕ ਫੋਰਸ ਵੱਲੋਂ 5000 ਰੁਪਏ ਵਸੂਲ ਕੀਤੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਬਾਕੀ ਦੇ 5 ਕੇਸ ਜਲਾਲਾਬਾਦ ਤਹਿਸੀਲ ਅਧੀਨ ਪੈਂਦੇ ਪਿੰਡਾਂ ਨਾਲ ਸਬੰਧਤ ਹਨ, ਜਿੰਨ੍ਹਾ ’ਚ ਇਕ ਕੇਸ ਚੱਕ ਖੇੜੇ ਵਾਲਾ ਅਤੇ 2-2 ਕੇਸ ਪਿੰਡ ਬਾਹਮਣੀ ਵਾਲਾ ਅਤੇ ਬਾਗ ਕਲੋਨੀ ਜਲਾਲਾਬਾਦ ਦੇ ਹਨ, ਜ਼ਿਨ੍ਹਾਂ ਨੂੰ 2500-2500 ਰੁਪਏ ਦਾ ਜੁਰਮਾਨਾ ਕੀਤਾ ਗਿਆ ਸੀ, ਪਰ ਅਜੇ ਤੱਕ ਉਨ੍ਹਾਂ ਕੋਲੋਂ ਜੁਰਮਾਨਾ ਵਸੂਲ ਕਰਨ ਲਈ ਕੇਸ ਪੈਡਿੰਗ ਪਏ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਅੱਗ ਲਗਾਉਣ ਦੇ ਜ਼ਿਆਦਾਤਰ ਮਾਮਲੇ ਸੈਟੇਲਾਈਟ ਰਾਹੀਂ ਸਾਹਮਣੇ ਆਏ ਹਨ, ਜਿੰਨ੍ਹਾਂ ਦੀ ਜਾਂਚ ਕਰਨ ਉਪਰੰਤ ਬਾਕੀ ਦੇ 59 ਕੇਸਾਂ ’ਚ ਇਹ ਪਾਇਆ ਗਿਆ ਕਿ ਜ਼ਿਆਦਾਤਰ ਰਹਿਦ-ਖੂਹਦ ਨੂੰ ਅੱਗ ਸਪਾਰਕਿੰਗ ਕਾਰਨ ਲੱਗੀ ਸੀ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਉਨਲ ਦੀਆਂ ਹਦਾਇਤਾਂ ਅਨੁਸਾਰ 2 ਏਕੜ ਤੋਂ ਘੱਟ ਨਾੜ ਸਾੜਨ ਵਾਲੇ ਕਿਸਾਨ ਨੂੰ 2500 ਰੁਪਏ, 2 ਏਕੜ ਤੋਂ 5 ਏਕੜ ਤੱਕ 5000 ਰੁਪਏ ਅਤੇ 5 ਏਕੜ ਤੋਂ ਵੱਧ ਨਾੜ ਸਾੜਨ ਵਾਲੇ ਕਿਸਾਨ ਨੂੰ 15000 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply