Saturday, March 28, 2026

ਹੋਲੀ ਹਾਰਟ ਸਕੂਲ ਨੇ ਆਈ.ਸੀ.ਐਸ.ਈ ਅਤੇ ਆਈ.ਐਸ.ਸੀ ਪ੍ਰੀਖਿਆਵਾਂ ‘ਚ ਮਾਰੀਆਂ ਮੱਲਾਂ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਹੋਲੀ ਹਾਰਟ ਪਰੈਜੀਡੈਂਸੀ  ਸਕੂਲ ਦੇ ਵਿਦਿਆਰਥੀਆਂ ਨੇ ਆਈ.ਸੀ.ਐਸ.ਈ ਅਤੇ ਆਈ.ਐਸ.ਸੀ PPN3005201711ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਅਹਿਮ ਪੁਜੀਸ਼ਨਾਂ ਹਾਸਲ ਕੀਤੀ ਹਨ। ਮਿਲੀ ਜਾਣਕਾਰੀ ਅਨੁਸਾਰ ਮੈਟਰਿਕ ਵਿੱਚ ਅਵਨੀਤ ਕੌਰ ਅਤੇ ਸੁਮਿਤ ਚਾਵਲਾ ਨੇ 96.2 ਫੀਸਦ ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦਕਿ ਕੋਮਲਪ੍ਰੀਤ ਕੌਰ ਤੇ ਪਰਮਪਾਲ ਨੇ 95.4 ਫੀਸਦ ਨੰਬਰਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਤਿੰਨ ਵਿਦਿਆਰਥੀਆਂ ਅੱਵਲਨੂਰ ਸਿੰਘ, ਯੁਵਰਾਜ ਸਿੰਘ ਅਤੇ ਮਨਰਾਜ ਕੌਰ ਨੇ 94.6 ਫੀਸਦ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ 7 ਵਿਦਿਆਰਥੀਆਂ ਨੇ 95 ਫੀਸਦ, 56 ਨੇ 90 ਫੀਸਦ, 96 ਨੇ 85 ਫੀਸਦ ਅੰਕ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।
PPN3005201712ਸਕੂਲ ਦੇ +2 ਦੇ ਕਾਮਰਸ ਗਰੱਪ ਵਿੱਚ 34 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਜਿੰਨਾਂ ਵਿਚੋਂ ਗੁਰਾਂਸ਼ ਨੇ  90.7 ਫੀਸਦ ਅੰਕਾਂ ਨਾਲ ਪਹਿਲਾ ਸਥਾਨ, ਅਰਸ਼ਦੀਫ ਕੌਰ ਨੇ 90.2 ਫੀਸਦ ਨਾਲ ਦੂਜਾ ਅਤੇ ਦਾਨਿਸ਼ ਨੇ 89 ਫੀਸਦ ਨੰਬਰਾਂ ਨਾਲ ਤੀਜਾ ਸਥਾਨ ਲਿਆ।ਨਾਨ ਮੈਡੀਕਲ ਗਰੱਪ ਵਿਚ ਬੈਠੇ 39 ਵਿਦਿਆਰਥੀਆਂ ਵਿਚੋਂ ਸਿਮਰਨਪ੍ਰੀਤ ਕੌਰ 90 ਫਸਿਦ ਨੰਬਰ ਲੈ ਕੇ ਪਹਿਲੇ, ਸਾਰਥਿਕ ਧਵਨ 87.7 ਫੀਸਦ ਨਾਲ ਦੂਜੇ ਤੇ ਰਚਿਤਾ 86 ਫੀਸਦ ਨੰਬਰਾਂ ਨਾਲ ਤੀਜੇ ਸਥਾਨ ‘ਤੇ ਰਹੇ। ਮੈਡੀਕਲ ਗਰੁੱਪ ਦੇ 15 ਵਿਦਿਆਰਥੀਆਂ ਵਿਚੋਂ 88.5 ਫੀਸਦ ਨੰਬਰ ਹਾਸਲ ਕਰ ਕੇ ਪ੍ਰੇਰਣਾ ਨੇ ਪਹਿਲਾ, ਅਰਮਾਨਦੀਪ  ਸਿੰਘ ਨੇ 86 ਫੀਸਦ ਨਾਲ ਦੂਜਾ ਤੇ ਸ਼ਰਨਜੀਤ ਕੌਰ ਨੇ 83 ਫੀਸਦ ਨੰਬਰਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਚੇਅਰਮੈਨ ਵਿਜੇ ਸੇਠ ਨੇ ਵਿਦਿਆਰਥੀਆਂ ਦੀਆਂ ਹਾਸਲ ਕੀਤੀਆਂ ਪੁਜੀਸ਼ਨਾਂ ‘ਤੇ ਖੁਸ਼ੀ ਦਾ ਇਜ਼ਹਾਰ ਕਰ ਕੇ ਉਨਾਂਨੂੰ ਸ਼ੁਭ ਕਾਮਾਨਾਵਾਂ ਦਿੱਤੀਆਂ ਹਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply