Friday, May 8, 2026

ਆਂਗਣਵਾੜੀ ਵਰਕਰਾਂ ਨੂੰ ਪ੍ਰ੍ਰੀ ਸਕੂੂਲ ਦੀਆਂ ਕਲਾਸਾਂ ਦਿੱਤੀਆਂ ਜਾਣ – ਸਰੋਜ ਛੱੱਪੜੀਵਾਲਾ

ਬਠਿੰਡਾ, 25 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN2505201704ਆਲ ਇੰਡੀਆ ਆਗਣਵਾੜੀ ਵਰਕਰ ਹੈਲਪਰ ਯੂਨੀਅਨ ਸੂਬਾ ਕਮੇਟੀ ਵੱਲੋਂ ਰੱਖੇ ਗਏ ਪ੍ਰੋਗਰਾਮ ਅਨੁਸਾਰ ਐਮ.ਐਲ.ਏ ਅਜਾਇਬ ਸਿੰਘ ਭੱਟੀ ਉਨਾਂ ਆਪਣੀਆਂ ਮੰਗਾ ਸਬੰਧੀ ਸੂਬਾ ਮੀਤ ਪ੍ਰਧਾਨ ਗੁਰਜੀਤ ਕੌਰ ਦੀ ਅਗਵਾਈ ਹੇਠ ਮੰਗ ਪੱਤਰ ਦਿੰਦੇ ਸਮੇ ਉਚੇਚੇ ਤੌਰ ’ਤੇ ਪਹੁੰਚੇ ਜਰਨਲ ਸਕੱਤਰ ਸੁਨੀਲ ਬੇਦੀ ਅਤੇ ਮੀਤ ਪ੍ਰਧਾਨ ਵੀਰਾ ਖੰਨਾ ਨੇ ਜਾਣਕਾਰੀ ਦਿੱਤੀ ਆਂਗਣਵਾੜੀ ਵਰਕਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਮੰਨੀਆਂ ਜਾਣ ਆਂਗਣਵਾੜੀ ਵਰਕਰਾਂ ਬੜੇ ਸਮੇ ਤੌਂ ਜੀ.ਸੀ.ਡੀ.ਐਸ ਸਕੀਮ ਤਹਿਤ ਆਪਣੀਆਂ 6 ਸੇਵਾਵਾਂ ਨਿਭਾਅ ਰਹੀ ਹੈ।ਜਿਸ ਦੇ ਵਿੱਚ 6 ਸਾਲ ਤੱਕ ਦੇ ਬੱਚਿਆਂ ਦਾ ਮਾਨਸਿਕ ਅਤੇ ਸਰਵਪੱਖੀ ਵਿਕਾਾਸ ਅਤੇ 6 ਸਾਲ ਤੱਕ ਦੇ ਬੱਚਿਆਂ ਨੂੰ ਪ੍ਰੀ ਸਕੂਲ ਸਿੱਖਿਆ ਦੇਣਾ ਆਂਗਣਵਾੜੀ ਵਰਕਰ ਯੂਨੀਅਨ ਦੇ ਵਰਕਰਾਂ ਦੀ ਜਿੰਮੇਵਾਰੀ ਹੈ।ਉਹਨਾਂ ਦੀ ਮੰਗ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਸਕੂਲ ਕਲਾਸਾਂ ਦੇ ਕੇ ਆਂਗਣਵਾੜੀ ਵਰਕਰਾਂ ਤੇ  ਹੈਲਲਪਰਾਂ ਨੂੰ ਵੱਧ ਕੰਮ ਦਿੱਤਾ ਜਾ ਸਕੇ।ਵਫਦ ਨੇ ਅਜਾਇਬ ਸਿੰਘ ਭੱਟੀ ਨੂੰ ਆਖਿਆ ਕਿ ਆਪ ਨਿੱਜੀ ਦਖਲ ਕਰਕੇ ਪੈਨਲ ਮੀਟਿੰਗ ਲਈ ਮੁੱਖ ਮੰਤਰੀ ਤੋ ਟਾਇਮ ਦਦਵਾਇਆ ਜਾਵੇ। ਅਜਾਇਬ ਸਿੰਘ ਭੱਟੀ ਨੇ ਵਿਸ਼ਵਾਸ ਦਵਾਇਆ  ਕਿ ਜਲਦ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਜਲਦੀ ਹੀ ਪੈਨਲ ਮੀਟਿੰਗ ਕਰਵਾਈ ਜਾਵੇਗੀ।

Check Also

ਖ਼ਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਕਾਬਲੀਅਤ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖਾਲਸਾ …

Leave a Reply