Wednesday, March 25, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਹਿਜ ਪਾਠ ਆਰੰਭਤਾ 1 ਮਈ ਤੋਂ

ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN0205201719ਸਥਾਨਕ ਸ਼ਹਿਰ ਦੇ ਬਾਬਾ ਫਰੀਦ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਮਈ ਮਹੀਨੇ ਦੀ ਸ਼ੁਰੂਆਤ ਹੁੰਦਿਆਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਹਿਜ ਪਾਠ ਆਰੰਭਤਾ ਸ਼ਾਮ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਤੱਕ ਕਰਵਾਉਂਣ ਦਾ ਉਪਰਾਲਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ।ਇਹ ਸੇਵਾ ਭਾਈ ਗੁਰਇੰਦਰਪਾਲ ਸਿੰਘ ਪਾਤੜਾ ਵਾਲਿਆਂ ਅਤੇ ਕ੍ਰਿਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ। ਸੋ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਇਸ ਅਨਮੋਲੇ ਸਮਾਂ ਦਾ ਲਾਭ ਉਠਾਉਣ।ਸੋ ਪ੍ਰਬੰਧਕ ਕਮਟੀ ਵਲੋਂ ਸੰਥਿਆ ਪੜਣ ਲਈ ਪੋਥੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਸੋ ਇਸ ਦੇ ਨਾਲ ਹੀ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਨੈਸ਼ਨਲ ਕਲੋਨੀ ਨੇੜੇ ਜੋਗਰ ਪਾਰਕ ਵਿਖੇ ਵੀ ਸੰਥਿਆ ਸਹਿਜ ਪਾਠ ਦੀ ਅਰੰਭਤਾ ਸਵੇਰੇ ਸਾਢੇ ਪੰਜ ਵਜੇ ਤੋਂ ਸਾਢੇ ਛੇ ਵਜੇ ਤੱਕ ਕੀਤੀ ਗਈ ਹੈ ਇਥੇ ਵੀ ਸੰਗਤਾਂ ਇਸ ਦਾ ਲਾਭ ਉਠਾਉਣ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply