Monday, June 29, 2026

ਸਮਰ ਕੈਂਪ ਦਾ ਕੀਤਾ ਆਯੋਜਨ

ਧੂਰੀ, 2 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੱਤਿਆ ਭਾਰਤੀ ਸਕੂਲ ਕੰਧਾਰਗੜ੍ਹ ’ਚ ਗਰਮੀ ਦੀਆਂ ਛੁੱਟੀਆਂ ਦੌਰਾਨ ਸਮਰ ਕੈਂਪ ਦਾ ਆਯੋਜਨ ਕੀਤਾ PPN0206201708ਗਿਆ।ਇਸ ਕੈਂਪ ’ਚ ਸਕੂਲ ਦੇ ਵਿੱਦਿਆਰਥੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲੀ ਬੱਚਿਆਂ ਨੇ ਸਮਰ ਕੈਂਪ ਦੌਰਾਨ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਚਾਰਟ ਬਣਾਏ ਅਤੇ ਇਨ੍ਹਾਂ ਚਾਰਟਾਂ ਰਾਹੀਂ ਦੇਸ਼ ਭਗਤੀ, ਜਲ ਪ੍ਰਦੂਸ਼ਣ ਸਬੰਧੀ ਜਾਗਰੂਕਤਾ ਸੰਦੇਸ਼ ਪ੍ਰਗਟ ਕਰਨ ਦੇ ਨਾਲ-ਨਾਲ ਪੇਂਡੂ ਖੇਡਾਂ ਜਿਵੇਂ ਕੋਟਲਾ ਛੁਪਾਕੀ, ਪਿੱਠੂ, ਭੰਡਾ-ਭੰਡਾਰੀਆ, ਬਾਂਦਰ ਕੀਲਾ ’ਤੇ ਕਿੱਕਲੀ ਵੀ ਖੇਡੀਆਂ।ਇਹ ਕੈਂਪ ਚਰਨਜੀਤ ਕੌਰ, ਸੁਖਵਿੰਦਰ ਕੌਰ ਅਤੇ ਇੰਦਰਜੀਤ ਸਿੰਘ ਸਕੂਲੀ ਅਧਿਆਪਕਾਂ ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।ਉਨਾਂ੍ਹ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਅਜਿਹੇ ਸਮਰ ਕੈਂਪਾਂ ਦਾ ਆਯੋਜਨ ਕਰਨਾ ਵੀ ਬੇਹੱਦ ਜਰੂਰੀ ਹੈ।ਇਸ ਕੈਂਪ ਦਾ ਬੱਚਿਆਂ ਨੇ ਭਰਪੂਰ ਆਨੰਦ ਮਾਨਿਆ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply