ਫਾਜ਼ਿਲਕਾ, 12 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਿਟੀ ਪੁਲਸ ਫਾਜ਼ਿਲਕਾ ਨੇ ਸਥਾਨਕ ਨਵੀਂ ਅਨਾਜ਼ ਮੰਡੀ ਵਿਚ ਨਰਮੇਂ ਦੇ ਡੁਪਲੀਕੇਟ ਬੀਜ ਵੇਚਣ ਸਬੰਧੀ ਇੱਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।ਪੁਲਿਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਸਿੰਘ ਚੀਮਾ ਬੀਜ ਇੰਸਪੈਕਟਰ ਫਾਜ਼ਿਲਕਾ ਨੇ ਦੱਸਿਆ ਕਿ ਸਥਾਨਕ ਨਵੀਂ ਅਨਾਜ਼ ਮੰਡੀ ਵਿਚ ਰਵਿੰਦਰ ਕੁਮਾਰ ਆਪਣੀ ਦੁਕਾਨ ਨੰਬਰਦਾਰ ਦੀ ਹੱਟੀ ਤੇ ਨਰਮੇਂ ਦੇ ਬੀਟੀ ਬੀਜ ਰਾਸ਼ੀ 773 ਡੁਪਲੀਕੇਟ ਵੇਚਦਾ ਹੈ। ਪੁਲਿਸ ਨੇ ਉਕਤ ਵਿਅਕਤੀ ਦੇ ਖਿਲਾਫ਼ 7 ਈ.ਸੀ ਐਕਟ ਸੀਡ ਕੰਟ੍ਰੋਲ ਆਰਡਰ 1983 ਦੀ ਧਾਰਾ 3, ਸੀਡ ਐਕਟ 1966 ਦੀ ਧਾਰਾ 7 (ਸੀ) ਅਤੇ ਭਾਰਤੀ ਦੰਡ ਸੰਹਿਤਾ ਦੀ ਧਾਰਾ 420/120 ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਇਸ ਤੋ ਇਲਾਵਾ ਫਾਜ਼ਿਲਕਾ ਜ਼ਿਲੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਅਰਨੀਵਾਲਾ ਵਿਚ ਨਰਮੇ ਦਾ ਨਕਲੀ ਬੀਜ ਵੇਚਣ ਸਬੰਧੀ ਤਿੰਨ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਸਿੰਘ ਚੀਮਾ ਏਡੀਓ ਐਗਰੀਕਲਚਰ ਸੀਡ ਇੰਸਪੈਕਟਰ ਨੇ ਦੱਸਿਆ ਕਿ ਪਿੰਡ ਅਰਨੀਵਾਲਾ ਦੇ ਡੱਬਵਾਲਾ ਕਲਾਂ ਰੋਡ ਤੇ ਮਨੋਜ਼ ਕੁਮਾਰ ਵਾਸੀ ਅਰਨੀਵਾਲਾ ਕੁੱਕੜ ਟ੍ਰੇਡਿੰਗ ਕੰਪਨੀ ਦਾ ਮਾਲਕ ਹੈ ਅਤੇ ਜਿਸ ਨੇ 9 ਮਈ 2017 ਨੂੰ ਨਰਮੇਂ ਦਾ ਨਕਲੀ ਬੀਜ ਵੇਚਿਆ ਹੈ।
ਇਸ ਤੋਂ ਇਲਾਵਾ ਪੁਲਸ ਨੇ ਮੰਡੀ ਅਰਨੀਵਾਲਾ ਵਿਚ ਹੀ ਨਰਮੇ ਦਾ ਨਕਲੀ ਬੀਜ ਵੇਚਣ ਵਾਲੇ ਇੱਕ ਹੋਰ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।ਪੁਲਿਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਸਿੰਘ ਚੀਮਾ ਏਡੀਓ ਐਗਰੀਕਲਚਰ ਸੀਡ ਇੰਸਪੈਕਟਰ ਨੇ ਦੱਸਿਆ ਕਿ ਮੰਡੀ ਅਰਨਵਾਲਾ ਦੇ ਸੁਖਮਣੀ ਹਸਪਤਾਲ ਦੇ ਨੇੜੇ ਮੈਂ. ਧਮੀਜਾ ਫਰਟੀਲਾਇਜ਼ਰ ਐਂਡ ਪੈਸਟੀਸਾਇਡ ਮਾਹੂਆਣਾ ਬੋਦਲਾ ਦੇ ਮਾਲਕ ਰਜੇਸ਼ ਕੁਮਾਰ ਵਾਸੀ ਝੂਲੇ ਲਾਲ ਕਲੋਨੀ ਫਾਜ਼ਿਲਕਾ ਨੇ 6 ਮਈ ਤੋਂ 9 ਮਈ 2017 ਤੱਕ ਨਰਮੇ ਦਾ ਨਕਲੀ ਬੀਜ ਵੇਚਿਆ ਹੈ।ਇਸ ਤੋਂ ਇਲਾਵਾ ਪੁਲਸ ਨੇ ਮੰਡੀ ਅਰਨੀਵਾਲਾ ਵਿਚ ਹੀ ਨਰਮੇ ਦਾ ਨਕਲੀ ਬੀਜ ਵੇਚਣ ਵਾਲੇ ਇੱਕ ਹੋਰ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਗੁਰਮੀਤ ਸਿੰਘ ਚੀਮਾ ਏਡੀਓ ਐਗਰੀਕਲਚਰ ਸੀਡ ਇੰਸਪੈਕਟਰ ਨੇ ਦੱਸਿਆ ਕਿ ਗੁਲਸ਼ਨ ਕੁਮਾਰ ਵਾਸੀ ਅਰਨੀਵਾਲਾ ਗੁਲਸ਼ਨ ਟ੍ਰੇਡਿੰਗ ਕੰਪਨੀ ਦਾ ਮਾਲਕ ਹੈ ਅਤੇ ਜਿਸਨੇ 4 ਮਈ ਤੋਂ 9 ਮਈ 2017 ਤੱਕ ਨਰਮੇਂ ਦਾ ਨਕਲੀ ਬੀਜ ਵੇਚਿਆ ਹੈ।ਪੁਲਸ ਨੇ ਹੁਣ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 420/120ਬੀ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media