Friday, June 26, 2026

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ‘ਚ ਹਾਸ-ਵਿਅੰਗ ਲੇਖਕ ਹਰੀ ਸਿੰਘ ਦਿਲਬਰ ਨੂੰ ਸ਼ਰਧਾਂਜਲੀ ਭੇਟ

PPN2605201715ਸਮਰਾਲਾ 26 ਮਈ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦੀ ਇਕੱਤਰਤਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਭਾ ਦੇ ਸਕੱਤਰ ਦੀਪ ਦਿਲਬਰ ਨੇ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਨੂੰ ਪੰਜ-ਪੰਜ ਹਜ਼ਾਰ ਰੁਪਏ ਸਹਾਇਤਾ ਦੇਣ ਉਤੇ ਕੰਨੜ ਲੇਖਕ ਪ੍ਰੋ. ਪੰਡਿਤ ਰਾਓ ਧਰੈਨਵਰ ਅਤੇ ਬਿਹਾਰੀ ਲਾਲ ਸੱਦੀ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।ਇਕ ਸ਼ੋਕ ਮਤੇ ਰਾਹੀਂ ਬਜ਼ੁਰਗ ਸਾਹਿਤਕਾਰ ਅਤੇ ਹਾਸ-ਵਿਅੰਗ ਲੇਖਕ ਹਰੀ ਸਿੰਘ ਦਿਲਬਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਪ੍ਰੇਮ ਸਾਗਰ ਸ਼ਰਮਾ ਨੇ ਉਰਦੂ ਦੇ ਕੁੱਝ ਸ਼ੇਅਰ ਸੁਣਾ ਕੇ ਕੀਤੀ।ਕੇਵਲ ਮੰਜਾਲੀਆਂ ਨੇ ਆਪਣਾ ਗੀਤ ‘ਕੁੜੀ ਨੂੰ ਮੰਗ ਦਈਂ ਨਾ’ ਤਰੰਨਮ ਵਿੱਚ ਪੇਸ਼ ਕੀਤਾ।ਜਗਦੀਸ਼ ਖੰਨਾ ਨੇ ਪੰਕਜ ਬਸ਼ੀਰ ਦੀ ਹਿੰਦੀ ਕਹਾਣੀ ਉੱਤੇ ਅਧਾਰਿਤ ਨਾਟਕ ‘ਕਾਲੀਆਂ ਰਾਤਾਂ’ ਸੁਣਾ ਕੇ ਹਾਜ਼ਰੀਨ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਬਲਜਿੰਦਰ ਸਿੰਘ ਬੱਲ ਮਾਛੀਵਾੜਾ ਨੇ ਕਾਵਿ ਰਚਨਾ, ਰਵੀ ਵਰਮਾ ਨੇ ਆਪਣਾ ਲੇਖ ‘ਸਾਡਾ ਬੇਨਤਾ’, ਬਲਵੀਰ ਸਿੰਘ ਬੱਬੀ ਨੇ ਗਜ਼ਲ, ਨਾਟਕਕਾਰ ਕੁਲਵੀਰ ਸਿੰਘ ਮੁਸ਼ਕਾਬਾਦ ਨੇ ਕਹਾਣੀ ‘ਮੁਸੀਬਤ’, ਸ਼ਾਇਰ ਲਾਭ ਸਿੰਘ ਬੇਗੋਵਾਲ ਨੇ ਆਪਣੀ ਗਜ਼ਲ ‘ਇਹ ਵੀ ਇੱਕ ਕਹਾਣੀ ਆਂ’, ਮਨਜੀਤ ਘਣਗਸ ਨੇ ‘ਟੱਪੇ’, ਐਡਵੋਕੇਟ ਗਗਨਦੀਪ ਸ਼ਰਮਾ ਨੇ ਦੋ ਕਵਿਤਾਵਾਂ, ਜੋਗਿੰਦਰ ਸਿੰਘ ਜੋਸ਼ ਨੇ ਉਰਦੂ ਨਜ਼ਮ, ਬਲਵੰਤ ਸਿੰਘ ਮਾਂਗਟ ਨੇ ਗਜ਼ਲ, ਭੁਪਿੰਦਰ ਡਿਊਟ ਭੈਣੀ ਸਾਹਿਬ ਨੇ ਕਵਿਤਾ ‘ਔਰਤਾਂ’, ਬਿਹਾਰੀ ਲਾਲ ਸੱਦੀ ਨੇ ਹਿੰਦੀ ਨਜ਼ਮ ‘ਤੀਨ ਸਾਲ’ ਸੁਣਾਈ ਜਿਸ ਵਿੱਚ ਭਾਰਤ ਦੀ ਰਾਜਨੀਤੀ ਦੀ ਛਿੱਲ ਉਤਾਰੀ ਗਈ।
ਸ਼੍ਰੋਮਣੀ ਬਾਲ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਆਪਣਾ ਲਿਖਿਆ ਬਹੁਤ ਹੀ ਪਿਆਰਾ ਹਿੰਦੀ ਗੀਤ ‘ਬਚਪਨ ਕੀ ਤਿੱਤਲੀਆਂ ਡੂੰਡਤਾ ਹੈ ਦਿਲ’ ਤਰੰਨਮ ਵਿੱਚ ਪੇਸ਼ ਕਰਕੇ ਸਾਰਿਆਂ  ਦੀ ਵਾਹ-ਵਾਹ ਖੱਟੀ। ਸੁਣਾਈਆਂ ਗਈਆਂ ਰਚਨਾਵਾਂ ਤੇ ਚਰਚਾ ਕਰਨ ਲਈ ਕਹਾਣੀਕਾਰ ਸੁਖਜੀਤ, ਗੁਰਭਗਤ ਗਿੱਲ ਮਾਛੀਵਾੜਾ, ਨਿਰਭੈ ਸਿੰਘ ਸਿੱਧੂ, ਸੰਦੀਪ ਤਿਵਾੜੀ, ਦੀਪ ਦਿਲਬਰ, ਦਰਸ਼ਨ ਸਿੰਘ ਕੰਗ, ਹਰਜਿੰਦਰ ਸਿੰਘ ਘਣਗਸ, ਜਸਵੀਰ ਸਮਰਾਲਾ, ਮਾਸਟਰ ਸੰਜੀਵ ਕੁਮਾਰ ਕਲਿਆਣ ਅਤੇ ਮਲਕੀਤ ਸਿੰਘ ਜਟਾਣਾ ਉਚੇਚੇ ਤੌਰ ’ਤੇ ਸ਼ਾਮਿਲ ਹੋਏ।ਮੀਟਿੰਗ ਦੇ ਅਖੀਰ ਵਿੱਚ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਹਾਜ਼ਰੀਨ ਦਾ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply