ਬਠਿੰਡਾ, 21 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸ਼ਹਿਰ ਦੀ ਸਮਾਜ ਸੇਵੀ ਧਾਰਮਿਕ ਅਤੇ ਸਮਾਜਿਕ ਗੁਰੂ ਅਮਰਦਾਸ ਸਮਾਜ ਸੇਵਾ ਸੰਸਥਾ ਜੋ ਪਿਛਲੇ 13 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੀ ਹੈ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਤੀਜੀ ਪਾਤਸ਼ਾਹੀ ਦੇ ਪ੍ਰਕਾਸ਼ ਦਿਵਸ ਮੌਕੇ ‘ਸੇਵਕ ਕੋ ਸੇਵਾ ਬਨਿ ਆਈ’ ਦੇ ਮਹਾਂਵਾਕ ਅਨੁਸਾਰ ਸ਼ੁਕਰਾਨਾ ਦਿਵਸ ਪੂਰਨ ਸ਼ਰਧਾਂ ਨਾਲ ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਮਨਾਇਆ।ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਹਜ਼ੂਰੀ ਰਾਗੀ ਭਾਈ ਕੁਲਵੰਤ ਸਿੰਘ ਦੇ ਜੱਥੇ ਵੱਲੋਂ ਅੰਮਿ੍ਰਤਮਈ ਰੱਸ ਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਜੋੜਿਆ ਗਿਆ ਉਪਰੰਤ ਗੁਰਪਿਆਰ ਸਿੰਘ ਸਿਵੀਆਂ ਵਲੋਂ ਗੁਰਬਾਣੀ ਸਬਦ ਦੀ ਵਿਆਖਿਆ ਕੀਤੀ ਗਈ। ਸ਼ੁਕਰਾਨੇ ਦੀ ਅਰਦਾਸ ਹੈਂਡ ਗ੍ਰੰਥੀ ਭਾਈ ਕੁਲਵੰਤ ਸਿੰਘ ਵੱਲੋਂ ਕੀਤੀ ਗਈ।
ਇਥੇ ਜਿਕਰਯੋਗ ਹੈ ਕਿ ਇਸ ਸੰਸਥਾਂ ਵਲੋਂ ਜੋ ਕਿ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਅਤੇ ਚਿਲਡਰਨ ਹਸਪਤਾਲ ਬਠਿੰਡਾ ਵਿਖੇ ਹਰ ਰੋਜ਼ ਸ਼ਾਮ ਨੂੰ ਮਰੀਜਾਂ ਅਤੇ ਉਹਨਾਂ ਦੇ ਵਾਰਸਾਂ ਲਈ ਲੰਗਰ ਦਾ ਪ੍ਰਬੰਧ ਕਰਦੀ ਹੈ ਵਲੋਂ 14ਵਾਂ ਸਥਾਪਨਾ ਦਿਵਸ ਸ਼੍ਰੀ ਗੁਰੂ ਅਮਰਦਾਸ ਜੀ ਦੇ ਮੁਬਾਰਕ ਪ੍ਰਕਾਸ਼ ਦਿਵਸ ਸਮੇਂ ਇੱਕ ਵਿਸ਼ਾਲ ਧਾਰਮਿਕ ਸਮਾਰੋਹ ਦੇ ਰੂਪ ਵਿੱਚ ਮਨਾਇਆ ਗਿਆ ਹੈ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਕੈਪਟਨ ਮੱਲ ਸਿੰਘ ਵਲੋਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿੰਨਾਂ ਦੀ ਸਹਾਇਤਾ ਨਾਲ ਇਹ ਸੰਸਥਾਂ ਹੁਣ 14ਵੇਂ ਵਰੇਂ ਵਿੱਚ ਪ੍ਰਵੇਸ ਕਰ ਚੁੱਕੀ ਹੈ।ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਦਾਨੀ ਸੱਜਨਾਂ ਅਤੇ ਜੋ ਬਹੁਤ ਹੀ ਤਨਦੇਹੀ ਨਾਲ ਨਿਤਾਪ੍ਰਤੀ ਸੇਵਾ ਕਰਕੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ, ਉਹਨਾਂ ਨੇ ਖਾਸ ਕਰਕੇ ਬੀਬੀਆਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਕਾਰਨ ਇਹ ਸੇਵਾ ਨਿਰਵਿਘਨ ਚੱਲ ਰਹੀ ਹੈ।
ਪ੍ਰਧਾਨ ਕੈਪਟਨ ਮੱਲ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਅੱਗੇ ਤੋਂ ਵੀ ਇਸ ਲੰਗਰ ਵਿੱਚ ਪੂਰਨ ਸਹਿਯੋਗ ਦੀ ਆਸ ਰੱਖੀ।ਇਸ ਸਮਾਗਮ ਵਿੱਚ ਸ਼ਹਿਰੀ ਸਹਿਯੋਗੀ ਸਭਾ ਸੁਸਾਇਟੀਆਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਨਗਰ ਕੋਟਸ਼ਮੀਰ ਦੀਆਂ ਜਿਨਾਂ ਦੀ ਬਦੌਲਤ ਕਈ ਟਰਾਲੀਆਂ ਕਣਕ ਇੱਕਠੀ ਕੀਤੀ ਗਈ। ਇਸ ਮੌਕੇ ਫਾਰਮਾਸਿਸ਼ਟ ਸਟਾਫ਼, ਸੰਗਤ ਐਨ.ਐਫ.ਐਲ ਕਲੋਨੀ, ਸੰਗਤ ਜੋਗੀ ਨਗਰ, ਸੰਗਤ ਗੁਰਦੁਆਰਾ ਕੈਂਟ, ਸੰਗਤ ਗੁਰੂ ਕੀ ਨਗਰੀ, ਸ਼ਬਜੀ ਮੰਡੀ ਦੇ ਸਮੂਹ ਸੇਵਾਦਾਰ, ਗੁ: ਹਰਬੰਸ ਨਗਰ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਭਾਈ ਘਨੱਈਆ ਜੀ ਸੇਵਾ ਸੇਵਕ ਜੱਥਾ ਦੇ ਸੇਵਾਦਾਰ ਵੀ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ
ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …
Punjab Post Daily Online Newspaper & Print Media