ਪਠਾਨਕੋਟ, 13 ਮਈ (ਪੰਜਾਬ ਪੋਸਟ ਬਿਊਰੋ) –
ਜ਼ਿਲੇ ਦੇ ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦ, ਤਾਜ਼ੇ ਅਤੇ ਵਾਜ਼ਬ ਭਾਅ ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਤੇ ਸ਼ਹਿਰਵਾਸੀਆਂ ਦੀ ਮੰਗ ਤੇ ਖੇਤੀਬਾੜੀ ਵਿਭਾਗ ਪਠਾਨਕੋਟ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਜਥੇਦਾਰ ਕੇਸਰ ਸਿੰਘ ਰੋਡ ਤੇ ਨੇੜੇ ਬੀਮਾ ਦਫਤਰ ਪਹਿਲਾ ਕਿਸਾਨ ਬਾਜ਼ਾਰ ਲਗਾਇਆ ਗਿਆ, ਜਿਸ ਦਾ ਉਦਘਾਟਨ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਨੇ ਕੀਤਾ।ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਕਮ ਨੋਡਲ ਅਫਸਰ ਕਿਸਾਨ ਬਾਜ਼ਾਰ,ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ, ਡਾ ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ, ਡਾ. ਸੰਦੀਪ ਸਿੰਘ ਖੇਤੀ ਵਿਕਾਸ ਅਫਸਰ, ਹਰਮੀਤ ਸਿੰਘ ਉਪ ਮੰਡਲ ਅਫਸਰ (ਨਗਰ ਸੁਧਾਰ ਟਰੱਸਟ) ਹਾਜ਼ਰ ਸਨ।ਕਿਸਾਨ ਬਾਜ਼ਾਰ ਵਿੱਚ ਬਲਜਿੰਦਰ ਸਿੰਘ ਬਹਾਦਰ ਲਾਹੜੀ, ਮਿੱਤ ਸਿੰਘ, ਬਲਵਿੰਦਰ ਸਿੰਘ ਸੁਖਾਲਗੜ, ਰੂਪ ਸਿੰਘ ਜਸਰੋਟੀਆ, ਸਤਨਾਮ ਸਿੰਘ ਕਟਾਰੂਚੱਕ, ਵਿਸ਼ਵਦੀਪ ਸੋਨੀ ,ਯਸ਼ਪਾਲ ਅਖਵਾਨਾ, ਦਵਿੰਦਰ ਸਿੰਘ ਨੇ ਸਟਾਲ ਲਗਾ ਕੇ ਸਬਜ਼ੀਆਂ ਅਤੇ ਹੋਰ ਖੇਤੀ ਉਤਪਾਦ ਵੇਚੇ।
ਇਸ ਮੌਕੇ ਗੱਲਬਾਤ ਸ਼੍ਰੀਮਤੀ ਨੀਲਿਮਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਪਹਿਲਾ ਕਿਸਾਨ ਬਾਜ਼ਾਰ ਲਗਾਇਆ ਗਿਆ ਹੈ, ਜਿਸ ਨੂੰ ਸ਼ਹਿਰ ਵਾਸੀਆਂ ਨੁ ਬਹੁਤ ਭਰਵਾਂ ਹੁੰਗਾਰਾ ਦਿੱਤਾ ਹੈ ਉਨਾ ਕਿਹਾ ਕਿ ਇਹ ਕਿਸਾਨ ਬਾਜ਼ਾਰ ਹਫਤੇ ਦੇ ਹਰ ਸ਼ੁਕਰਵਾਰ ਨੂੰ ਬੀਮਾ ਦਫਤਰ ਦੇ ਨੇੜੇ, ਹਰ ਬੁੱਧਵਾਰ ਨੂੰ ਚਿਲਡਰਨ ਪਾਰਕ ਅਤੇ ਐਤਵਾਰ ਨੂੰ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿੱਚ ਕਿਸਾਨ ਬਾਜ਼ਾਰ ਲਾਇਆ ਜਾਇਆ ਕਰੇਗਾ।ਉਨਾਂ ਕਿਹਾ ਕਿ ਕਿਸਾਨ ਬਾਜ਼ਾਰ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਮੌਜੂਦ ਵਿਚੋਲਿਆਂ ਦੀ ਭੁਮਿਕਾ ਨੂੰ ਖਤਮ ਕਰਕੇ ਖੇਤੀ ਉਤਪਾਦ ਖੱਪਤਕਾਰਾਂ ਤੱਕ ਪਹੁੰਚਾਉਣੇ ਹਨ।ਉਨਾਂ ਕਿਹਾ ਕਿ ਸਮੇਂ ਦੀ ਜ਼ਰੂਰਤ ਹੈ ਕਿ ਕਿਸਾਨ ਰਵਾਇਤੀ ਸੋਚ ਨੂੰ ਤਿਆਗ ਕੇ ਵਿਗਿਆਨਕ ਅਤੇ ਵਿਉਪਾਰਕ ਸੋਚ ਅਪਨਾਉਣ।ਉਨਾਂ ਕਿਹਾ ਕਿ ਛੋਟੇ ਅਤੇ ਸੀਮਾਂਤ ਕਿਸਾਨ, ਕਿਸਾਨ ਬਾਜ਼ਾਰ ਵਿੱਚ ਆਪਣੀ ਖੇਤੀ ਉਪਜ ਸਿੱਧਿਆਂ ਖਪਤਕਾਰਾਂ ਨੂੰ ਵੇਚ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨਾਂ ਕਿਹਾ ਕਿ ਖੇਤੀ ਦੇ ਮੰਦੇ ਦੌਰ ਵਿੱਚੋਂ ਨਿਕਲਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਫਸਲ ਨੂੰ ਮੂਲ ਰੂਪ ਵਿੱਚ ਨਾਂ ਵੇਚ ਕੇ ਫਸਲ ਨੂੰ ਤਿਆਰ ਮਾਲ ਦੇ ਰੂਪ ਵਿੱਚ ਵੇਚਣ ਤਾਂ ਜੋ ਖੇਤੀ ਉਪਜ ਤੋਂ ਵਧੇਰੇ ਆਮਦਨ ਲਈ ਜਾ ਸਕੇ।ਜਾਗਰੁਕ ਖੱਪਤਕਾਰ ਅਜੇ ਤਰੇਹਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਬਾਜ਼ਾਰ ਨਾਲ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਦੀ ਆਰਥਿਕਤਾ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ ਅਤੇ ਨੌਜਵਾਨ ਕਿਸਾਨਾਂ ਵਿੱਚ ਖੇਤੀ ਪ੍ਰਤੀ ਉਤਸ਼ਾਹ ਵੀ ਵਧੇਗਾ।ਉਨਾਂ ਕਿਹਾ ਕਿ ਸ਼ਹਿਰਵਾਸੀਆਂ ਨੂੰ ਸਥਾਨਕ ਕਿਸਾਨਾਂ ਵੱਲੋਂ ਕਿਸਾਨ ਬਾਜ਼ਾਰ ਵਿੱਚ ਲਿਆਂਦੇ ਖੇਤੀ ਉਤਪਾਦ ਖ੍ਰੀਦ ਕੇ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਜ਼ਿਲਾ ਪਠਾਨਕੋਟ ਦੀ ਤਰੱਕੀ ਹੋ ਸਕੇ।ਉਨਾਂ ਕਿਹਾ ਕਿ ਨੌਜਵਾਨ ਕਿਸਾਨਾਂ ਤੋਂ ਸਬਜ਼ੀਆ ਅਤੇ ਹੋਰ ਖੇਤੀ ਉਤਪਾਦ ਖ੍ਰੀਦ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸੰਬੰਧ ਬੇਹਤਰ ਬਣਦੇ ਹਨ। ਬਲਵਿੰਦਰ ਸਿੰਘ ਸੁਖਾਲਗੜ ਅਤੇ ਬਲਜਿੰਦਰ ਸਿੰਘ ਨੇ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸ਼ਣ ਨੂੰ ਕਿਸਾਨ ਬਾਜ਼ਾਰ ਵਿੱਚ ਆਉਣ ਵਾਲੇ ਕਿਸਾਨਾਂ ਨੂੰ ਕਿਸਾਨ ਬਾਜ਼ਾਰ ਲਈ ਲੋੜੀਂਦਾ ਮੁਢਲਾ ਢਾਂਚਾ ਖ੍ਰੀਦਣ ਲਈ ਮਾਲੀ ਮਦਦ ਕਰਨੀ ਚਾਹੀਦੀ ਹੈ ਜਿਸ ਲਈ ਕੁਝ ਹਿੱਸਾ ਕਿਸਾਨ ਵੀ ਪਾ ਸਕਦੇ ਹਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media