Saturday, July 25, 2026

ਗੋਡੇ ਅਤੇ ਚੂਲੇ ਬਦਲਣ ਦੇ ਮਾਹਿਰ ਡਾ. ਅਵਤਾਰ ਸਿੰਘ 8 ਜੂਨ ਨੂੰ ਫ਼ਿਰੋਜ਼ਪੁਰ ‘ਚ

ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ‘ਚ ਹੱਡੀਆਂ ਅਤੇ ਜੋੜਾਂ ਦੇ ਇਲਾਜ਼ ਵਿਚ ਅਤਿ-ਆਧੁਨਿਕ ਤਕਨੀਕ ਦੇ ਇਸਤੇਮਾਲ ਲਈ ਜਾਣੇ ਜਾਂਦੇ Dr. Avtar Singhਅਮਨਦੀਪ ਹਸਪਤਾਲ ਅੰਮ੍ਰਿਤਸਰ ਦੇ ਚੀਫ਼ ਆਰਥੋਪੈਡਿਕ ਸਰਜਨ ਡਾ. ਅਵਤਾਰ ਸਿੰਘ 8 ਜੂਨ ਨੂੰ ਰੈਡ ਕਰਾਸ ਭਵਨ ਫਿਰੋਜ਼ਪੁਰ ਨੇੜੇ ਸਥਿਤ ਅਮਨਦੀਪ ਮਲਟੀਸਪੈਸ਼ੈਲਿਟੀ ਕਲੀਨਿਕ ‘ਚ ਗੋਡਿਆਂ ਅਤੇ ਚੂਲੇ ਦੇ ਜੋੜਾਂ, ਮੋਟਾਪੇ ਦੇ ਕਾਰਣ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਮਰੀਜਾਂ, ਕਿਸੇ ਵੀ ਕਾਰਣ ਅਤੇ ਕਿਸੇ ਵੀ ਇਲਾਜ਼ ਰਾਹੀਂ ਦੇਰੀ ਤੋਂ ਨਾ ਜੁੜ ਰਹੀ ਹੱਡੀ, ਖਿਡਾਰੀਆਂ ਨੂੰ ਖੇਡ ਦੌਰਾਨ ਲੱਗੀ ਸੱਟ ਦੀਆਂ ਤਕਲੀਫਾਂ ਤੋਂ ਪੀੜਿਤ ਮਰੀਜਾਂ, ਰੀੜ ਦੀ ਹੱਡੀ ਦੇ ਮਰੀਜਾਂ ਨੂੰ ਵਿਸ਼ੇਸ਼ ਓ.ਪੀ.ਡੀ ਦੌਰਾਨ ਮੁਕੰਮਲ ਤਕਨੀਕੀ ਸਲਾਹ ਦੇਣ ਅਤੇ ਜਾਂਚ ਕਰਨ ਲਈ ਪਹੁੰਚ ਰਹੇ ਹਨ।
ਅਮਨਦੀਪ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਡਾ. ਅਵਤਾਰ ਸਿੰਘ ਆਪਣੀਆਂ ਸੇਵਾਵਾਂ ਦੁਪਹਿਰ 12.00 ਵਜੇ ਤੋਂ ਸ਼ੁਰੂ ਕਰਨਗੇ ਅਤੇ ਬਾਅਦ-ਦੁਪਹਿਰ 3.00 ਵਜੇ ਤੱਕ ਓ.ਪੀ.ਡੀ ਸੇਵਾਵਾਂ ਜਾਰੀ ਰਹਿਣਗੀਆਂ।ਉਨ੍ਹਾਂ ਦੱਸਿਆ ਕਿ ਡਾ. ਅਵਤਾਰ ਸਿੰਘ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਜੋੜ ਬਦਲਣ ਦੇ ਸਰਜਨ ਹਨ ਅਤੇ ਨੈਵੀਗੇਸਨ ਤਕਨੀਕ ਨਾਲ ਗੋਡੇ ਅਤੇ ਚੂਲੇ ਦੇ ਜੋੜ ਬਦਲਣ ਦੇ ਮਾਹਿਰ ਹਨ ਅਤੇ ਹੁਣ ਤੱਕ ਇਸ ਤਕਨੀਕ ਨਾਲ 15000 ਤੋਂ ਵਧੇਰੇ ਜੋੜ ਬਦਲ ਚੁੱਕੇ ਹਨ ਤੇ ਮੋਟਾਪੇ ਦੇ ਕਾਰਣ ਜੋੜਾਂ ਦੇ ਦਰਦ ਤੋਂ ਪੀੜਿਤ 1500 ਤੋ ਵਧੇਰੇ ਮਰੀਜਾਂ ਦੇ ਸਫਲਤਾਪੂਰਵਕ ਜੋੜ ਬਦਲ ਚੁੱਕੇ ਹਨ।ਉਨਾਂ ਕਿਹਾ ਕਿ ਲੋੜਵੰਦ ਮਰੀਜ਼ ਡਾ. ਅਵਤਾਰ ਸਿੰਘ ਦੀ ਅਪੋਆਇੰਟਮੈਂਟ ਲੈਣ ਲਈ ਮੋਬਾਇਲ ਨੰਬਰ 81466-23099 ਅਤੇ 95010-76146  ‘ਤੇ ਸੰਪਰਕ ਕਰ ਸਕਦੇ ਹਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply