ਸੰਦੌੜ, 21 ਮਈ (ਪੰਜਾਬ ਪੋਸਟ- ਭੱਟ) –
ਪੰਜਾਬੀ ਸਾਹਿਤ ਸਭਾ ਸੰਦੌੜ ਵਲੋਂ ਮਰਹੂਮ ਮਾਸਟਰ ਰਾਮ ਧਨ ਭੈਣੀ ਦਰੇੜਾ ਦੀ ਕਿਤਾਬ ‘ਚੰਦੀ ਦੀ ਕੋਠੀ‘ ਲੋਕ ਅਰਪਣ ਕੀਤੀ ਗਈ, ਜਿਸ ਵਿਚ ਮਹੰਤ ਹਰਪਾਲ ਦਾਸ ਮੁੱਖ ਸੇਵਾਦਾਰ ਡੇਰਾ ਅਮਾਮਗੜ ਵਿਸ਼ੇਸ਼ ਤੌਰ `ਤੇ ਪਹੁੰਚੇ।ਸਮਾਗਮ ਦੀ ਸ਼ੁਰੂਆਤ ਸਾਹਿਤ ਸਭਾ ਸੰਦੌੜ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ ਦੀ ਅਗਵਾਈ ਵਿਚ ਹੋਈ।ਮਹੰਤ ਹਰਪਾਲ ਦਾਸ ਨੇ ਕਿਹਾ ਕਿ ਲੈਕਚਰਾਰ ਦਰਸ਼ਨ ਸਿੰਘ ਦਰਦੀ ਨੇ ਰਿਸ਼ਤਿਆਂ ਨਾਤਿਆਂ ਦੀਆਂ ਕਦਰਾਂ ਕੀਮਤਾਂ ਨੂੰ ਅਹਿਮ ਸਥਾਨ ਦੇ ਕੇ ਇਕ ਵਿਸ਼ੇਸ਼ ਉਪਰਾਲਾ ਕਰਦਿਆਂ ਆਪਣੇ ਸਹੁਰਾ ਸਾਹਿਬ ਦੇ ਇਸ ਅਨਮੋਲ ਖ਼ਜ਼ਾਨੇ ‘ਚੰਦੀ ਦੀ ਕੋਠੀ‘ ਨੂੰ ਮਿਹਨਤ ਕਰ ਕੇ ਸਾਹਿਤ ਦੀ ਝੋਲੀ ਵਿਚ ਪਾਇਆ।
ਸਮਾਗਮ ਵਿਚ ਸਮੂਹ ਅਹੁਦੇਦਾਰਾਂ ਵੱਲੋਂ ਇਸ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ।ਇਸ ਸਮੇਂ ਸਾਰੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਮਹੰਤ ਜੀ ਨੇ ਸਾਹਿਤ ਦੇ ਖੇਤਰ ਵਿਚ ਕੰਮ ਕਰ ਰਹੇ ਸਾਰੇ ਲੇਖਕਾਂ ਅਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਦੀ ਗੱਲ ਆਖੀ। ਸਭਾ ਦੇ ਮੀਡੀਆ ਸਲਾਹਕਾਰ ਉੱਘੇ ਪੰਜਾਬੀ ਲੇਖਕ ਹਰਮਿੰਦਰ ਸਿੰਘ ਭੱਟ ਨੇ ਆਪਣੀ ਰਚਨਾ ਪੇਸ਼ ਕਰਨ ਉਪਰੰਤ ਦੱਸਿਆ ਕਿ ਨਵੀਆਂ ਕਲਮਾਂ ਵਾਲੇ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਜੂਨ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾਣਾ ਹੈ, ਜਿਸ `ਤੇ ਸਾਰਿਆਂ ਨੇ ਅਗਲੀ ਮੀਟਿੰਗ `ਚ ਦਿਨ ਨਿਯਤ ਕਰਨ `ਤੇ ਸਹਿਮਤੀ ਪ੍ਰਗਟਾਈ ।ਇਸ ਸਮੇਂ ਪ੍ਰੋ. ਗੁਰਦੇਵ ਸਿੰਘ ਚੁੰਬਰ ਨੇ ਇਸ ਕਿਤਾਬ ਤੇ ਪਰਚਾ ਪੜਿਆ।ਮਾਸਟਰ ਮੱਘਰ ਸਿੰਘ ਭੂਦਨ ਨੇ ਆਪਣੀ ਵਿਸ਼ੇਸ਼ ਕਵਿਤਾ ਸੁਣਾਈ, ਉੱਘੇ ਗੀਤਕਾਰ ਹਾਕਮ ਮਾਜਰੀ ਅਤੇ ਹਾਕਮ ਮਹੇਰਨਾ ਨੇ ਗੀਤ ਅਤੇ ਕਾਮੇਡੀ ਦੀ ਬਾਖ਼ੂਬੀ ਪੇਸ਼ਕਾਰੀ ਕੀਤੀ।ਬਲਵੰਤ ਫਰਵਾਲੀ, ਰਣਜੀਤ ਫਰਵਾਲੀ, ਤਰਸੇਮ ਮਹਿਤੋ, ਅੰਮਿ੍ਰਤਪਾਲ ਸਿੰਘ ਬਿਸ਼ਨਗੜ, ਜਸਵੀਰ ਸਿੰਘ ਕਲਿਆਣ, ਦਰਸ਼ਨ ਸਿੰਘ ਦਰਦੀ, ਸੁਰਜੀਤ ਅਰਮਾਨ, ਗੁਰਜੰਟ ਸਿੰਘ ਦੁਲਮਾਂ, ਵਰਿੰਦਰ ਬੱਬੂ ਸੰਦੌੜ, ਸੁਖਵੰਤ ਸਿੰਘ ਨੰਨੜੇ ਜੜਤੋਲੀ, ਗੁਰਦੀਪ ਸਿੰਘ ਸੰਦੌੜ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਨਾਇਬ ਸਿੰਘ ਬੁਕਣਵਾਲ ਅਤੇ ਸਮੂਹ ਲੇਖਕਾਂ ਦੁਆਰਾ ਮਹੰਤ ਬਾਬਾ ਹਰਪਾਲ ਦਾਸ ਦਾ ਸਿਰੋਪਾਉ ਪਾ ਕੇ ਵਿਸ਼ੇਸ਼ ਤੌਰ `ਤੇ ਸਨਮਾਨ ਕੀਤਾ ਗਿਆ।ਸਾਹਿਤ ਸਭਾ ਸੰਦੌੜ ਵਲੋਂ ਸਾਰੇ ਲੇਖਕਾਂ ਅਤੇ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media