ਬਠਿੰਡਾ, 25 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹਾਜੀ ਰਤਨ ਚੌਂਕ ’ਚ ਇਕ ਵਿਅਕਤੀ ਨਾਂਅ ਸਾਹਿਬ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਫਰੀਦਕੋਟ ਵਲੋਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਲੇਕਿਨ ਸੜਕ ’ਤੇ ਉਲਟੀਆਂ ਕਰਨ ਲੱਗਾ ਤਾਂ ਆਸ-ਪਾਸ ਦੇ ਲੋਕਾਂ ਨੇ ਸਹਾਰਾ ਜਨ ਸੇਵਾ ਨੂੰ ਸੂਚਨਾ ਦਿੱਤੀ ਜਿਸ ’ਤੇ ਵਰਕਰਾਂ ਨੇ ਉਸ ਦੀ ਸੰਭਾਲ ਕਰਦਿਆਂ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਹਾਲਤ ਗੰਭੀਰ ਹੋਣ ’ਤੇ ਮਰੀਜ਼ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਸੜਕ ਦੁਰਘਟਨਾ ’ਚ ਹੋਰ ਵੀ ਜ਼ਖ਼ਮੀ ਹੋਣ ਦੀ ਸੁਚਨਾ ਪ੍ਰਾਪਤ ਹੋਈ ਹੈ। ਜਿਸ ਵਿਚ ਬਠਿੰਡਾ ਮਲੋਟ ਰੋਡ ’ਤੇ ਮੋਟਰਸਾਈਕਲ ’ਤੇ ਪਿਛੇ ਬੈਠੀ ਲੜਕੀ ਪਿੰਕੀ ਪੁੱਤਰੀ ਬੂਟਾ ਸਿੰਘ23 ਵਾਸੀ ਤੁੰਗਵਾਲੀ ਡਿੱਗ ਪਈ ਅਤੇ ਜ਼ਖ਼ਮੀ ਹੋ ਗਈ। ਇਕ ਹੋਰ ਘਟਨਾ ‘ਚ ਰਾਤ ਦੇ 11 ਵਜੇ ਦੇ ਕਰੀਬ ਬਠਿੰਡਾ ਮਾਨਸਾ ਰੋਡ ’ਤੇ ਸਥਿਤੀ ਮਤੀ ਦਾਸ ਨਗਰ ਦੇ ਕੋਲ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ’ਚ ਜ਼ਖ਼ਮੀ ਸਵਾਰ ਬਲਵੀਰ ਸਿੰਘ ਪੁੱਤਰ ਜੰਗੀਰ ਸਿੰਘ 30 ਮਤੀਦਾਸ ਨਗਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।ਇਸ ਤੋਂ ਇਲਾਵਾ ਪਾਵਰ ਹਾਊਸ ਰੋਡ ’ਤੇ ਦੋ ਮੋਟਰਸਾਈਕਲ ਸਵਾਰ ਲੜਕੀਆਂ ਬੂਲਟ ਮੋਟਰਸਾਈਕਲ ਨਾਲ ਟੱਕਰਾਉਣ ਕਾਰਨ ਗੰਭੀਰ ਜ਼ਖ਼ਮੀ ਹੋ ਗਈਆ। ਲੜਕੀਆਂ ਦੋਨੋਂ ਬੇਅੰਤ ਨਗਰ ਦੀਆਂ ਰਹਿਣ ਵਾਲੀਆਂ ਸੰਗੀਤਾ 18 ਅਤੇ ਬਲਜਿੰਦਰ ਪੁੱਤਰੀ ਬਲਦੇਵ ਸਿੰਘ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਹਰਬੰਸ ਸਿੰਘ, ਸੰਦੀਪ, ਵਿੱਕੀ, ਜੱਗਾ, ਟੇਕ ਚੰਦ ਵਲੋਂ ਸਮੂਹ ਜਖ਼ਮੀਆਂ ਨੂੰ ਵੱਖ ਵੱਖ ਖੇਤਰਾਂ ਚੋਂ ਚੁੱਕ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media