ਚੌਕ ਮਹਿਤਾ, 12 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) –

ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲ਼ਿਆ ਵੱਲੋਂ ਜੂਨ 1984 ਦੇ ਮਹਾਨ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਹੋਰ ਬੇਅੰਤ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਲੜੀਵਾਰ ਸ਼ਹੀਦੀ ਸਮਾਗਮਾਂ ਤਹਿਤ ਪਿੰਡ ਬੱਦੋਵਾਲ ਦੇੇ ਗੁਰਦੁਆਰਾ ਸਾਹਿਬ ਵਿਖੇ ਕਥਾ ਕੀਰਤਨ ਸਮਾਗਮ ਕੀਤਾ ਗਿਆ।ਟਕਸਾਲ ਮੁਖੀ ਨੇ ਸ੍ਰੀ ਗੁਰੁ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੁ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲੋਂ ਗੁਰਬਾਣੀ ਦੀਆਂ ਪੋਥੀਆਂ ਪ੍ਰਾਪਤ ਕਰਨ ਦੀ ਕਥਾ ਸੰਗਤਾਂ ਨੂੰ ਸਰਵਣ ਕਰਾਈ।ਉਨ੍ਹਾਂ ਨੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗ ਕੇ ਬਾਣੀ ਤੇ ਬਾਣੇ ਦੀ ਧਾਰਨੀ ਬਣਨ ਦੀ ਪ੍ਰੇਰਣਾ ਦਿੱਤੀ।ਸਮਾਗਮ ਮੌਕੇ ਕੀਰਤਨ ਦੀ ਸੇਵਾ ਭਾਈ ਰਣਜੀਤ ਸਿੰਘ ਹਜ਼ੂਰੀ ਰਾਗੀ ਦਮਦਮੀ ਟਕਸਾਲ ਅਤੇ ਭਾਈ ਲਵਪ੍ਰੀਤ ਸਿੰਘ ਖਾਲਸਾ ਅਕੈਡਮੀ ਦੇ ਜਥਿਆਂ ਨੇ ਨਿਭਾਈ।
ਇਸ ਮੌਕੇ ਬਾਬਾ ਗੁਰਮੀਤ ਸਿੰਘ, ਪਿ੍ਰੰ: ਗੁਰਦੀਪ ਸਿੰਘ ਰੰਧਾਵਾ, ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ, ਗ੍ਰੰਥੀ ਭਾਈ ਚਤਰ ਸਿੰਘ, ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ, ਪ੍ਰੀਤਮ ਸਿੰਘ ਪ੍ਰਧਾਨ, ਰਮਨਬੀਰ ਸਿੰਘ ਲੱਧਾਮੁੰਡਾ, ਵੀਰ ਸਿੰਘ ਚੱਕੀਵਾਲਾ, ਸਰਪੰਚ ਮਹਿੰਦਰ ਸਿੰਘ ਬਾਠ, ਨੰਬਰਦਾਰ ਹਰਜਿੰਦਰ ਸਿੰਘ, ਜਸਵੰਤ ਸਿੰਘ ਥਾਣੇਦਾਰ, ਹਰਗੋਪਾਲ ਸਿੰਘ ਰੰਧਾਵਾ, ਜਥੇਦਾਰ ਕਰਮਜੀਤ ਸਿੰਘ ਲਾਲੀ, ਮੈਂਬਰ ਕੁਲਵਿੰਦਰ ਬਿੱਟੂ ਮਹਿਤਾ, ਪੁਰਬਾ ਬ੍ਰਦਰਜ, ਕੁਲਵਿੰਦਰ ਸਿੰਘ ਸੈਦੂਕੇ, ਜੋਗਿੰਦਰ ਸਿੰਘ, ਅਵਤਾਰ ਸਿੰਘ ਆਰੇ ਵਾਲੇ, ਪੰਡਿਤ ਰਾਮ ਸਰੂਪ, ਸਤਨਾਮ ਸਿੰਘ, ਗੁਲਜ਼ਾਰ ਸਿੰਘ ਸਾਬਕਾ ਸਰਪੰੰਚ, ਜਥੇ.ਸਾਬ ਸਿੰਘ ਸਦਾਰੰਗ, ਜਥੇ. ਜਸਵੰਤ ਸਿੰਘ ਅਰਜੁਨਮਾਂਗਾ, ਜਗਤਾਰ ਸਿੰਘ, ਜਗਰੂਪ ਸਿੰਘ, ਮਿਸਤਰੀ ਪਰਮਜੀਤ ਸਿੰਘ, ਭਾਈ ਸੁੱਚਾ ਸਿੰਘ ਆਦਿ ਵੀ ਮੌਜੂਦ ਸਨ।
Punjab Post Daily Online Newspaper & Print Media