Tuesday, July 28, 2026

ਧਾਰਮਿਕ ਐਲਬਮ ’ਜੈ ਜੈ ਰਾਮ’ ਨਾਲ ਜੈਜ਼ਿਮ ਸ਼ਰਮਾ ਆਇਆ ਚਰਚਾ ’ਚ

ਬਠਿੰਡਾ, 27 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਸ਼ਹਿਰ ਦਾ ਜੰਮਪਲ ਜੈਜਿਮ ਸ਼ਰਮਾ ਹੁਣ ਅਕਸਰ ਹੀ ਬਾਲੀਵੁੱਡ PPN2705201710ਫ਼ਿਲਮਾਂ ਵਿੱਚ ਆਪਣੀ ਜਾਦੁਈ ਅਵਾਜ ਨਾਲ ਲੋਕਾਂ ਨੂੰ ਮੰਤਰ ਮੁਧਗ ਕਰਦਾ ਆ ਰਿਹਾ ਹੈ।ਜੈਜ਼ਿਮ ਦੇ ਕੈਰੀਅਰ ਵਿਚ ਅਸਲ ਮੋੜ ਉਦੋਂ ਆਇਆ ਜਦੋਂ ਉਸ ਨੇ ਇੱਕ ਪ੍ਰਾਈਵੇਟ ਚੈਨਲ ਦੇ ਸ਼ੋਅ ਵਿਚ ਹਿੱਸਾ ਲੈ ਕੇ ਸ਼ਹਿਜ਼ਾਦਾ-ਏ-ਗਜ਼ਲ ਦਾ ਖਿਤਾਬ ਹਾਸਿਲ ਕੀਤਾ।ਉਸ ਤੋਂ ਬਾਅਦ ਇਸ ਨੇ ਮੁੜ ਕੇ ਨਹੀ ਵੇਖਿਆ ਆਪਣੀ ਆਵਾਜ ਜੁਦਾਈ ਸੰਗੀਤ ਅੱਜ ਕਲ ਕਾਫੀ ਫਿਲਮਾਂ ਅਤੇ ਐਲਬਮਾਂ ਦਾ ਸਿੰਗਾਰ ਬਣ ਰਿਹਾ ਹੈ।ਹੁਣ ਜੈਜ਼ਿਮ ਸ਼ਰਮਾਂ ਦੇ ਮਧੁਰ ਸੰਗੀਤ ਨਾਲ ਸ਼ਿੰਗਾਰੀ ਧਾਰਮਿਕ ਐਲਬਮ ’ਜੈ ਜੈ ਰਾਮ’ ਕਾਫੀ ਚਰਚਾ ਵਿੱਚ ਹੈ।ਇਸ ਐਲਬਮ ਨੂੰ ਐਪਲੀਫਾਈ ਮਿਊਜ਼ਿਕ ਨੇ ਰੀਲੀਜ਼ ਕੀਤਾ ਹੈ ਅਤੇ ਪੇਸ਼ਕਸ਼ ਨਾਨਕ ਨੀਰ ਅਤੇ ਵਰੁਣ ਪ੍ਰਭੂਦਿਆਲ ਗੁਪਤਾ ਦੀ ਹੈ।ਐਲਬਮ ਵਿਚ ਕੁੱਲ ਪੰਜ ਧਾਰਮਿਕ ਗੀਤ ਹਨ ਜਿਹਨਾਂ ਵਿੱਚੋਂ ਜਸਪਿੰਦਰ ਨਰੂਲਾ ਅਤੇ ਜੈਜ਼ਿਮ ਦਾ ਗਾਇਆ ਹਨੂੰਮਾਨ ਚਾਲੀਸਾ ਕਾਫੀ ਮਕਬੂਲ ਹੋ ਰਿਹਾ ਹੈ।ਇਸ ਤੋਂ ਇਲਾਵਾ ਇਕ ਗੀਤ ਪੂਰਵਜਾ ਪਧਾਏ, ਇਕ ਗੀਤ ਕੁਮਾਰ ਸ਼ਰਮਾ ਅਤੇ ਹੋਰ ਦੋ ਗੀਤ ਜੈਜ਼ਿਮ ਸ਼ਰਮਾ ਨੇ ਗਾਏ ਹਨ।ਇਹ ਐਲਬਮ ਐਪਲ ਮਿਊਜ਼ਿਕ ਸਟੋਰ ਦੇ ਨਾਲ ਨਾਲ ਤਕਰੀਬਨ ਸਾਰੇ ਹੀ ਆਨਲਾਈਨ ਮਿਊਜ਼ਿਕ ਸਟੋਰਾਂ `ਤੇ ਉਪਲੱਬਧ ਹੈ।ਜੈਜ਼ਿਮ ਦੀ ਪਿਛਲੇ ਲੰਬੇ ਸਮੇ ਤੋਂ ਦਿੱਲੀ ਇਛਾ ਸੀ ਕਿ ਉਹ ਧਾਰਮਿਕ ਸੰਗੀਤਾਂ ਦੀ ਐਲਬਮ ਤਿਆਰ ਕਰੇ।ਐਲਬਮ ਵਿਚਲੇ ਗੀਤ ਅਤੇ ਸੰਗੀਤ ਸੁਣਨ ਵਾਲੇ ਦੇ ਮਨ ਨੂੰ ਸਕੂਨ ਦਿੰਦੇ ਹਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply