Saturday, March 21, 2026

ਚੈਂਪੀਅਨ ਸਪੋਰਟਸ ਕਲੱਬ ਵਲੋਂ ਡਾਇਰੈਕਟਰ ਸਪੋਰਟਸ ਡਾ. ਸੁਖਦੇਵ ਸਿੰਘ ਸਨਮਾਨਿਤ

ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ- ਸੰਧੂ) – PPN1905201713ਅੰਮ੍ਰਿਤਸਰ ਦੀ ਨਾਮਵਰ ਖੇਡ ਸੰਸਥਾ ਚੈਂਪੀਅਨ ਸਪੋਰਟਸ ਕਲੱਬ ਰਜਿ: ਅੰਮ੍ਰਿਤਸਰ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵਨਿਯੁੱਕਤ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਸਬ ਜੂਨੀਅਰ ਤੇ ਜੂਨੀਅਰ ਮਹਿਲਾ ਬਾਕਸਿੰਗ ਚੈਂਪੀਅਨਸ਼ਿਪ ਦੀਆਂ ਤਿੰਨ ਚੈਂਪੀਅਨ ਬਾਕਸਰਾਂ ਐਨਮ ਸੰਧੂ, ਦੀਕਸ਼ਾ ਰਾਜਪੂਤ, ਕੋਮਲਪ੍ਰੀਤ ਤੋਂ ਇਲਾਵਾ ਬਾਕਸਿੰਗ ਖੇਡ ਖੇਤਰ ਦੇ ਕੱਦਵਾਰ ਕੋਚ ਬਲਕਾਰ ਸਿੰਘ, ਹਾਕੀ ਖੇਡ ਖੇਤਰ ਦੇ ਰਾਸ਼ਟਰੀ ਕੋਚ ਤੇ ਡੀ.ਪੀ.ਈ ਸਲਵਿੰਦਰ ਸਿੰਘ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ/ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ ਨੇ ਸਾਂਝੇ ਤੌਰ ਤੇ ਅਦਾ ਕੀਤੀ।
ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਕਲੱਬ ਦੇ ਸਮਹ ਅਹੁੱਦੇਦਾਰਾਂ ਤੇ ਮੈਂਬਰਾਂ ਦੇ ਵੱਲੋਂ ਬਾਕਸਿੰਗ ਖੇਡ ਖੇਤਰ ਦੀਆਂ ਤਿੰਨ ਚੈਂਪੀਅਨ ਮੈਰੀਕੋਮਾ ਦੇ ਕੋਲੋਂ ਜੀ.ਐਨ.ਡੀ.ਯੂ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਨੂੰ ਸਨਮਾਨਿਤ ਕਰਵਾ ਕੇ ਇੱਕ ਨਵੀਂ ਪਿਰਤ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਲੜਕੀਆਂ ਦੇ ਮਾਨ-ਸਨਮਾਨ ਦੇ ਵਿੱਚ ਹੋਰ ਵੀ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਜੀ.ਐਨ.ਡੀ.ਯੂ ਡਾਇਰੈਕਟਰ ਸਪੋਰਟਸ ਪ੍ਰੋ. ਡਾ. ਸੁਖਦੇਵ ਸਿੰਘ ਦੇ ਵੱਲੋਂ ਖੇਡ ਖੇਤਰ ਨੂੰ ਦਿੱਤੇ ਗਏ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਿੱਚ ਵੀ ਵੱਡੀ ਗਿਣਤੀ ਲੜਕੀਆਂ ਦੀ ਹੈ।ਉਨ੍ਹਾਂ ਕਿਹਾ ਕਿ ਆਸ ਕੀਤੀ ਜਾਂਦੀ ਹੈ ਕਿ ਡਾ. ਸੁਖਦੇਵ ਸਿੰਘ ਦੀ ਅਗੁਵਾਈ ਦੇ ਵਿੱਚ ਦੇਸ਼ ਦੀ ਸੱਭ ਤੋਂ ਵੱਡਾ ਸਨਮਾਨ ਅਬੁਲ ਕਲਾਮ ਟ੍ਰਾਫੀ ਇਸ ਵਾਰ ਜੀ.ਐਨ.ਡੀ.ਯੂ ਜਿੱਤੇਗੀ। ਇਸ ਮੌਕੇ ਡੀ.ਪੀ.ਈ. ਸਲਵਿੰਦਰ ਸਿੰਘ, ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ, ਪੋ੍ਰ. ਡਾ. ਬਲਜਿੰਦਰ ਸਿੰਘ ਬੱਲ, ਪ੍ਰੋ. ਅਮਨਦੀਪ ਸਿੰਘ, ਐਨਮ ਸੰਧੂ, ਦੀਕਸ਼ਾ, ਕੋਮਲਪ੍ਰੀਤ, ਕੋਚ ਰਣਜੀਤ ਸਿੰਘ, ਮਨਦੀਪ ਸਿੰਘ, ਸਿਮਰਤਪਾਲ ਸਿੰਘ, ਹਰਜੀਤ ਕੌਰ ਬੁੁੱਟਰ ਆਦਿ ਹਾਜ਼ਰ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply