Saturday, July 25, 2026

ਵੇਰਕਾ ਡੇਅਰੀ ਲੁਧਿਆਣਾ ਵਲੋਂ ਮਿਲਕ ਸ਼ੈਡ ਏਰੀਆ ਆਫਿਸ ਸਮਰਾਲਾ ਦਾ ਉਦਘਾਟਨ

ਸਮਰਾਲਾ, 5 ਜੂਨ (ਪੰਜਾਬ ਪੋਸਟ -ਕੰਗ) –  ਵੇਰਕਾ ਡੇਅਰੀ ਲੁਧਿਆਣਾ ਵੱਲੋਂ ਦੁੱਧ ਉਤਪਾਦਕਾਂ ਦੀ ਜੋਰਦਾਰ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਮਿਲਕਸ਼ੈੱਡ ਏਰੀਆ ਸਮਰਾਲਾ ਦਾ ਸਬ ਸਟੋਰ ਅਤੇ ਦਫਤਰ ਭਗਵਾਨਪੁਰਾ ਰੋਡ ਨੇੜੇ ਡਾਕਘਰ ਸਮਰਾਲਾ ਵਿਖੇ ਖੋਲਿਆ ਗਿਆ।ਇਸ ਸਬ ਸਟੋਰ ਦਾ ਉਦਘਾਟਨ ਵੇਰਕਾ ਡੇਅਰੀ ਲੁਧਿਆਣਾ ਦੇ ਡਾਇਰੈਕਟਰ ਧਰਮਜੀਤ ਗਿੱਲ ਜੰਡਿਆਲੀ, ਕੁਲਵੀਰ ਸਿੰਘ ਹੇੜੀਆਂ ਅਤੇ ਗੁਰਚਰਨ ਸਿੰਘ ਬਾਠ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸੰਬੋਧਨ ਕਰਦੇ ਹੋਏ ਕਿਹਾ ਕਿ ਦੁੱਧ ਉਤਪਾਦਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਦੁੱਧ ਦੇ ਰੇਟ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ।ਇਸ ਸਬ ਸਟੋਰ ਦਾ ਉਦਘਾਟਨ ਹੋਣ ਨਾਲ ਮਿਲਕਸ਼ੈਡ ਏਰੀਆ ਸਮਰਾਲਾ ਅਧੀਨ ਆਉਂਦੀਆਂ 144 ਸਭਾਵਾਂ ਅਤੇ ਫਰਮਾਂ ਨੂੰ ਵੇਰਕਾ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਜਿਵੇਂ ਫੀਡ, ਮਿਕਚਰ, ਵੇਰਕਾ ਪ੍ਰੋਡਕਟਸ ਵਿੱਚ ਪੀਓ ਦੁੱਧ, ਲੱਸੀ ਆਦਿ ਹੋਰ ਪ੍ਰੋਡਕਟਾਂ ਦੀ ਉਪਲਬਧਤਾ ਕਰਾਉਣ ਵਿੱਚ ਅਸਾਨੀ ਹੋ ਜਾਵੇਗੀ। ਇਸ ਸਬ ਸਟੋਰ ਦੇ ਉਦਘਾਟਨ ਮੌਕੇ ਇਲਾਕੇ ਦੇ ਸਰਪੰਚ, ਪੰਚ, ਸਭਾਵਾਂ ਦੇ ਪ੍ਰਧਾਨ, ਸਕੱਤਰ ਸਾਹਿਬਾਨ ਵੀ ਪਹੁੰਚੇ।ਜਿਨ੍ਹਾਂ ਨੇ ਵੇਰਕਾ ਲੁਧਿਆਣਾ ਦੇ ਜਨਰਲ ਮੈਨੇਜਰ ਹਰਮਿੰਦਰ ਸਿੰਘ ਸੰਧੂ, ਮੈਨੇਜਰ ਮਿਲਕ ਪ੍ਰੋਕਿਊਰਮੈਂਟ ਡਾ. ਸੁਰਜੀਤ ਸਿੰਘ ਭਦੌੜ ਦਾ ਇੱਥੇ ਪੁੱਜਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵੇਰਕਾ ਲੁਧਿਆਣਾ ਦੇ ਮੁਲਾਜਮ, ਡਿਪਟੀ ਮੈਨੇਜਰ ਹਰਿੰਦਰ ਸਿੰਘ, ਏਰੀਆ ਡੇਅਰੀ ਅਫਸਰ ਸਤਪਾਲ ਸਿੰਘ, ਕਰਮਜੀਤ ਸਿੰਘ ਹੇੜੀਆਂ ਸਰਪੰਚ ਹੇੜੀਆਂ, ਐਮ. ਪੀ. ਏ. ਨਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਧਰਮਵੀਰ ਸਿੰਘ, ਸਪਿੰਦਰਪਾਲ ਸਿੰਘ, ਨਵਨੀਤ ਸਿੰਘ ਅਤੇ ਜਗਮੀਤ ਸਿੰਘ ਜੰਡਿਆਲੀ, ਬਲਦੇਵ ਸਿੰਘ ਲਖਣਪੁਰ, ਮਲਕੀਤ ਸਿੰਘ ਆਦਿ ਹਾਜਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply