Sunday, September 6, 2026

ਡਿਸਟ੍ਰਿਕ ਮਾਸਟਰ ਐਥਲੀਟ ਟੀਮ ਵਲੋਂ ਖੇਡ ਪ੍ਰਤੀਯੋਗਿਤਾ ਆਯੋਜਿਤ

ਅੰਮ੍ਰਿਤਸਰ, 14 ਜੂਨ  (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰੂ ਨਾਨਕ ਸਟੇਡੀਅਮ ਵਿਖੇ ਡਿਸਟ੍ਰਿਕ ਮਾਸਟਰ ਐਥਲੀਟ ਟੀਮ ਵਲੋਂ ਇਕ ਐਥਲੈਟਿਕਸ ਖੇਡ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ PPN1406201718ਗਿਆ।ਉਘੇ ਖੇਡ ਪ੍ਰਮੋਟਰ ਤੇ ਅੰਤਰਰਾਸ਼ਟਰੀ ਮਾਸਟਰ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਤੇ ਭਗਵਾਨ ਦਾਸ ਦੀ ਦੇਖ ਰੇਖ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਿਤਾ ਦੇ 3 ਹਜਾਰ ਮੀਟਰ ਪੁਰਸ਼ ਮੁਕਾਬਲੇ ਵਿਚ ਬਲਬੀਰ ਕੁਮਾਰ, ਵਿਜੈ ਕੁਮਾਰ, ਰੋਹਿਤ ਸ਼ਰਮਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ।ਅੰਡਰ 16 ਸਾਲ ਲੜਕਿਆਂ ਦੀ 600 ਮੀਟਰ ਦੋੜ ਵਿਚ ਚਰਨਜੀਤ ਸਿੰਘ ਪਹਿਲੇ, ਵਿਕਰਮ ਸਿੰਘ ਦੂਜੇ ਤੇ ਅਨਵਰ ਸਿੰਘ ਤੀਜੇ ਸਥਾਨ ਤੇ ਰਹੇ।ਇਸੇ ਵਰਗ ਦੀ 400 ਮੀਟਰ ਦੋੜ ਵਿਚ ਤਜਿੰਦਰ ਸਿੰਘ ਪਹਿਲੇ, ਰਵਿੰਦਰਪਾਲ ਸਿੰਘ ਦੂਜੇ ਤੇ ਵਿਨੈ ਸ਼ਰਮਾ ਤੀਜੇ ਸਥਾਨ ਤੇ ਰਹੇ। ਪੁਰਸ਼ਾਂ ਦੀ 800 ਮੀਟਰ ਦੋੜ ਵਿਚ ਰੋਹਿਤ ਸ਼ਰਮਾ, ਗੁਰਜੀਤ ਸਿੰਘ ਤੇ ਰਾਹੁਲ ਸਹੋਤਰਾ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ।
55 ਸਾਲ ਤੋਂ ਉਪਰ ਪੁਰਸ਼ਾਂ ਦੀ 3000 ਮੀਟਰ ਦੋੜ ਵਿਚ ਕਸ਼ਮੀਰ ਸਿੰਘ ਭੈਣੀ ਗਿੱਲ ਪਹਿਲੇ, ਕੁਲਦੀਪ ਸਿੰਘ ਰੇਲਵੇ ਦੂਜੇ ਤੇ ਸੁਰਜੀਤ ਸਿੰਘ ਦਿੱਲੀ ਸਪੇਅਰ ਪਾਰਟਸ ਤੀਜੇ ਸਥਾਨ ਤੇ ਰਹੇ।ਇਸੇ ਵਰਗ ਦੀ 400 ਮੀਟਰ ਦੋੜ ਵਿਚ ਕੁਲਦੀਪ ਸਿੰਘ ਪਹਿਲੇ, ਸੁਬੇਗ ਸਿੰਘ ਦੂਜੇ ਤੇ ਕਸ਼ਮੀਰ ਸਿੰਘ ਤੀਜੇ ਸਥਾਨ ਤੇ ਰਹੇ।ਇਸ ਦੋਰਾਨ ਅਰਸ਼ਦੀਪ ਸਿੰਘ ਤੇ ਅਮਿਤ ਮਹਾਜਨ ਸਪੈਸ਼ਲ ਖਿਡਾਰੀਆਂ ਵਜੋਂ ਚੁਣੇ ਗਏ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਦੇ ਜਿਲ੍ਹਾ ਕੋਅੋਰਡੀਨੇਟ ਟੀਐਸ ਰਾਜ ਤੇ ਖੇਡ ਪ੍ਰਮੋਟਰ ਅੰਤਰਾਸ਼ਟਰੀ ਵੈਟਰਨ ਖਿਡਾਰੀ ਅਜੀਤ ਸਿੰਘ ਰੰਧਾਵਾ ਨੇ ਸਾਂਝੇ ਤੋਰ ਤੇ ਅਦਾ ਕੀਤੀ।
ਇਸ ਮੋਕੇ ਇੰਸ: ਅਵਤਾਰ ਸਿੰਘ, ਸਵਰਾਜ ਸਿੰਘ ਸ਼ਾਮ, ਜਤਿੰਦਰ ਸਿੰਘ ਭਾਟੀਆ, ਐਕਸਾਇਜ਼ ਕਮਿਸ਼ਨਰ ਸੁਖਚੈਨ ਸਿੰਘ, ਪਲਵਿੰਦਰ ਸਿੰਘ ਅਠਵਾਲ ਤੇ ਠੇਕੇਦਾਰ ਸੁਖਚੈਨ ਸਿੰਘ ਨੂੰ ਵਿਸ਼ੇਸ਼ ਤੋਰ ਤੇ ਨਿਵਾਜਿਆ ਗਿਆ।ਇਸ ਸ਼ੁਭ ਅਵਸਰ ਤੇ ਕੋਚ ਪ੍ਰੇਮ ਸਿੰਘ, ਕੋਚ ਗੁਰਨਾਮ ਸਿੰਘ, ਕੋਚ ਅਵਤਾਰ ਸਿੰਘ ਜੀਐਨਡੀਯੂ, ਗੁਰਵਿੰਦਰ ਸਿੰਘ, ਗੋਪਾਲ ਦਾਸ, ਜੀ.ਐਸ ਸੰਧੂ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply