ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਦੇ ਕਿੰਡਰ ਗਾਰਡਨ ਬਲਾਕ ’ਚ ਬੱਚਿਆਂ ਅਤੇ ਸਟਾਫ਼ ਵਲੋਂ ਮੈਂਗੋ ਪਾਰਟੀ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ ਅੰਬ ਰਾਜਾ ਦੇ ਸਵਾਗਤ ਵਿਚ ਪੀਲੇ ਰੰਗ ਦੇ ਕੱਪੜੇ ਪਾਏ ਅਤੇ ਅਧਿਆਪਕਾਂ ਨੇ ਵੀ ਪੀਲੇ ਰੰਗ ਦੇ ਦੱਪਟੇ ਲੈ ਕੇ ਬੱਚਿਆਂ ਨਾਲ ਮਿਲ ਕੇ ਅਨੰਦ ਮਾਣਿਆ।ਬੱਚਿਆਂ ਨੇ ਅੰਬ ਨਾਲ ਸੰਬੰਧਿਤ ਕਵਿਤਾਵਾਂ ਸੁਣਾਈਆਂ ਤੇ ਡਾਂਸ ਕਰਕੇ ਪਾਰਟੀ ਦਾ ਖੂਬ ਮਜ਼ਾ ਲਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪੋ੍ਰ: ਐਮ.ਐਲ ਅਰੋੜਾ, ਪਿ੍ਰੰਸੀਪਲ ਅੰਜੂ ਡੋਗਰਾ ਨੇ ਅੰਬ ਦੇ ਗੁਣਾਂ ਬਾਰੇ ਬੱਚਿਆਂ ਨੂੰ ਭਰਪੂਰ ਜਾਣਕਾਰੀ ਦਿੱਤੀ ।ਸਾਰਿਆਂ ਨੇ ਮਿਲ ਕੇ ਖੂਬ ਸਵਾਦ ਨਾਲ ਅੰਬ ਖਾਧੇ
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media