ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਮੂਹ ਆਨ ਐਸੋਸੀਏਸ਼ਨ ਆਫ਼ ਐਕਟਿਵ ਐਨ.ਜੀ.ਓ ਵਲੋਂ 21 ਜੂਨ ਨੂੰ ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਠਿੰਡਾ ਵਿਚ ਮੁਫ਼ਤ ਯੋਗ ਕੈਂਪ 21 ਮਈ ਤੋਂ 21 ਜੂਨ ਤੱਕ ਰੋਜ਼ ਗਾਰਡਨ ਪਾਰਕ ’ਚ ਸਵੇਰੇ 6 ਤੋਂ 7 ਵਜੇ ਤੱਕ ਲਾਇਆ ਜਾ ਰਿਹਾ ਹੈ।ਜਿਸ ਵਿਚ ਲੋਕਾਂ ਨੂੰ ਪ੍ਰੇਰਿਤ ਕਰਕੇ ਯੋਗ ਆਸਨ, ਧਿਆਨ ਦੀ ਪ੍ਰਕਿਆ ਸਿਖਾਈ ਜਾਵੇਗੀ। ਆਨ ਦੇ ਕੋਆਰਡੀਨੇਟਰ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਹਰ ਸਾਲ ਵਿਸ਼ਵ ਭਰ ’ਚ ਯੋਗ ਦਿਵਸ 21 ਜੂਨ ਨੂੰ ਮਨਾਇਆ ਜਾਂਦਾ ਹੈ। ਜਿਸ ਤਹਿਤ ਐਸੋਸੀਏਸ਼ਨ ਵੀ ਇਸ ਸਾਲ 21 ਜੂਨ ਤੱਕ ਇਕ ਮਹੀਨਾ ਯੋਗ ਦੀ ਸਿਖਿਆ ਦੇ ਕੇ ਇਸ ਉਤਸਵ ਨੂੰ ਮਨਾਏਗੀ। ਉਨਾਂ ਕਿਹਾ ਇਸ ਕੈਂਪ ’ਚ ਰਾਧੇ ਸ਼ਾਮ ਬਾਂਸਲ, ਵੀਨਾ ਗਰਗ, ਵਜਿੰਦਰ ਸ਼ਰਮਾ, ਨੇਹਾ ਗਰਗ ਆਦਿ ਯੋਗ ਸਿਖਾਉਣ ਦੀ ਸੇਵਾ ਕਰਨਗੇ।ਵਿਜੈ ਭੱਟ ਨੇ ਯੋਗ ਕੈਂਪ ’ਚ ਪਹੰੁਚਣ ਦੀ ਅਪੀਲ ਕੀਤੀ ਹੈ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media