Tuesday, September 8, 2026

ਕੈਪਟਨ 21 ਖਾੜਕੂਆਂ ਦੇ ਗੈਰ-ਕਾਨੂੰਨੀ ਕਤਲਾਂ ਦਾ ਪੂਰਾ ਸੱਚ ਲੋਕ ਕਚਿਹਰੀ `ਚ ਰੱਖਣ – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ ਬਿਊਰੋ) – ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਪਰਮਜੀਤ ਕੋਰ ਖਾਲੜਾ, ਬੁਲਾਰੇ ਸਤਵਿੰਦਰ ਸਿੰਘ ਪਲਾਸੋਰ, ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ 21 ਖਾੜਕੂਆ ਦੇ ਗੈਰ-ਕਾਨੂੰਨੀ ਕਤਲਾਂ ਤੋਂ ਪਰਦਾ ਚੁੱਕਣ ਤੋਂ ਬਾਅਦ ਸਿੱਖ ਪੰਥ ਹੀ ਨਹੀ ਸਮੁੱਚੀ ਮਨੁੱਖਤਾ ਸੁੰਨ ਹੋ ਕੇ ਰਹਿ ਗਈ ਹੈ।ਯਾਦ ਰਹੇ ਕਿ ਕੈਪਟਨ ਹੁਰਾਂ ਨੇ ਬੀਤੇ ਦਿਨ ਮੀਡੀਆ ਸਾਹਮਣੇ ਆਖਿਆ ਹੈ ਕਿ ਚੰਦਰ ਸ਼ੇਖਰ ਦੀ ਸਰਕਾਰ ਸਮੇਂ ਉਨ੍ਹਾਂ 21 ਖਾੜਕੂਆ ਨੂੰ ਪ੍ਰਧਾਨ ਮੰਤਰੀ ਦੀ ਰਿਹਾਇਸ਼ `ਤੇ ਪੇਸ਼ ਕਰਾਇਆ ਸੀ, ਜਿੰਨ੍ਹਾਂ ਨੂੰ ਬਾਅਦ ਵਿੱਚ ਮਾਰ ਦਿੱਤਾ ਗਿਆ ਸੀ ਅਤੇ ਇੰਨ੍ਹਾਂ 21 ਮੌਤਾਂ ਲਈ ਮੈਂ ਆਪਣੇ ਆਪ ਨੂੰ ਜਿੰਮੇਵਾਰ ਸਮਝਦਾ ਹਾਂ।
ਪ੍ਰੈਸ ਨੂੰ ਜਾਰੀ ਬਿਆਨ ਵਿੱਚ ਖਾਲੜਾ ਮਿਸ਼ਨ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੇ ਅਜਿਹਾ ਬਿਆਨ ਦੇ ਕੇ ਜਿੱਥੇ ਇੱਕ ਵਾਰ ਫਿਰ ਜੰਗਲ ਰਾਜ ਨੂੰ ਨੰਗਿਆ ਕੀਤਾ ਹੈ।ਉੱਥੇ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਪੇਸ਼ ਕੀਤੀ ਸੱਚਾਈ ਉੱਪਰ ਇੱਕ ਵਾਰ ਫਿਰ ਮੋਹਰ ਲੱਗੀ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੰਜਾਬ ਅੰਦਰ 25 ਹਜਾਰ ਸਿੱਖਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਕੇ ਉਨ੍ਹਾਂ ਦੀਆਂ ਲਾਸ਼ਾ ਦੇ ਅਣਪਛਾਤੇ ਕਹਿ ਕੇ ਸੰਸਕਾਰ ਕਰ ਦਿੱਤੇ ਗਏ ਹਨ ਅਤੇ ਹਜਾਰਾਂ ਦੀਆਂ ਲਾਸ਼ਾਂ ਦਰਿਆਵਾਂ ਤੇ ਨਹਿਰਾਂ ਵਿੱਚ ਰੋੜ ਦਿੱਤੀਆਂ ਗਈਆਂ।ਭਾਈ ਖਾਲੜਾ ਨੇ ਆਪਣੀ ਸ਼ਹਾਦਤ ਦੇ ਕੇ ਦਿੱਲੀ ਦਰਬਾਰ ਅਤੇ ਕੇ.ਪੀ.ਐਸ ਗਿੱਲ ਵਰਗਿਆਂ ਨੂੰ ਨੰਗਿਆ ਕੀਤਾ। ਉਨਾਂ ਕਿਹਾ ਕਿ ਪਹਿਲਾਂ ਵੀ ਪਿੰਕੀ ਕੈਟ, ਸਿਪਾਹੀ ਸਤਵੰਤ ਸਿੰਘ ਮਾਣਕ, ਏ.ਐਸ.ਆਈ ਸੁਰਜੀਤ ਸਿੰਘ ਅਤੇ ਗੁੰਮਨਾਮ ਪੁਲਿਸ ਅਧਿਕਾਰੀਆਂ ਵੱਲੋਂ ਝੂਠੇ ਮੁਕਾਬਲਿਆਂ ਬਾਰੇ ਖੁਲਾਸੇ ਹੋ ਚੁੱਕੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਹੁਰੀ 21 ਬੰਦਿਆ ਦੇ ਨਾਮ ਅਤੇ ਗੁਨਾਹਗਾਰਾਂ ਦੇ ਨਾਮ ਜਨਤਕ ਕਰਨ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਹਿੰਮਤ ਕਰਨ। ਖਾਲੜਾ ਮਿਸ਼ਨ ਨੇ ਕਿਹਾ ਕਿ ਹਾਈ ਕੋਰਟ ਅਤੇ ਸੁਪਰੀਮ ਕੋਰਟ ਨੂੰ ਵੀ ਹਰਕਤ ਵਿੱਚ ਆਉਣਾ ਚਾਹੀਦਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਨੋਟਿਸ ਲੈ ਕੇ ਗੁਨਾਹਗਾਰਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਹਜਾਰਾਂ ਝੂਠੇ ਮੁਕਾਬਲਿਆਂ ਨਾਲ ਸੱਚ ਸਾਹਮਣੇ ਆ ਸਕੇ ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply