Tuesday, June 23, 2026

ਹੱਡੀਆਂ ਦੇ ਲੋੜਵੰਦ ਮਰੀਜਾਂ ਦਾ ਸੱਸਤਾ ਇਲਾਜ਼ ਕਰ ਰਿਹਾ ਹੈ ਅਮਨਦੀਪ ਹਸਪਤਾਲ

ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – PPN1005201713ਜਿਥੇ ਅੱਜ ਹਰ ਹਸਪਤਾਲ ਸਿਰਫ਼ ਕਮਾਈ ਵੱਲ ਹੀ ਧਿਆਨ ਕੇਂਦ੍ਰਿਤ ਕਰ ਰਿਹਾ ਹੈ, ਉਥੇ ਹੀ ਕੁੱਝ ਹਸਪਤਾਲ ਅਜਿਹੇ ਵੀ ਹਨ ਜੋ ਲੋੜਵੰਦ ਤੇ ਗਰੀਬ ਮਰੀਜਾਂ ਦਾ ਸਸਤੇ ‘ਚ ਇਲਾਜ਼ ਕਰਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ।ਇਨ੍ਹਾਂ ‘ਚੋ ਸਭ ਤੋਂ ਮੋਹਰੀ ਹੈ ਅਮਨਦੀਪ ਹਸਪਤਾਲ ਵੱਲੋਂ ਹੱਡੀਆਂ ਦੇ ਰੋਗਾਂ ਦੇ ਲੋੜਵੰਦ ਤੇ ਗਰੀਬ ਮਰੀਜਾਂ ਦਾ ਇਲਾਜ਼ ਬਹੁਤ ਹੀ ਸਸਤੀਆਂ ਦਰਾਂ ‘ਤੇ ਕੀਤਾ ਜਾਂਦਾ ਹੈ ।
ਇਸ ਦੀ ਇੱਕ ਮਿਸਾਲ ਘਰ ‘ਚ ਤਿਲਕਣ ਨਾਲ ਡਿੱਗ ਕੇ ਚੂਲਾ ਟੁੱਟ ਜਾਣ ਕਰਕੇ ਹਸਪਤਾਲ ‘ਚ ਦਾਖਲ ਹੋਈ 80 ਸਾਲ ਜਸਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਬਟਾਲਾ ਦੀ ਹੈ, ਜਿਸ ਦਾ ਪਰਿਵਾਰ ਬਹੁਤ ਹੀ ਆਰਥਿਕ ਤੰਗੀ ‘ਚੋਂ ਲੰਘ ਰਿਹਾ ਹੈ, ਕਿਓਂਕਿ ਉਸ ਦਾ ਇਕਲੌਤਾ ਪੁੱਤਰ ਬਲਵਿੰਦਰ ਸਿੰਘ ਵੀ ਸੱਟ ਲੱਗਣ ਕਰਕੇ ਭੌੜ੍ਹੀਆਂ ਦੀ ਮਦਦ ਨਾਲ ਚੱਲਦਾ ਹੈ।ਘਰ ‘ਚ ਕਮਾਉਣ ਵਾਲਾ ਉਹ ਇਕਲੌਤਾ ਵਿਅਕਤੀ ਹੋਣ ਕਾਰਣ ਪਰਿਵਾਰ ਮਹਿੰਗੇ ਇਲਾਜ਼ ਬਾਰੇ ਤਾਂ ਸੋਚ ਵੀ ਨਹੀਂ ਸੀ ਸਕਦਾ ।ਪਰਿਵਾਰ ਕੋਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਕਾਰਡ ਹੈ, ਲੇਕਿਨ  ਕਈ ਹਸਪਤਾਲਾਂ ‘ਚ ਜਾਣ `ਤੇ ਵੀ ਕਿਸੇ ਨੇ ਵੀ ਇਸ ਕਾਰਡ ‘ਤੇ ਇਲਾਜ਼ ਨਹੀਂ ਕੀਤਾ ਤਾਂ ਹਰ ਪਾਸਿਓਂ ਥੱਕ ਹਾਰ ਕੇ ਮਾਤਾ ਦੇ ਪਰਿਵਾਰ ਨੇ ਅਮਨਦੀਪ ਹਸਪਤਾਲ ਦੇ ਮੁਖੀ ਡਾ. ਅਵਤਾਰ ਸਿੰਘ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਨੇ ਪਰਿਵਾਰ ਦੀ ਹਾਲਤ ਦੇਖਣ ਤੋਂ ਬਾਅਦ ਮੁਫਤ ਸਰਜਰੀ ਮੁਫ਼ਤ ਕਰਨ ਦਾ ਫੈਸਲਾ ਕੀਤਾ ਅਤੇ ਸਿਰਫ਼ ਦਵਾਈਆਂ ਦਾ ਖਰਚਾ ਦੇਣ ਲਈ ਕਿਹਾ।ਮਾਤਾ ਜਸਵਿੰਦਰ ਕੌਰ ਦੇ ਪੁੱਤਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਹਸਪਤਾਲ ‘ਚ ਉਸ ਦੀ ਮਾਤਾ ਦਾ ਚੂਲ੍ਹਾ ਘੱਟ ਖਰਚ `ਤੇ ਬਦਲਿਆ ਗਿਆ ਹੈ ਤੇ ਹੁਣ ਉਹ ਬਿਲਕੁਲ ਠੀਕ ਹੈ, ਤੇ ਉਹ ਘਰ ਜਾ ਰਹੇ ਹਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply