ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਮੈਕਸ ਸੁਪਰਸਪੈਸਿਲਿਟੀ ਹਸਪਤਾਲ ਵੱਲੋਂ ਮਾਲਵਾ ਖੇਤਰ ਦੇ ਲੋਕਾਂ ਲਈ ਐਡਵਾਂਸਡ ਟੈਕਨਾਲੋਜੀ ਅਤੇ ਫੁੱਲੀ ਕੰਪਿਊਟਰਆਈਜ਼ਡ ਆਈ ਕੇਅਰ ਸੈਂਟਰ ਲਾਂਚ ਕਰਦਿਆਂ ਏਕਮਜੋਤ ਆਈ.ਕੇਅਰ ਦੇ ਡਾਇਰੈਕਟਰ ਪ੍ਰਸਿੱਧ ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਮੈਕਸ ਐਡਵਾਂਸਡ ਆਈ.ਕੇਅਰ ਸੈਂਟਰ ਦੇ ਡਾਇਰੈਕਟਰ ਡਾ. ਕਸ਼ਿਸ਼ ਗੁਪਤਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਲਵਾ ਖੇਤਰ ਦੇ ਲੋਕਾਂ ਨੂੰ ਐਡਵਾਂਸਡ ਆਈ. ਕੇਅਰ ਸੈਂਟਰ ਦੀ ਬੇਹੱਦ ਲੋੜ ਸੀ। ਇਹਨਾਂ ਲੋੜਾਂ ਨੂੰ ਸਮਝਦੇ ਹੋਏ ਮੈਕਸ ਹਸਪਤਾਲ ਨੇ ਮੈਕਸ ਐਡਵਾਂਸਡ ਆਈ.ਕੇਅਰ ਸੈਂਟਰ ਸਥਾਪਿਤ ਕੀਤਾ ਜੋੋ ਕਿ ਅੱਖਾਂ ਸਬੰਧੀ ਹੋਣ ਵਾਲੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਇੱਕ ਛੱਤ ਥੱਲੇ ਕਰੇਗਾ। ਮਰੀਜਾਂ ਦੀਆਂ ਸਹੂਲਤਾਂ ਨੂੰ ਦੇਖਦੇ ਹੋਏ ਓ.ਪੀ.ਡੀ ਅਤੇ ਆਪਰੇਸ਼ਨਾਂ ਦੀਆਂ ਫੀਸਾਂ ਵਿੱਚ ਕੋਈ ਬਦਲਾਵ ਨਹੀਂ ਕੀਤਾ ਗਿਆ ਜਿਸ ਵਿੱਚ ਐਨਕਾਂ ਨੂੰ ਉਤਾਰਨ ਲਈ ਕਸਟਮਾਈਜ਼ਡ ਲੇਸਿਕ ਲੇਜ਼ਰ ਸਰਜਰੀ, ਦਰਦ ਰਹਿਤ (ਬਿਨਾਂ ਟੀਕਾਕਰਨ), ਮਾਈਕਰੋ ਇਨਸੀਜ਼ਨ ਕੈਟ੍ਰਰੈਕਟ (ਐਮ.ਆਈ.ਸੀ.ਐਸ.)ਡਾ. ਕਸ਼ਿਸ਼ ਗੁਪਤਾ ਅਤੇ ਡਾ. ਪਾਰੁਲ ਗੁਪਤਾ ਅਤੇ ਡਾ. ਸਾਕਸ਼ੀ ਕਪਿਲਾ ਦੁਆਰਾ ਕੀਤੀ ਜਾਵੇਗੀ। ਨਾਲ ਹੀ ਸ਼ੂਗਰ ਦੇ ਮਰੀਜਾਂ ਲਈ ਅੱਖਾਂ ਦੇ ਰੋਗਾਂ ਦਾ ਰੈਟੀਨਲ ਰੇਜ਼ਰ ਇਲਾਜ, ਹਰ ਉਮਰ ਨਾਲ ਸੰਬੰਧਿਤ ਅਸਮਾਨਤਾ, ਰੈਟੀਨਲ ਡਿਟੈਚਮੈਂਟ ਸਰਜ਼ਰੀ ਅਤੇ ਐਡਵਾਂਸਡ ਵਿਟਰੋਰੈਟੀਨਲ ਸਰਜ਼ਰੀ ਡਾ. ਅੰਕੁਰ ਗੁਪਤਾ ਵੱਲੋਂ ਕੀਤੀ ਜਾਵੇਗੀ।
ਨਾਲ ਹੀ ਇਸ ਐਡਵਾਂਸਡ ਆਈ ਕੇਅਰ ਸੈਂਟਰ ਵਿੱਚ ਪਹਿਲਾ ਕਾਲਾ ਮੋਤੀਆ ਸਪੈਸਿਲਿਸਟ ਡਾ. ਡੇਜੀ ਪਠਾਨੀਆਂ, ਬੱਚਿਆਂ ਦੀਆਂ ਅੱਖਾਂ ਦੇ ਰੋਗਾਂ ਅਤੇ ਸਕਵੰਟ ਮਾਹਿਰ ਡਾ. ਅਮਿਤ ਗੁਪਤਾ (ਐਲ.ਬੀ.ਪੀ.ਈ.ਆਈ ਹੈਦਰਾਬਾਦ) ਵੀ ਆਪਣੀਆਂ ਸੇਵਾਵਾਂ ਦੇਣਗੇ। ਨਰਾਇਣ ਨੇਤਰਾਲਿਆ ਬੈਗਲੌਰ ਤੋਂ ਮਾਨਤਾ ਪ੍ਰਾਪਤ ਡਾ. ਗੁਰਜੀਤ ਸਿੰਘ ਅਤਿ ਆਧੁਨਿਕ ਤਕਨੀਕ ਨਾਲ ਕੋਰਨੀਅਲ ਸਰਜ਼ਰੀ ਕਰ ਆਪਣੀਆਂ ਸੇਵਾਵਾਂ ਇਲਾਕੇ ਨੂੰ ਪ੍ਰਦਾਨ ਕਰਨਗੇ।ਇਸ ਮੌਕੇ ਡਾ. ਕਸ਼ਿਸ਼ ਨੇ ਦੱਸਿਆ ਕਿ ਮੈਕਸ ਹਸਪਤਾਲ ਦਾ ਐਡਵਾਂਸਡ ਆਈ.ਕੇਅਰ ਸੈਂਟਰ ਇਕਲੌਤਾ ਐਨ.ਏ.ਬੀ.ਐਚ. ਮਾਨਤਾ ਪ੍ਰਾਪਤ ਸੈਂਟਰ ਹੈ। ਜਿਸਦਾ ਮਕਸ਼ਦ ਆਪਣੇ ਉੱਚ-ਕੋਟੀ ਤੇ ਸੀਮਿਤ ਖਰਚੇ ਵਿੱਚ ਮਰੀਜਾਂ ਨੂੰ ਵਧੀਆ ਇਲਾਜ ਨਾਲ ਹਰ ਇੱਕ ਮਰੀਜ ਨੂੰ ਬੇਹਤਰੀਨ ਨਜ਼ਰ ਪ੍ਰਦਾਨ ਕਰਨਾ ਹੈ।
ਜੀ.ਐਮ ਆਪ੍ਰੇਸ਼ਨ ਸੁਨੀਲ ਮਹਿਤਾ ਨੇ ਦੱਸਿਆ ਕਿ ਏਕਜੋਤ ਗਰੁੱਪ ਦੇ ਤਹਿਤ ਸਰਬੱਤ ਦਾ ਭਲਾ ਟਰੱਸਟ ਰਾਹੀਂ ਆਰਥਿਕ ਤੌਰ ਤੇ ਕੰਮਜੋਰ ਤੇ ਜਰੂਰਤਮੰਦ ਮਰੀਜਾਂ ਲਈ ਹਰ ਮਹੀਨੇ 30 ਤੋਂ 40 ਮੋਤੀਆ ਬਿੰਦ ਦੇ ਮੁਫਤ ਆਪ੍ਰੇਸ਼ਨ ਕੀਤੇ ਜਾਣਗੇ।ਇਸ ਤੋਂ ਇਲਾਵਾ ਮਰੀਜ ਸਾਰੀਆਂ ਸਰਕਾਰੀ ਸਕੀਮਾਂ, ਟੀ.ਪੀ.ਏ. ਅਤੇ ਬੀਮਾਂ ਕੰਪਨੀ ਦੇ ਤਹਿਤ ਕੈਸ਼ਲੈਸ ਸੁਵਿਧਾਵਾਂ ਦਾ ਫਾਇਦਾ ਲੈ ਸਕਣਗੇ। ਜੀ.ਐਮ ਮਹਿਤਾ ਨੇ ਦੱਸਿਆ ਕਿ ਮੈਕਸ ਜਲਦ ਹੀ ਆਈ ਬੈਂਕ ਅਤੇ ਕਾਰਨੀਆ ਟਰਾਂਸਪਲਾਂਟ ਆਪ੍ਰੇਸ਼ਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ, ਜਿਸ ਵਿੱਚ ਮਰੀਜਾਂ ਨੂੰ ਅੰਨੇਪਨ ਦਾ ਇਲਾਜ ਕਰਵਾਉਂਣ ਲਈ ਦੂਰ-ਦਰਾਜ ਜਾਣ ਦੀ ਲੋੜ ਨਹੀਂ ਪਵੇਗੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media