Wednesday, July 1, 2026

28 ਮਈ ਨੂੰ ਹੋਵੇਗਾ `ਮਿਸਟਰ ਐਂਡ ਮਿਸ ਐਲੀਗੈਂਟ-2017’

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – PPN2305201701ਰਿਸ਼ਬ ਅਨੇਜਾ ਪ੍ਰੋਡਕਸ਼ਨ ਵਲੋਂ `ਮਿਸਟਰ ਐਂਡ ਮਿਸ ਐਲੀਗੈਂਟ-2017’ ਮਾਡਲਿੰਗ ਸ਼ੋਅ 28 ਮਈ ਨੂੰ ਸਥਾਨਕ ਗੋਲਡਨ ਵਿਊ ਰਿਜੋਰਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਆਰਗੇਨਾਈਜ਼ਰ ਰਿਸ਼ਬ ਅਨੇਜਾ ਅਤੇ ਮੈਡਮ ਰੇਖਾ ਨੇ ਦੱਸਿਆ ਕਿ ਇਸ ਸ਼ੋਅ ਵਿਚ ਮੁੱਖ ਮਹਿਮਾਨ ਆਈ.ਪੀ.ਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਹੋਣਗੇ, ਜਦ ਕਿ ਗੈਸਟ ਆਫ ਆਨਰ ਵਜੋਂ ਉਘੀ ਸਮਾਜ ਸੇਵਿਕਾ ਮੈਡਮ ਮੰਜੂ ਗੁਪਤਾ ਸ਼ਾਮਿਲ ਹੋਣਗੇ।ਉਨ੍ਹਾਂ ਦੱਸਿਆ ਕਿ ਇਸ ਸ਼ੋਅ ਦੌਰਾਨ ਵੂਮਨ ਇੰਪਾਵਰਮੈਂਟ ਐਵਾਰਡ ਨਾਲ ਕੁੱਝ ਪ੍ਰਸਿੱਧ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ, ਜਿਸ ਵਿਚ ਏ.ਸੀ.ਪੀ ਪਰਮਿੰਦਰ ਕੌਰ, ਸੁਪਨੰਦਨਦੀਪ ਏ.ਈ.ਟੀ.ਸੀ, ਪ੍ਰਿੰਸੀਪਲ ਨੀਰਾ ਸ਼ਰਮਾ, ਕੇ.ਜੀ.ਐਨ ਵੈਲਫੇਅਰ ਸੁਸਾਇਟੀ ਦੇ ਮੈਡਮ ਰੇਖਾ ਮਹਾਜਨ, ਸਿਮਰਨ ਸਹਿਜਪਾਲ ਅਦਾਕਾਰ, ਰੀਆ ਖੰਨਾ ਆਦਿ ਦੇ ਨਾਂ ਸ਼ਾਮਿਲ ਹਨ।ਇਸ ਸ਼ੋਅ ਵਿਚ ਫੈਸ਼ਨ ਬਲੋਗਰ ਸਨਾ ਚੰਡੋਕ, ਰਿਚਾ ਵਸ਼ਿਸ਼ਟ ਮਾਡਲ ਤੇ ਅਦਾਕਾਰ, ਸੰਦੀਪ ਬੇਦੀ ਮਾਡਲ ਤੇ ਅਦਾਕਾਰ, ਮਨਬੀਰ ਵਲਟੋਹਾ ਮਾਡਲ ਤੇ ਅਦਾਕਾਰ ਵੀ ਸ਼ਾਮਿਲ ਹੋਣਗੇ।ਇਸ ਸ਼ੋਅ ਵਿਚ ਹਿੱਸਾ ਲੈਣ ਵਾਲੇ ਲੜਕੇ-ਲੜਕੀਆਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਜਿੰਨਾਂ ਦੀ ਰਿਹਰਸਲ ਰਿਜੋਰਟ ਵਿਖੇ ਕੀਤੀ ਗਈ।ਇਸ ਸ਼ੋਅ ਦਰਮਿਆਨ ਡੀ.ਏ.ਵੀ ਪਬਲਿਕ ਸਕੂਲ ਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਸ਼ਾ ਦੇ ਡਾਂਸ ਦੀ ਵਿਸ਼ੇਸ਼ ਪੇਸ਼ਕਾਰੀ ਸਭਨਾਂ ਦੀ ਖਿੱਚ ਦਾ ਕੇਂਦਰ ਬਣੇਗੀ।ਇਸ ਮੌਕੇ ਦਿਨੇਸ਼ ਮਹਾਜਨ, ਸੰਨੀ ਭਾਰਦਵਾਜ, ਅਵਿਨਾਸ਼ ਸ਼ਰਮਾ, ਸੰਨੀ ਮਹਿਰਾ, ਇਸ਼ਾਨ ਸ਼ਰਮਾ ਮੌਜੂਦ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply