Monday, April 6, 2026

ਸਰਕਾਰੀ ਸਕੂਲ `ਚ ‘ਬੁੱਕ ਬੈਕ’ ਖੋਲਿਆ

ਮਲੋਟ, 3 ਮਈ (ਪੰਜਾਬ ਪੋਸਟ ਬਿਊਰੋ) – PPN0305201718ਸਰਕਾਰੀ ਕੰਨਿਆ ਸੀਨੀ ਸਕੈਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਲੋੜਵੰਦ ਵਿਦਿਆਰਥੀਆ ਲਈ ‘ਬੁੱਕ ਬੈਕ’ ਸ਼ੁਰੁ ਕੀਤਾ ਗਿਆ ਹੈ।ਪ੍ਰਿਸੀਪਲ ਵਿਜੈ ਗਰਗ ਦੀ ਅਗਵਾਈ `ਚ ਇਹ ‘ਬੁੱਕ ਬੈਂਕ’ ਲੈਕਚਰਾਰ ਸੁਨੀਲ ਕੁਮਾਰ ਅਤੇ ਲੈਕਚਰਾਰ ਮੈਡਮ ਸ਼੍ਰੇਸ਼ਟਾ ਦੀ ਸਖਤ ਮਿਹਨਤ ਨਾਲ ਸ਼ੁਰੂ ਕੀਤਾ ਗਿਆ ਹੈ।ਪ੍ਰਿਸੀਪਲ ਵਿਜੈ ਗਰਗ ਨੇ ਦੱਸਿਆ ਸਾਇੰਸ ਦੀ ਪੜਾਈ ਨਾਲ ਸਬੰਧਿਤ ਪੁਸਤਕਾਂ ਬਹੁਤ ਮਹਿੰਗੀਆਂ ਹਨ।ਕੁੱਝ ਬੱਚੇ ਗਿਆਰਵੀਂ ਅਤੇ ਬਾਰਵੀਂ ਜਮਾਤ ਵਿੱਚ ਸਾਇੰਸ ਤਾਂ ਪੜਣਾ ਚਾਹੁੰਦੇ ਹਨ।ਪਰ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਕਿਤਾਬਾਂ ਨਹੀ ਖਰੀਦ ਸਕਦੇ।ਉਹਨਾਂ ਵਿਦਿਆਰਥੀਆਂ ਲਈ ਇਹ ਬੁੱਕ ਬੈਂਕ ਸ਼ੁਰੂ ਕੀਤਾ ਗਿਆ ਹੈ।ਸ਼ਹਿਰ ਨਿਵਾਸੀਆਂ ਨੇ ਪੁਰਾਣੀਆਂ ਕਿਤਾਬਾਂ ਜਾਂ ਨਕਦ ਰਾਸ਼ੀ ਦੇ ਰੂਪ ਵਿੱਚ ਬੁੱਕ ਬੈਂਕ ਵਿੱਚ ਆਪਣਾ ਯੋਗਦਾਨ ਪਾਇਆ। ਇਹਨਾ ਵਿਸ਼ੇਸ਼ ਵਿਅਕਤੀਆਂ ਵਿੱਚ ਪਵਨ ਸਚਦੇਵਾ ਚੰਡੀਗੜ ਨੇ 3500 ਰੁ:, ਸੋਮ ਪ੍ਰਕਾਸ਼ ਮਲੋਟ ਨੇ 2500 ਰੁ:, ਸੰਜੀਵ ਸ਼ਰਮਾ ਪਠਾਨਕੋਟ ਨੇ 5000 ਰੁ: ਅਤੇ ਜਸਕਿਰਨ ਕੋਰ ਅਬਲਖੁਰਾਨਾ ਨੇ 3000 ਰੁ: ਦਾਨ ਦਿੱਤੇ।ਪ੍ਰਿੰਸੀਪਲ ਵਿਜੈ ਗਰਗ ਨੇ ਸਮੂਹ ਸ਼ਹਿਰ ਨਿਵਾਸੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਆਰਵੀ ਅਤੇ ਬਾਰਵੀ ਸਾਇੰਸ ਅਤੇ ਹੋਰ ਵਿਸ਼ਿਆਂ ਬਾਰੇ ਪੁਰਾਣੀਆਂ ਕਿਤਾਬਾਂ ਜਾਂ ਨਕਦ ਰੂਪ ਵਿੱਚ ਦਾਨ ਕਰਨ ਤਾਂ ਕਿ ਗਰੀਬ ਬਚਿਆਂ ਦੀ ਪੜਾਈ ਵਿੱਚ ਸਹਾਈ ਸਿੱਧ ਹੋਣ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply