ਮੋਹਾਲੀ, 30 ਮਈ (ਪੰਜਾਬ ਪੋਸਟ ਬਿਊਰੋ) – ਪੜਾਈ ਲਿਖਾਈ ਵਿਚ ਲਾਇਕ ਬੱਚੇ ਸਿਰਫ ਸਕੂਲੀ
ਕਿਤਾਬਾ ਵਿਚ ਹੀ ਸਾਰਾ ਸਮਾਂ ਗੁਆਚੇ ਰਹਿੰਦੇ ਹਨ।ਉਨਾਂ ਦੇ ਜ਼ਹਿਨ ਵਿਚ ਇਕ ਹੀ ਖਿਆਲ ਹੈ, ਮੈਰਿਟ ਲਿਸਟ ਵਿਚ ਆਪਣਾਂ ਨਾਂ ਦਰਜ ਕਰਵਾਉਣਾਂ।ਮਾਂ-ਪਿਓ ਵੀ ਲਾਇਕ ਬੱਚਿਆਂ ਨੂੰ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਦਾ ਸਮਾਨ ਸਮਝਦੇ ਹਨ।ਪਰ ਟਾਂਵੇ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਕਲਮਕਾਰੀ ਅਤੇ ਕਲਾ ਦੇ ਖੇਤਰ ਵਿਚ ਪੂਰੀ ਸ਼ਿੱਦਤ ਨਾਲ ਵਿਚਰਦਿਆਂ ਪੜਾਈ ਵਿਚ ਮੋਹਰੀ ਹੋਣ।ਅਜਿਹੇ ਟਾਂਵੇ ਬੱਚਿਆਂ ਵਿਚ ਸ਼ੁਮਾਰ ਹੈ ਮੁਹਾਲੀ ਦਾ ਰਿਸ਼ਮਰਾਗ ਸਿੰਘ, ਜੋ ਸਰਘੀ ਕਲਾ ਕੇਂਦਰ ਮੁਹਾਲੀ ਦੇੇ ਪ੍ਰਵੀਨ ਅਦਾਕਰਾਂ ਵਿਚ ਸ਼ੁਮਾਰ ਹੋਣ ਦੇ ਨਾਲ ਨਾਲ ਵੱਖ-ਵੱਖ ਚੈਨਲਾਂ ਅਤੇ ਯੂ-ਟਯੂਬ ’ਤੇ ਚੱਲ ਰਹੇ ਵਾਅਦਾ, ਪਿਆਰ, ਬਚਪਨ, ਪਹਿਚਾਨ, ਪੰਜਾਬ ਦਾ ਵਿਰਸਾ ਵਰਗੇ ਨਿਰੋਏ ਪੰਜਾਬੀ ਸਭਿਆਚਾਰ ਅਤੇ ਵਿਰਸੇ ਦੀ ਗੱਲ ਕਰਦੇ ਗੀਤਾਂ ਦਾ ਰਚੇਤਾ ਵੀ ਹੈ।ਰਿਸ਼ਮਰਾਗ ਸਿੰਘ ਜੋ ਰਿਯਾਨ ਇੰਟਨੈਸ਼ਲ ਸਕੂਲ, ਸੈਕਟਰ-49, ਚੰਡੀਗੜ੍ਹ ਦਾ ਵਿਦਿਆਰਥੀ ਹੈ ਨੇ ਸੀ.ਬੀ.ਐਸ.ਈ ਦੀ +2 ਦਾ ਇਮਤਿਹਾਨ ਵੀ 91% ਨੰਬਰ ਪ੍ਰਾਪਤ ਕਰਕੇ ਪਾਸ ਕੀਤਾ।ਨਾਟਕ ਅਤੇ ਗੀਤਕਾਰੀ ਦੇ ਖੇਤਰ ਵਿਚ ਵਿਚਰਦਿਆਂ ਇਕ ਵਧੀਆਂ ਵਕੀਲ ਵੀ ਬਣਨ ਦੀ ਇੱਛਾ ਰੱਖਣ ਵਾਲੇ ਰਿਸ਼ਮਰਾਗ ਦਾ ਕਹਿਣਾਂ ਹੈ ਕਿ ਉਹ ਕਦੇ ਵੀ ਲਚੱਰ, ਅਸ਼ਲੀਲ, ਹਿੰਸਕ ਅਤੇ ਨਸ਼ਿਆਂ ਨੂੰ ਬੜਾਵਾ ਦੇ ਵਾਲੇ ਗੀਤ ਨਹੀਂ ਲਿਖੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media