ਫਾਜ਼ਿਲਕਾ, 12 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) –
ਜ਼ਿਲਾ ਫਾਜ਼ਿਲਕਾ ਪੁਲਸ ਵੱਲੋਂ ਨਸ਼ਿਆਂ ਦੇ ਖਿਲਾਫ਼ ਚਲਾਏ ਗਏ ਅਭਿਆਨ ਦੇ ਤਹਿਤ ਨਸ਼ੀਲੇ ਪਦਾਰਥ ਅਤੇ ਉਸ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਫੜਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।ਐਸ.ਐਸ.ਪੀ ਦਫ਼ਤਰ ਵਿਚ ਅਯੋਜਤ ਪੱਤਰਕਾਰ ਸੰਮੇਲਨ ਵਿਚ ਜਾਣਕਾਰੀ ਦਿੰਦੇ ਹੋਏ ਜ਼ਿਲਾ ਪੁਲਿਸ ਪ੍ਰਮੁੱਖ ਡਾ. ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਜਲਾਲਾਬਾਦ ਪੁਲਸ ਨੇ ਰਿੰਪਾ ਸਿੰਘ ਉਰਫ਼ ਸੋਨੂੰ ਵਾਸੀ ਸੁਖੇਰਾ ਬੋਦਲਾ ਥਾਣਾ ਸਦਰ ਜਲਾਲਾਬਾਦ ਨੂੰ ਕਾਬੂ ਕਰਕੇ ਉਸਦੇ ਕੋਲੋ 1 ਕਿਲੋਗ੍ਰਾਮ ਚੂਰਾ ਪੋਸਤ ਬਰਾਮਦ ਕੀਤੀ ਹੈ।ਉਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸੋਨੂੰ ਨੇ ਦੱਸਿਆ ਕਿ ਉਹ ਆਪਣੇ ਗ੍ਰਾਹਕਾਂ ਜਿਨਾਂ ਦੇ ਕੋਲ ਪੈਸੇ ਨਹੀਂ ਹੁੰਦੇ ਉਨਾਂ ਨੂੰ ਚੈਕ ਜਾਂ ਮੁਬਾਇਲ ਲੈਕੇ ਵੀ ਨਸ਼ੇ ਦਿੰਦਾ ਹੈ।ਜਿਸ ਤੋਂ ਬਾਅਦ ਉਸਦੇ ਕੋਲੌਂ ਪੁਲਸ ਨੇ 1,30,000 ਰੁਪਏ ਨਗਦੀ, 84 ਗ੍ਰਾਮ ਸੋਨਾ, 36 ਮੁਬਾਇਲ ਫੋਨ ਅਤੇ 21200 ਰੁਪਏ ਦੇ ਚੈਕ ਬਰਾਮਦ ਕੀੇਤ ਹਨ। ਇਸ ਤੋਂ ਇਲਾਵਾ ਗੁਰਦੇਵ ਸਿੰਘ ਅਤੇ ਗੁਰਦੀਪ ਸਿੰਘ ਵਾਸੀ ਸੁਖੇਰਾ ਬੋਦਲਾ ਤੋਂ 1500 ਗ੍ਰਾਮ ਚੂਰਾ ਪੋਸਤ ਅਤੇ 350 ਗ੍ਰਾਮ ਨਸ਼ੀਲਾ ਪਾਊਡਰ, ਦੇਸਾ ਸਿੰਘ ਅਤੇ ਛਿੰਦਰ ਸਿੰਘ ਦੋਵੇਂ ਵਾਸੀ ਸੁਖੇਰਾ ਬੋਦਲਾ ਤੋਂ ਕ੍ਰਮਵਾਰ 500 ਅਤੇ 5000 ਲੀਟਰ ਲਾਹਣ, ਜਗਮੀਤ ਸਿੰਘ ਤੋਂ 400 ਨਸ਼ੇ ਦੇ ਲਈ ਵਰਤੀਆਂ ਜਾਣ ਵਾਲੀਆਂ ਗੋਲੀਆਂ ਅਤੇ ਗੋਲੂ ਤੋਂ ਡੇਢ ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media