ਧੂਰੀ, 24 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੂਬਾ ਸਰਕਾਰ ਵੱਲੋਂ ਪੰਜਾਬ ਭਰ ਦੇ ਸਿਵਲ ਹਸਪਤਾਲਾਂ ਵਿਖੇ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਚੰਗੀਆਂ ਸਹੂਲਤਾਂ ਦੀ ਬਦੌਲਤ ਅੱਜਕਲ ਸਿਵਲ ਹਸਪਤਾਲਾਂ ਵਿੱਚ ਚੈਕਅੱਪ ਕਰਵਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸ ਦੇ ਚਲਦਿਆਂ ਸਥਾਨਕ ਸਿਵਲ ਹਸਪਤਾਲ ਧੂਰੀ ਦੀ ਲੈਬ ਵਿੱਚ ਅੱਜ ਦੋ ਗਰਭਵਤੀ ਔਰਤਾਂ ਰੀਮਾ ਰਾਣੀ ਵਾਸੀ ਧਰਮਪੁਰਾ ਮੁਹੱਲਾ ਅਤੇ ਸਰੀਤਾ ਰਾਣੀ ਪਤਨੀ ਛੋਟੂ ਰਾਮ ਵਾਸੀ ਧੂਰੀ ਪਿੰਡ ਆਪਣੇ ਏ.ਐਨ.ਸੀ ਟੈਸਟ ਕਰਵਾਉਣ ਲਈ ਹਸਪਤਾਲ ਦੀ ਲੈਬ ਵਿੱਚ ਗਈਆਂ ਤਾਂ ਉੱਥੇ ਬਹੁਤ ਜ਼ਿਆਦਾ ਭੀੜ ਅਤੇ ਗਰਮੀ ਹੋਣ ਕਾਰਨ ਗਸ਼ ਖਾ ਕੇ ਡਿੱਗ ਪਈਆਂ। ਇਸ ਸਬੰਧੀ ਜਦੋਂ ਲੈਬ ਇੰਚਾਰਜ ਪ੍ਰੇਮ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਜਿਹੇ ਹਾਦਸੇ ਇੱਥੇ ਪਹਿਲਾਂ ਵੀ ਹੋ ਚੁੱਕੇ ਹਨ, ਉਹਨਾਂ ਨੇ ਇਸ ਸਬੰਧੀ ਐਸ.ਐਮ.ਓ ਨੂੰ ਲਿਖ ਕੇ ਦਿੱਤਾ ਸੀ ਕਿ ਲੈਬ ਵਿੱਚ ਭੀੜ ਵੱਧ ਹੋਣ ਕਾਰਨ ਗਰਮੀ ਵੱਧ ਹੁੰਦੀ ਹੈ, ਇਸ ਲਈ ਇਥੇ ਏ.ਸੀ ਲਗਵਾਇਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਜਦੋਂ ਇਸ ਬਾਰੇ ਐਸ.ਐਮ.ਓ ਡਾ. ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਨਾਂ ਦੀ ਇਸ ਵਿਸ਼ੇ ਸਬੰਧੀ ਦੋ-ਤਿੰਨ ਸਮਾਜਸੇਵੀ ਸੰਸਥਾਵਾਂ ਨਾਲ ਗੱਲ ਚੱਲ ਰਹੀ ਹੈ, ਜਲਦ ਹੀ ਲੈਬ ਵਿੱਚ ਏ.ਸੀ ਲਗਵਾ ਕੇ ਮਰੀਜ਼ਾਂ ਦੀ ਇਸ ਮੁਸ਼ਕਿਲ ਨੂੰ ਦੂਰ ਕੀਤਾ ਜਾਵੇਗਾ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media