ਬਠਿੰਡਾ, 2 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਕਬੱਡੀ ਐਸੋਸੀਏਸ਼ਨ ਦੀ ਮੀਟਿੰਗ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਪੰਜਾਬ ਕਬੱਡੀ ਐਸੋਸੀਏਸ਼ਨ ਦੀ ਅਗਵਾਈ ਹੇਠ ਹੋਈ।ਜਿਸ ਵਿਚ ਇਹ ਫੈਸਲਾ ਹੋਇਆ ਕਿ ਨੈਸ਼ਨਲ ਕਬੱਡੀ ਚੈਂਪੀਆਨਸ਼ਿਪ ਲਈ ਖਿਡਾਰੀਆਂ ਦੀ ਤਿਆਰੀ ਲਈ 30 ਖਿਡਾਰੀਆਂ ਪੁਰਸ਼ ਦਾ ਆਫ਼ ਸੀਜ਼ਨ ਕੈਂਪ ਲਾਇਆ ਜਾਵੇ।ਇਸ ਕੈਂਪ ਵਿਚ ਸ਼ਾਮਿਲ ਖਿਡਾਰੀਆ ਵਿਚੋਂ ਪਹਿਲ ਦੇ ਅਧਾਰ ’ਤੇ ਭਵਿੱਖ ’ਚ ਪੰਜਾਬ ਦੀਆਂ ਟੀਮਾਂ ਚੁਣੀਆਂ ਜਾਣਗੀਆਂ। ਕੈਂਪ ਲਈ ਖਿਡਾਰੀਆਂ ਦੀ ਚੋਣ ਲਈ ਟਰਾਇਲ 4 ਜੂਨ 2017 ਨੂੰ 10 ਵਜੇ ਬਲਬੀਰ ਸਕੂਲ ਫਰੀਦਕੋਟ ਵਿਖੇ ਹੋ ਰਹੇ ਹਨ।ਪੰਜਾਬ ਦੇ ਸਮੂਹ ਖਿਡਾਰੀਆਂ ਨੂੰ ਇਸ ਟਰਾਇਲ ਵਿਚ ਹਿੱਸਾ ਲੈਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਤਾਂ ਜੋ ਵੱਧ ਤੋਂ ਵੱਧ ਯੋਗ ਖਿਡਾਰੀ ਕੈਂਪ ਲਈ ਚੁਣੇ ਜਾਣ। ਇਸ ਮੌਕੇ ਪਰਮਜੀਤ ਸਿੰਘ ਡਾਲਾ, ਤਜਿੰਦਰ ਸਿੰਘ ਮਿੱਢੂਖੇੜਾ, ਅਮਨਪ੍ਰੀਤ ਸਿੰਘ ਮੱਲ੍ਹੀ, ਹਰਪ੍ਰੀਤ ਸਿੰਘ ਬਾਬਾ, ਬਲਜੀਤ ਸਿੋਂਘ ਬਰਨਾਲਾ, ਭੁਪਿੰਦਰ ਸਿੰਘ ਬਰਾੜ ਅਤੇ ਧਰਮ ਸਿੰਘ ਆਦਿ ਮੈਂਬਰ ਹਾਜ਼ਰ ਸਨ।ਇਹ ਜਾਣਕਾਰੀ ਪੰਜਾਬ ਕਬੱਡੀ ਅੇਸੋਸੀਏਸ਼ਨ ਦੇ ਜਨਰਲ ਸਕੱਤਰ ਅਮਨਪ੍ਰੀਤ ਮੱਲ੍ਹੀ ਵਲੋਂ ਦਿੱਤੀ ਗਈ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media