Monday, March 30, 2026

ਮੈਕਸ ਹਸਪਤਾਲ ਨੇ ਕੈਂਸਰ ਫਾਈਟਰਜ਼ ਨਾਲ ਕੈਂਸਰ ਸਰਵਾਇਵਰ ਡੇਅ ਮਨਾਇਆ

ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਦੇ ਕੈਂਸਰ ਵਿਭਾਗ ਵੱਲੋਂ ਕੈਂਸਰ

ACD Systems Digital Imaging
ACD Systems Digital Imaging

ਫਾਈਟਰਸ ਨਾਲ ਕੈਂਸਰ ਸਰਵਾਇਵਰ ਡੇਅ ਮਨਾਇਆ। ਕੈਂਸਰ ਵਿਭਾਗ ਵੱਲੋਂ ‘ਸਪੋਰਟ ਗਰੁੱਪ ਪ੍ਰੋਗਰਾਮ’ ਦਾ ਵਿਸੇਸ਼ ਪ੍ਰਬੰਧ ਕੀਤਾ ਗਿਆ। ਸਮਾਰੋਹ ਦਾ ਆਗਾਜ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ, ਸੀਜੀਐਮ ਚੀਫ ਸੈਕਟਰੀ ਮਨਦੀਪ ਸਿੰਘ, ਜੀ.ਐਮ ਆਪਰੇਸ਼ਨ ਸੁਨੀਲ ਮੇਹਤਾ ਅਤੇ ਹੈਡ ਆਫ ਦ ਡਿਪਾਰਟਮੇਂਟ ਡਾ. ਰਾਜੇਸ਼ ਵਸ਼ਿਠ, ਸੀਨੀਅਰ ਰੇਡਿਏਸ਼ਨ ਓਨਕੋਲਾਜਿਸਟ ਡਾ. ਮਨਜਿੰਦਰ ਸਿੱਧੁ ਅਤੇ ਓਨਕੋ ਸਰਜਨ ਡਾ. ਵੀ.ਪੀ ਕਾਲੜਾ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਸਮਾਰੋਹ ਦੌਰਾਨ ਕੈਂਸਰ ਨਾਲ ਜੰਗ ਲੜ ਕੇ ਜਿੱਤ ਹਾਸਿਲ ਕਰਨ ਵਾਲੇ ਸਰਵਾਇਵਰਸ ਅਤੇ ਕੈਂਸਰ ਤੋਂ ਗ੍ਰਸਤ ਮਰੀਜਾਂ ਨੂੰ ਖਾਸ ਸੱਦਿਆ ਕੀਤਾ ਗਿਆ। ਇਸ ਮੌਕੇ ਮੈਕਸ ਹਸਪਤਾਲ ਦੇ ਮੇਡੀਕਲ ਐਡਵਾਇਜਰ ਡਾ. ਨੇ ਦੱਸਿਆ ਕਿ ਅੱਜ ਵੀ ਕੈਂਸਰ ਨੂੰ ਲੈ ਕੇ ਲੋਕਾਂ ਦੇ ਮਨ ਗਲਤ ਧਾਰਨਾਵਾਂ ਹਨ। ਮੰਨਣਾ ਹੈ ਕਿ ਕੈਂਸਰ ਬੇਇਲਾਜ਼ ਬਿਮਾਰੀ ਹੈ, ਪਰ ਅਜਿਹਾ ਨਹੀਂ ਹੈ ਜੇਕਰ ਸਮਾਂ ਰਹਿੰਦੇ ਕੈਂਸਰ ਦੇ ਲੱਛਣਾਂ ਦੀ ਪਹਿਚਾਣ ਕਰਕੇ ਇਲਾਜ ਕਰਵਾਇਆ ਜਾਵੇ ਤਾਂ ਸੰਭਵ ਹੈ ਕਿ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਡਾ. ਮਨਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੈਂਸਰ ਵਰਗੀ ਖਤਰਨਾਕ ਅਤੇ ਜਾਨਲੇਵਾ ਬਿਮਾਰੀ ਨੂੰ ਡਿਟੇਕਟ ਕਰਨ, ਰੋਕਣ ਅਤੇ ਇਸਦੀ ਰੋਕਥਾਮ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਕੈਂਸਰ ਸਰਵਾਇਵਰ ਡੇਅ ਮਨਾਇਆ ਜਾਂਦਾ ਹੈ। ਕੈਂਸਰ ਸਰਵਾਇਵਰ ਡੇਅ ਦਾ ਮੁੱਖ ਕਾਰਨ ਇਹ ਵੀ ਹੈ ਕਿ ਅਸੀ ਕੈਂਸਰ ਦੇ ਸੰਬੰਧ ਵਿੱਚ ਫੈਲੀ ਗਲਤ ਧਾਰਨਾਵਾਂ ਨੂੰ ਘੱਟ ਕਰ ਸਕੀਏ ਅਤੇ ਇਸਦੇ ਸੰਬੰਧ ਵਿੱਚ ਠੀਕ ਜਾਣਕਾਰੀ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਇਆ ਜਾ ਸਕੇ। ਇਹੀ ਵਜ੍ਹਾ ਹੈ ਕਿ ਕੈਂਸਰ ਨਾਲ ਲੜ ਕੇ ਠੀਕ ਹੋਏ ਮਰੀਜ, ਕੈਂਸਰ ਪੀੜਿਤ ਮਰੀਜਾਂ ਨੂੰ ਆਪ ਬੀਤੀ ਸੁਣਾਈ ਅਤੇ ਕੈਂਸਰ ਨਾਲ ਲੜਨ ਲਈ ਪ੍ਰੇਰਿਤ ਕੀਤਾ। ਉਕਤ ਸਰਵਾਈਵਰ ਕੈਂਸਰ ਪੀੜਿਤ ਮਰੀਜਾਂ ਨੂੰ ਤੱਸਲੀ ਦਿੱਤੀ ਤਾਂਕਿ ਕੈਂਸਰ ਪੀੜਿਤ ਮਰੀਜ ਹੋਰ ਲੋਕਾਂ ਤੋਂ ਆਪਣੇ ਆਪ ਨੂੰ ਵੱਖ ਨਾਂ ਸਮਝਣ ਅਤੇ ਉਨ੍ਹਾਂ ਦਾ ਮਨੋਬਲ ਵਧੇ।
ਡਾ. ਵੀ.ਪੀ ਕਾਲੜਾ ਨੇ ਦੱਸਿਆ ਕਿ ਕੈਂਸਰ ਲਈ ਜਰੂਰੀ ਹੈ, 40 ਦੇ ਬਾਅਦ ਔਰਤ ਅਤੇ ਪੁਰਸ਼ ਨੂੰ ਆਪਣਾ ਚੈਕਅਪ ਕਰਵਾਉਣਾ ਚਾਹੀਦਾ ਹੈ। ਡਾ. ਵੀ.ਪੀ ਕਾਲੜਾ ਨੇ ਦੱਸਿਆ ਕਿ ਜਲਾਲਾਬਾਦ ਮਰੀਜ ਮਿਸਾਲ ਅਤੇ ਗੰਗਾਨਗਰ ਤੋਂ ਰਾਮ ਕਿਸ਼ੋਰ ਇਸਦੀ ਚੰਗੀਆਂ ਉਦਾਹਰਨਾਂ ਹਨ।ਮਿਸਾਲ ਨੂੰ 25 ਸਾਲ ਦੀ ਉਮਰ ਵਿੱਚ ਕੈਂਸਰ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ, ਪਰ ਉਸ ਨੇ ਸ਼ੁਰੂਆਤ ਵਿੱਚ ਹੀ ਆਪਰੇਸ਼ਨ ਕਰਵਾ ਲਿਆ।ਜਿਸ ਦੇ ਨਾਲ ਉਸਨੇ ਬਹੁਤ ਹੀ ਘੱਟ ਸਮੇਂ ਵਿੱਚ ਰਿਕਵਰੀ ਕਰਦੇ ਹੋਏ ਕੈਂਸਰ ਪੀੜਤਾਂ ਲਈ ਮਿਸਾਲ ਬਣਿਆ। ਇਸ ਮੌਕੇ ਜੀ.ਐਮ ਆਪਰੇਸ਼ਨਜ਼ ਸੁਨੀਲ ਮਹਿਤਾ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਕੈਂਸਰ ਵਰਗੀ ਬਿਮਾਰੀ ਦੀ ਰੋਕਥਾਮ ਕਰਨ ਲਈ ਅਤੇ ਇਸ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਕੈਂਪ, ਰੈਲੀ, ਲੈਕਚਰ ਅਤੇ ਸੇਮੀਨਾਰ ਆਦਿ ਕਰਵਾਏ ਜਾਂਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply