Saturday, March 28, 2026

ਰਸਾਇਣਕ ਖਾਦਾਂ ਦੀ ਵਿਕਰੀ ਪੀ.ਓ.ਐਸ ਮਸ਼ੀਨਾਂ ਰਾਹੀ ਪਹਿਲੀ ਜੂਨ ਤੋਂ ਡਾ. ਧੰਜੂ

ਨਵੀਂ ਸਬਸਿਡੀ ਸਕੀਮ ਲਾਗੂ ਹੋਣ ਨਾਲ 7000 ਕਰੋੜ ਰੁਪਏ ਦੀ ਹੋਵੇਗੀ ਬੱਚਤ
ਪਠਾਨਕੋਟ, 30 ਮਈ (ਪੰਜਾਬ ਪੋਸਟ ਬਿਊਰੋ) – ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਅੰਦਰ ਭਵਿੱਖ ਵਿੱਚ ਖਾਦਾਂ ਦੇ ਭਾਅ ਵਿੱਚ ਵਾਧਾ ਹੋਣ ਦਾ ਭੈਅ  ਪੈਦਾ ਹੋਣ ਕਾਰਨ Dr. Amrik S Inderjit Dhanjuਕਿਸਾਨ ਰਸਾਇਣਕ ਖਾਦਾਂ ਦੀ ਬਿਨਾਂ ਜ਼ਰੂਰਤ ਤੋਂ ਸਟਾਕ ਕਰ ਰਹੇ ਹਨ ,ਜਿਸ ਦਾ ਫਾਇਦਾ ਉਠਾਉਂਦਿਆਂ ਕੁਝ ਦੁਕਾਨਦਾਰਾਂ ਵੱਲੋਂ ਵੀ ਕਿਸਾਨਾਂ ਨੂੰ ਖਾਦਾਂ ਦੀ ਖ੍ਰੀਦ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਕਿਸਾਨਾਂ ਅੰਦਰ ਇਸ ਭੈਅ ਦੇ ਪੈਦਾ ਹੋਣ ਦਾ ਮੁੱਖ ਕਾਰਨ ਭਾਰਤ ਸਰਕਾਰ ਵੱਲੋਂ ਖਾਦਾਂ ਬਨਾਉਣ ਵਾਲੀਆਂ ਕੰਪਨੀਆਂ ਨੂੰ ਪ੍ਰਚੂਣ ਡੀਲਰਾਂ ਦੀਆਂ ਦੁਕਾਨਾਂ ਉੱਤੇ ਵਿਕਰੀ ਦੇ ਕੇਂਦਰ ਸਥਾਪਤ ਕਰਕੇ ਵਿਕਰੀ ਦੇ ਆਧਾਰ ਤੇ ਸਬਸਿਡੀ ਦੇਣ ਦੇ ਪ੍ਰੋਗਰਾਮ ਨੂੰ  ਲਾਗੂ ਕਰਨਾ ਹੈ।ਪਿਛਲੇ ਸਮੇਂ ਦੌਰਾਨ ਦੇਸ਼ ਭਰ ਦੇ 17 ਜ਼ਿਲਿਆਂ ਵਿੱਚ ਸਫਲਤਾ ਪੂਰਵਕ ਇਸ ਨਵੀਂ ਖਾਦ ਸਬਸਿਡੀ ਸਕੀਮ ਨੂੰ ਲਾਗੂ ਕਰਨ ਉਪਰੰਤ ਭਾਰਤ ਸਰਕਾਰ ਨੇ ਖਾਦਾਂ ਬਨਾਉਣ ਵਾਲੀਆਂ ਕੰਪਨੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ।ਇਨਾਂ ਹਦਾਇਤਾਂ ਮੁਤਾਬਿਕ ਕਿਹਾ ਗਿਆ ਹੈ ਕਿ ਦੇਸ਼ ਅੰਦਰ ਤਕਰੀਬਨ ਦੋ ਲੱਖ ਖਾਦ ਵਿਕ੍ਰੇਤਾ ਡੀਲਰਾਂ, ਸਹਿਕਾਰੀ ਸਭਾਵਾਂ ਅਤੇ ਹੋਰ ਖਾਦ ਵਿਕਰੀ ਕੇਂਦਰਾਂ ਤੇ ਪੀ.ਓ ਐਸ (ਪਾਸ ਮਸ਼ੀਨ) ਵਿਕਰੀ ਕੇਂਦਰ ਸਥਾਪਤ ਕਰਕੇ ਕਿਸਾਨਾਂ ਨੂੰ ਕੇਵਲ ਆਧਾਰ ਕਾਰਡ ਅਤੇ ਬਾਇਉਮੀਟ੍ਰਿਕ ਸਿਸਟਮ ਰਾਹੀਂ ਹੀ ਪਹਿਲੀ ਜੂਨ ਤੋਂ ਬਾਅਦ ਖਾਦਾਂ ਦੀ ਵਿਕਰੀ ਕੀਤੀ ਜਾਵੇ।ਕਿਸਾਨਾਂ ਨੂੰ ਕੀਤੀ ਖਾਦਾਂ ਦੀ ਵਿਕਰੀ ਦੇ ਆਧਾਰ ਤੇ ਹਰ ਹਫਤੇ ਖਾਦ ਕੰਪਨੀਆਂ ਨੂੰ ਚਾਰਟਡ ਅਕਾਉਂਟੈਟ ਦੀ ਆਡਿਟ ਰਿਪੋਰਟ ਦੇ ਆਧਾਰ ਤੇ ਸੰਬੰਧਤ ਕੰਪਨੀਆਂ ਦੇ ਖਾਤੇ ਵਿੱਚ ਸਬਸਿਡੀ ਦੀ ਰਕਮ ਭਾਰਤ ਸਰਕਾਰ ਵੱਲੋਂ ਪਾਈ ਜਾਵੇਗੀ।ਭਾਰਤ ਸਰਕਾਰ ਵੱਲੋਂ ਹਰ ਸਾਲ ਤਕਰੀਬਨ 70,000 ਕਰੋੜ ਰੁਪਏ ਖਾਦਾਂ ਤੇ ਸਬਸਿਡ ਵੱਜੋਂ ਦਿੱਤੇ ਜਾਂਦੇ ਹਨ।ਮੌਜੂਦਾ ਸਿਸਟਮ ਵਿੱਚ ਭਾਰਤ ਸਰਕਾਰ ਵੱਲੋਂ ਖਾਦਾਂ ਤੇ ਸਬਸਿਡੀ, ਸੰਬੰਧਤ ਕੰਪਨੀਆਂ ਨੂੰ ਉਨਾਂ ਦੁਆਰਾ ਜ਼ਿਲਾ ਪੱਧਰ ਤੇ ਪ੍ਰਾਪਤ ਕੀਤੀ ਕੁੱਲ ਖਾਦ ਜਿਵੇਂ ਯੂਰੀਆ,ਡੀ ਏ ਪੀ ਅਤੇ ਪੋਟਾਸ਼ ਖਾਦ ਤੇ ਦਿੱਤੀ ਜਾ ਰਹੀ ਹੈ।ਇੱਕ ਅੰਦਾਜੇ ਮੁਤਾਬਕ ਸਬਸਿਡੀ ਵਾਲੀ 10-20% ਰਸਾਇਣਕ ਖਾਦਾਂ ਗੈਰ ਖੇਤੀਬਾੜੀ ਕਾਰਜਾਂ ਲਈ ਵਰਤੀ ਜਾ ਰਹੀ ਹੋਣ ਕਾਰਨ ਸਬਸਿਡੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਇਸ ਦੁਰਵਰਤੋਂ ਨੂੰ ਰੋਕਣ ਦੇ ਮਕਸਦ ਨਾਲ ਪਹਿਲੀ ਮਾਰਚ ਤੋਂ  ਖਾਦਾਂ ਦੀ ਵਿਕਰੀ “ਪਾਸ” ਮਸ਼ੀਨਾਂ ਰਾਹੀਂ ਕਰਨ ਦੀ ਪ੍ਰਯੋਜਨਾਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਨੂੰ ਅਗਲੇ ਤਿੰਨ ਸਾਲ ਦੌਰਾਨ ਪੂਰੀ ਤਰਾਂ ਲਾਗੂ ਕੀਤਾ ਜਾਵੇਗਾ।ਇਸ ਨਵੇਂ ਸਿਸਟਮ ਦੇ ਲਾਗੂ ਹੋਣ ਨਾਲ ਤਕਰੀਬਨ 7000 ਕਰੋੜ ਰੁਏ ਦੀ ਬੱਚਤ ਹੋਵੇਗੀ।ਖੇਤੀਬਾੜੀ ਵਿਭਾਗ ਦੇ ਸੂਤਰਾਂ ਮੁਤਾਬਕ ਪੰਜਾਬ ਦੇ ਸਮੂਹ ਖਾਦ ਵਿਕ੍ਰੇਤਾਵਾਂ, ਸਹਿਕਾਰੀ ਸਭਾਵਾਂ ਦੇ ਨੁਮਾਇੰਦਿਆਂ ਨੂੰ ਪੀ.ਓ.ਐਸ ਮਸ਼ੀਨਾਂ ਚਲਾਉਣ ਬਾਰੇ ਮੁਕੰਮਲ ਸਿਖਲਾਈ ਦੇ ਦਿੱਤੀ ਹੈ।ਇਹ ਮਸ਼ੀਨਾਂ ਖਾਦ ਬਨਾਉਣ ਵਾਲੀਆਂ ਕੰਪਨੀਆਂ ਵੱਲੋਂ ਖਾਦ ਵਿਕ੍ਰੇਤਾਵਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਾਉਣੀ ਸੀਜ਼ਨ ਤੋਂ ਖਾਦ ਬਨਾਉਣ ਵਾਲੀਆਂ ਕੰਪਨੀਆਂ ਨੂੰ ਵਿਕਰੀ ਦੇ ਆਧਾਂਰ ਤੇ ਸਬਸਿਡੀ ਦੇਣ ਲਈ ਸ਼ੁਰੂ ਕੀਤੀ ਜਾ ਰਹੀ ਸਕੀਮ, ਗੈਸ ਸਲੰਡਰਾਂ ਤੇ ਦਿੱਤੀ ਜਾ ਰਹੀ ਸਬਸਿਡੀ ਵਾਲੀ ਸਕੀਮ ਤੋਂ ਬਿਲਕੁੱਲ ਭਿੰਨ ਹੋਵੇਗੀ।ਗੈਸ ਸਲੰਡਰ ਵਾਲੀ ਸਕੀਮ ਵਿੱਚ ਸਬਸਿਡੀ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ ਜਾਂਦੀ ਹੈ, ਜਦ ਕਿ ਖਾਦਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਦੀ ਸਕੀਮ ਤਹਿਤ ਸਬਸਿਡੀ ਖਾਦ ਕੰਪਨੀਆਂ ਨੂੰ ਖਾਦਾਂ ਦੀ ਵਿਕਰੀ ਉਪਰੰਤ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਕਿਸਾਨ ਅਤੇ ਪ੍ਰਚੂਣ ਖਾਦ ਵਿਕ੍ਰੇਤਾ ਨੂੰ ਖਾਦ ਮੌਜੂਦ ਰੇਟ ਤੇ ਹੀ ਮਿਲੇਗੀ, ਇਸ ਲਈ ਕਿਸਾਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ।ਉਨਾਂ ਕਿਹਾ ਕਿ ਵਿਭਾਗ ਵੱਲੋਂ ਸਮੂਹ ਖਾਦ ਬਨਾਉਣ ਵਾਲੀਆਂ ਕੰਪਨੀਆਂ ਨੂੰ 31 ਮਈ ਤੱਕ ਸਮੂਹ ਖਾਦ ਵਿਕ੍ਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਵਿੱਚ ਪੀ.ਓ.ਐਸ ਮਸ਼ੀਨਾਂ ਲਗਾਉਣ ਲਈ ਕਿਹਾ ਗਿਆ ਹੈ ਤਾਂ ਜੋ ਪਹਿਲੀ ਜੂਨ ਤੋਂ ਇਸ ਸਕੀਮ ਨੂੰ ਸਫਲਤਾਪੂਰਵਕ ਲਾਗੂ ਕੀਤਾ ਜਾ ਸਕੇ।ਉਨਾ ਦੱਸਿਆ ਕਿ ਇਸ ਸੰਬੰਧੀ ਡਾ. ਅਮਰੀਕ ਸਿੰਘ ਭੌਂ ਪਰਖ ਅਫਸਰ ਪਠਾਨਕੋਟ ਨੇ ਦੱਸਿਆ ਕਿ ਇਸ ਨਵੇਂ ਪ੍ਰੋਗਰਾਮ ਮੁਤਾਬਕ ਅਗਲੇ ਤਿੰਨ ਵਿੱਚ ਪੜਾਅਵਾਰ, ਕਿਸਾਨਾਂ ਨੂੰ ਖਾਦਾਂ ਦੀ ਉਪਲਬਧਤਾ ਜ਼ਮੀਨ ਦੀ ਮਾਲਕੀ ਅਤੇ ਮਿੱਟੀ ਸਿਹਤ ਕਾਰਡ ਦੇ ਆਧਾਰ ਤੇ ਕਰਵਾਈ ਜਾਵੇਗੀ ਤਾਂ ਜੋ ਜ਼ਰੂਰਤ ਤੋਂ ਜ਼ਿਆਦਾ ਖਾਦਾਂ ਦੀ ਵਰਤੋਂ ਨੂੰ ਘੱਟ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਅਤੇ ਜ਼ਮੀਨ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਵਾ ਕੇ ਮਿਟੀ ਸਿਹਤ ਕਾਰਡ ਬਣਵਾ ਲੈਣ ਤਾਂ ਜੋ ਬਾਅਦ ਵਿੱਚ ਕੋਈ ਸਮੱਸਿਆ ਪੇਸ਼ ਨਾਂ ਆਵੇ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply