ਅੰਮ੍ਰਿਤਸਰ, 14 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ) – ਦੇਸ਼ ਦੀ ਅਜਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਦੀ ਰੱਖਿਆ ਦੀ ਖਾਤਰ ਆਪਾ ਵਾਰਨ ਵਾਲੇ 19 ਸ਼ਹੀਦ ਤੇ ਦੋ ਜਿੰਦਾ ਪਰਮਵੀਰ ਚੱਕਰ
ਜੇਤੂਆਂ ਦੀ ਕਹਾਣੀ ਹੁਣ ਤਸਵੀਰਾਂ ਸਹਿਤ ਕੇ.ਵੀ-1 ਵਿਦਿਆਰਥੀ ਪੜ੍ਹ ਤੇ ਜਾਣ ਸਕਣਗੇ।ਕਹਾਣੀ ਸਹਿਤ ਇਹ ਤਸਵੀਰਾਂ ਦੇਸ਼ ਭਰ ਦੇ ਕੇਂਦਰੀ ਵਿਦਿਆਲਿਆਂ ਵਿਖੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਗਈ ‘ਵਾਲ ਆਫ ਹੀਰੋਜ਼’ ਵਿਚ ਸਥਾਪਿਤ ਕੀਤੀਆਂ ਗਈਆਂ ਹਨ।ਜੋ ਵਿਿਿਦਆਰਥੀਆਂ ਨੂੰ ਵੀਰਤਾ ਦੀ ਕਹਾਣੀ ਸੁਣਾਉਣਗੀਆਂ।
ਕੇ.ਵੀ-1 ਸਦਰ ਕੈਂਟ ਵਿਖੇ ਕਾਰਜਕਾਰੀ ਪ੍ਰਿੰ: ਅੰਚਲ ਸਕਸੇਨਾ ਦੀ ਦੇਖ-ਰੇਖ ਵਿਚ ਤਿਆਰ ਕੀਤੀ ਗਈ ‘ਵਾਲ ਆਫ ਹੀਰੋਜ਼’ ਦਾ ਰਸਮੀ ਉਦਘਾਟਨ ਐਡਮਿਨ ਕਮਾਂਡੈਂਟ ਕਰਨਲ ਐਨ.ਆਰ ਮੁੱਘੋ ਨੇ ਕੀਤਾ ਜਦੋਂ ਕਿ ਸਕੂਲ ਪ੍ਰਬੰਧਕੀ ਕਮੇਟੀ ਦੇ ਨਾਮਕਰਨ ਚੇਅਰਮੈਨ ਕਰਨਲ ਪੀ.ਵੀ.ਐਸ ਸਾਗਵਾਨ ਤੇ ਸਾਬਕਾ ਪ੍ਰਿੰ: ਮੈਡਮ ਕੁਸੁਮ ਮਲਹੋਤਰਾ ਵਿਸ਼ੇਸ਼ ਮਹਿਮਾਨਾਂ ਦੇ ਰੂਪ ਵਿਚ ਪਹੁੰਚੇ।ਕਾਰਜਕਾਰੀ ਪ੍ਰਿੰ: ਅੰਚਲ ਸਕਸੇਨਾ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।
ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ‘‘ਵਾਲ ਆਫ ਹੀਰੋਜ਼’’ ਜਿਥੇ ਪੀ.ਸੀ.ਵੀ ਸ਼ਹੀਦਾਂ ਦੀ ਵੀਰਤਾਾਂ ਦੀ ਕਹਾਣੀ ਬਿਆਨ ਕਰਦੀ ਹੈ, ਉਥੇ ਸਾਨੂੰ ਦੇਸ਼ ਦੀ ਖਾਤਰ ਉਸੇ ਤਰ੍ਹਾਂ ਦੇ ਜਨੂੰਨੀ ਬਣਨ ਦੀ ਪ੍ਰੇਰਨਾ ਦਿੰਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਇਹਨਾਂ ਸ਼ਹੀਦਾ ‘ਤੇ ਜੋ ਦੇਸ਼ ਦੀ ਖਾਤਰ ਮਰ ਮਿਟੇ ਅਤੇ ਪਿਛੇ ਦੇਸ਼ ਵਾਸੀਆਂ ਲਈ ਇਕ ਨਸੀਅਤ ਛੱਡ ਗਏ।ਉਨ੍ਹਾਂ ਕਿਹਾ ਨਸੀਅਤ ਨੂੰ ਫਜ਼ੀਹਤ ਦਾ ਰੂਪ ਨਹੀਂ ਮਿਲਣਾ ਚਾਹੀਦਾ।ਸ਼ਹੀਦ ਦੇਸ਼ ਦਾ ਸਰਮਾਇਆ ਹਨ। ਸਾਨੂੰ ਹਮੇਸ਼ਾਂ ਇਨ੍ਹਾਂ ‘ਤੇ ਮਾਣ ਸੀ, ਮਾਣ ਹੈ ਤੇ ਹਮੇਸ਼ਾਂ ਰਹੇਗਾ। ਚੇਤੇ ਰਹੇ ‘ਵਾਲ ਆਫ ਹੀਰੋਜ਼’ ਵਿਚ ਸ਼ਾਮਲ ਪੀ.ਵੀ.ਸੀ ਦੀਆਂ ਤਸਵੀਰਾਂ ਵਿਚੋਂ 20 ਥਲ ਸੈਨਾ ਤੇ ਇਕ ਵਾਯੂ ਸੈਨਾ ਦੇ ਨਾਲ ਸਬੰਧਤ ਹੈ।ਇਸ ਸਮੇਂ ਵਿਦਿਆਰਥੀਆਂ ਦੇ ਵੱਲੋਂ ਦੇਸ਼ ਭਗਤੀ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ।
ਕਾਰਜਕਾਰੀ ਪ੍ਰਿੰ: ਅੰਚਲ ਸਕਸੇਨਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਕੇ.ਵੀ ਵਿਦਿਆਰਥੀ ਇਸ ‘ਵਾਲ ਆਫ ਹੀਰੋਜ਼’ ਤੋਂ ਹਮੇਸ਼ਾਂ ਸਿੱਖਿਆ ਲੈਂਦੇ ਰਹਿਣਗੇ ਤੇ ਉਨ੍ਹਾਂ ਦੀ ਜਿੰਦਗੀ ਵਿਚ ਇਹ ਸਿੱਖਿਆ ਸਬਕ ਪ੍ਰਮਾਣਿਤ ਹੋਵੇਗਾ।ਇਸ ਮੋਕੇ ਸਾਬਕਾ ਪ੍ਰਿੰ: ਕੁਸੁਮ ਮਲਹੋਤਰਾ, ਸੁਖਵਿੰਦਰ ਸਿੰਘ, ਗੁਲਸ਼ਨ ਕੋਰ, ਰੁਪਾਲੀ ਭਗਤ, ਸੋਨੀਆ ਸ਼ਰਮਾ, ਸ਼ਕਤੀ ਦੇਵੀ, ਗੁਰਪੀ੍ਰਤ ਕੋਰ, ਆਰਤੀ ਵੰਸਲ, ਕਮਲਜੀਤ ਕੋਰ, ਨੀਲਮ ਸ਼ਰਮਾ, ਸੁਖਦੇਵ ਸਿੰਘ, ਰਜਨੀਸ਼ ਭਾਟੀਆ ਆਦਿ ਹਾਜਰ ਸਨ।
Check Also
ਬਾਬਾ ਨਿਹਾਲ ਦਾਸ ਜੀ ਦੀ ਯਾਦ ਵਿੱਚ ਸਾਲਾਨਾ ਸਮਾਗਮ ਦੌਰਾਨ ਕਬੱਡੀ ਕੱਪ ਕਰਵਾਇਆ
ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈ.ਟੀ.ਓ ਨੇ ਭਰੀ ਹਾਜ਼ਰੀ ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ) – …
Punjab Post Daily Online Newspaper & Print Media