ਸਮਰਾਲਾ 13 ਮਈ (ਪੰਜਾਬ ਪੋਸਟ- ਕੰਗ) – ਭਿ੍ਸ਼ਟਾਚਾਰ ਵਿਰੋਧੀ ਫਰੰਟ (ਰਜਿ.) ਸਮਰਾਲਾ ਦੀ ਮਾਸਿਕ ਇੱਕਤ੍ਰਤਾ ਕਮਾਂਡੈਂਟ ਰਸ਼ਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਥਾਨਿਕ ਜੱਥੇਬੰਦੀਆਂ, ਬੁੱਧੀਮਾਨ ਸਖਸ਼ੀਅਤਾਂ, ਅਗਰਗਾਮੀ ਸਮਾਜ ਸੇਵੀ ਵਿਅਕਤੀ ਤੇ ਫਰੰਟ ਦੀਆਂ ਮਾਛੀਵਾੜਾ ਤੇ ਖਮਾਣੋਂ ਇਕਾਈਆਂ ਨੂੰ ਸ਼ਮੂਲੀਅਤ ਕੀਤੀ।ਸਭ ਤੋੋਂ ਪਹਿਲਾਂ ਸ਼ਵਿੰਦਰ ਸਿੰਘ ਕਲੇਰ ਨੇ ਫਰੰਟ ਦੀ ਪਿਛਲੇ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਕਿਹਾ ਪੰਜ ਕੇਸ ਨਿਪਟਾਏ ਗਏ।ਖਮਾਣੋਂ ਇਕਾਈ ਵੱਲੋਂ ਸਰਵਨ ਸਿੰਘ ਨੇ ਬੋਲਦਿਆਂ ਕਿਹਾ ਕਿ ਵਿੱਦਿਆ ਪ੍ਰਸਾਰ ਦਾ ਬੁਰਾ ਹਾਲ ਹੋਇਆ ਪਿਆ ਹੈ, ਪ੍ਰਾਈਵੇਟ ਸਕੂਲਾਂ ਦੀ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਲੁੱਟ-ਖਸੁੱਟ ਰੜੇ ਮੈਦਾਨ ਹੋ ਰਹੀ ਹੈ, ਸਰਕਾਰ ਨੂੰ ਇਸ ਪਾਸੇ ਉਚੇਚ ਧਿਆਨ ਦੇ ਕੇ ਤਾਲੀਮ ਦੇ ਉਪਕਾਰ ਤੇ ਪ੍ਰਸਾਰ ਨਾਲ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।
ਮਾਛੀਵਾੜਾ ਇਕਾਈ ਵੱਲੋਂ ਸੁਖਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰਾਂ ਦੇ ਪਰਿਵਰਤਨ ਵੀ ਕੋਈ ਅਰਥ ਨਹੀਂ ਰੱਖਦੇ। ਧਰਤੀ ਪੱਧਰ ਤੇ ਅੱਜ ਦੀ ਸਥਿਤੀ, ਉਸ ਤਰਾਂ ਹੀ ਬਰਕਰਾਰ ਹੋ, ਲੋਕਾਂ ਲਈ ਮਿਲਾਵਟ ਦੀ ਸਮੱਸਿਆ, ਅਵਾਰਾ ਪਸ਼ੂਆਂ ਦਾ ਆਪ ਮੁਹਾਰੇ ਘੁੰਮਣਾ ਤੇ ਜਾਨੀ ਅਤੇ ਮਾਲੀ ਨੁਕਸਾਨ ਕਰਨ। ਹਰ ਪ੍ਰਕਾਰ ਦਾ ਪ੍ਰਦੂਸ਼ਣ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ।
ਹਮਦਰਦਵੀਰ ਨੌਸ਼ਹਿਰੀ ਨੇ ਕਿਹਾ ਕਿ ਚੋਣਾਂ ਵਿੱਚ ਸਾਨੂੰ ਮੂਰਖਤਾ ਨਹੀਂ ਦਿਖਾਉਣੀ ਚਾਹੀਦੀ, ਸਰਕਾਰ ਦਾ ਬਦਲਾਅ ਲੋਕ ਹਿਤ `ਚ ਹੋਣਾ ਚਾਹੀਦਾ ਹੈ ਨਾ ਕਿ ਅਰਾਜੇਦਾਰੀ ਅਤੇ ਸਰਮਾਏਦਾਰੀ ਦੇ ਆਧਾਰ ਤੇ, ਜਿਸ ਦਾ ਨਤੀਜਾ ਪੂਰੇ ਪੰਜ ਸਾਲ ਤਾਂ ਭੁਗਤਣਾ ਹੀ ਹੈ, ਬਲਕਿ ਵਿਗੜਿਆ ਢਾਂਚਾ ਜਲਦੀ ਨਹੀਂ ਦਰੁਸਤ ਹੋ ਸਕੇਗਾ।
ਭੁਪਿੰਦਰ ਸਿੰਘ ਮੁੰਡੀ ਨੇ ਕਿਹਾ ਕਿ ਅਸੀਂ ਫਲ ਅਤੇ ਸਬਜ਼ੀਆਂ ਜ਼ਹਿਰ ਦੇ ਰੂਪ ਵਿੱਚ ਖਾ ਰਹੇ ਹਾਂ ਕਿਉਂਕਿ ਫਲਾਂ ਨੂੰ ਪਕਾਉਣ ਲਈ ਘੰਟਿਆਂ ਦੀ ਗੱਲ ਹੈ ਤੇ ਸਬਜ਼ੀ ਨੂੰ ਵੱਡਾ ਰੂਪ ਕਰਨ ਲਈ ਟੀਕੇ ਲਗਾ ਕੇ ਵਿੱਚ ਜਹਿਰ ਪਾ ਦਿੱਤੀ ਜਾਂਦੀ ਹੈ। ਜੋ ਕਿ ਮਨੁੱਖ, ਪਸ਼ੂ ਅਤੇ ਪੰਛੀ ਦੀ ਬਿਮਾਰੀ ਦਾ ਕਾਰਨ ਬਣਦੀ ਹੈ, ਐਸੇ ਫਲ ਤੇ ਸਬਜ਼ੀਆਂ ਤੋਂ ਪਰਹੇਜ ਕਰਨਾ ਚਾਹੀਦਾ ਹੈ।
ਅਵਤਾਰ ਸਿੰਘ ਓਟਾਲਾਂ ਨੇ ਕਿਹਾ ਸਰਕਾਰ ਵੱਲੋਂ ਸਬ ਕਮੇਟੀਆਂ ਸਮਾਜ ਸੇਵੀ ਲੋਕਾਂ ਵਿੱਚੋਂ ਬਣਾਉਣੀਆਂ ਚਾਹੀਦੀਆਂ ਹਨ। ਜਦ ਕਿ ਇਸ ਪਾਸੇ ਵੀ ਅਫਸਰਸ਼ਾਹੀ ਭਾਰੂ ਹੈ।
ਇਸ ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਵਿੱਚ ਪ੍ਰੇਮ ਸਾਗਰ ਸ਼ਰਮਾ, ਬਲਦੇਵ ਸਿੰਘ ਖਮਾਣੋਂ, ਅਮਰਜੀਤ ਸਿੰਘ ਬਾਲਿਓ, ਮਨਜੀਤ ਕੌਰ (ਇਸਤਰੀ ਵਿੰਗ) ਨੇ ਆਪੋ ਆਪਣੇ ਵਿਚਾਰ ਰੱਖੇ।ਜਦਕਿ ਕਮਾਂਡੈਂਟ ਰਸ਼ਪਾਲ ਸਿੰਘ ਨੇ ਅੱਜ ਦੀ ਮੀਟਿੰਗ ਦਾ ਖੁਲਾਸਾ ਕਰਦਿਆਂ ਕਿਹਾ ਕਿ ਕਮਿਸ਼ਨ ਬਣਾਉਣਾ, ਲੋਕਾਂ ਦਾ ਮਖੌਲ ਉਡਾਉਣਾ ਹੈ, ਜਰਾ ਸੋਚੋ ਕਿ ਕਮਿਸ਼ਨ ਤਾਂ ਕਿਸੇ ਮੁੱਦੇ ਨੂੰ ਸੁਲਝਾਉਣ ਲਈ ਟਾਲ ਮਟੋਲ ਕਰਨਾ ਹੈ।ਉੁਸ ਨਾਲ ਲੋਕਾਂ ਦੀਆਂ ਪ੍ਰਸ਼ਾਸ਼ਨਿਕ ਅਤੇ ਆਰਥਿਕ ਜਰੂਰਤਾਂ ਨੂੰ ਲਟਕਾਉਣ ਵਾਲੀ ਗੱਲ ਹੈ, ਸਗੋਂ ਜਮੀਨੀ ਪੱਧਰ `ਤੇ ਹੀ ਲੋਕਾਂ ਦੀਆਂ ਜਰੂਰਤਾਂ ਦਾ ਜਲਦੀ ਨਿਪਟਾਰਾ ਹੋਣਾ ਚਾਹੀਦਾ ਹੈ। ਸਰਕਾਰ ਵੱਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਨਿਪਟਾਉਣ ਲਈ ਬਣਾਏ ਗਏ ਸਾਂਝ ਕੇਂਦਰ ਤੇ ਸੁਵਿਧਾ ਕੇਂਦਰ ਤਾਂ ਪ੍ਰੇਸ਼ਾਨੀ ਕੇਂਦਰ ਬਣ ਗਏ ਹਨ।
ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੇਮ ਨਾਥ, ਕੇਵਲ ਕ੍ਰਿਸ਼ਨ, ਰਾਜਿੰਦਰ ਸਿੰਘ, ਸੁਰਜੀਤ ਸਿੰਘ ਸੇਵਾ ਮੁਕਤ ਐਸ.ਐਸ.ਪੀ, ਸਵਰਨ ਸਿੰਘ ਕਕਰਾਲਾ, ਪਿ੍ਰਤਪਾਲ ਸਿੰਘ, ਭਜਨ ਸਿੰਘ ਉਟਾਲਾਂ, ਜਗਤਾਰ ਸਿੰਘ ਜਲੌਦ, ਡਾ: ਪਰਮਿੰਦਰ ਸਿੰਘ ਬੈਨੀਪਾਲ, ਗੁਰਦਿਆਲ ਸਿੰਘ ਵੈਦ, ਨਛੱਤਰ ਸਿੰਘ ਉਟਾਲਾਂ, ਪ੍ਰੀਤਮ ਸਿੰਘ ਲੱਧੜਾਂ, ਨੰਦ ਸਿੰਘ, ਬਲਵੀਰ ਸਿੰਘ, ਲਾਭ ਸਿੰਘ, ਕਰਨੈਲ ਸਿੰਘ, ਹੌਲਦਾਰ ਸ਼ੀਤਲ ਸਿੰਘ, ਜਥੇਦਾਰ ਉੱਜਲ ਸਿੰਘ, ਦੇਸ਼ਰਾਜ, ਰਾਮ ਪ੍ਰਤਾਪ ਸਿੰਘ, ਅੰਗਰੇਜ਼ ਸਿੰਘ ਮਾਂਗਟ ਅਤੇ ਰਾਜਿੰਦਰ ਕੌਰ ਆਦਿ ਸ਼ਾਮਿਲ ਸਨ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media