Sunday, September 6, 2026

ਫੁੱੱਟਬਾਲ ਖਿਡਾਰੀਆਂ ਦਾ 15 ਰੋਜ਼ਾ ਸਮਰ ਕੋਚਿੰਗ ਕੈਂਪ ਸ਼ੁਰੂ

ਅੰਮ੍ਰਿਤਸਰ, 14 ਜੂਨ  (ਪੰਜਾਬ ਪੋਸਟ- ਜਗਦੀਪ ਸਿੰਘ)  ਫੁੱਟਬਾਲ ਖੇਡ ਖੇਤਰ ਦੇ ਭੀਸ਼ਮ ਪਿਤਾਮਾ ਕੋਚ ਸਵ: ਜੋਗਿੰਦਰ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਫੁਟਬਾਲ ਖਿਡਾਰੀਆਂ ਦਾ 15 ਰੋਜਾ ਸਪੈਸ਼ਲ ਸਮਰ ਕੋਚਿੰਗ ਕੈਂਪ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਸ਼ੁਰੂ ਹੋ ਗਿਆ ਹੈ। ਖਾਲਸਾ ਫੁਟਬਾਲ ਕਲੱਬ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਦੇ ਬੇਮਿਸਾਲ ਪ੍ਰਬੰਧਾਂ ਅਤੇ ਉਘੇ ਫੁਟਬਾਲ ਕੋਚ ਭੁਪਿੰਦਰ ਸਿੰਘ ਲੂਸੀ ਦੀ ਦੇਖ ਰੇਖ ਹੇਠ ਆਯੋਜਿਤ ਇਸ ਕੈਂਪ ਦਾ ਸ਼ੁਭਅਰੰਭ ਉਘੇ ਖੇਡ ਪ੍ਰਮੋਟਰ ਚੰਦਰ ਦੇਵਗਨ ਤੇ ਵਿਰਾਟ ਦੇਵਗਨ ਦੇ ਵਲੋਂ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ ਗਿਆ।ਇਸ ਸਬੰਧੀ ਜਾਣਕਰੀ ਦਿੰਦਿਆਂ ਕੋਚ ਭੁਪਿੰਦਰ ਸਿੰਘ ਲੂਸੀ ਨੇ ਦੱਸਿਆ ਕਿ ਇਸ ਦੋਰਾਨ ਵਿਦਿਆਰਥੀਆਂ ਨੂੰ ਮਾਹਰ ਕੋਚਾਂ ਰਾਹੀਂ ਖਿਡਾਰੀਆਂ ਨੂੰ ਤਕਨੀਕੀ ਬਰੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ।ਜਦੋਂ ਕਿ ਸਵੇਰੇ-ਸ਼ਾਮ ਕਰੜਾ ਅਭਿਆਸ ਕਰਵਾ ਕੇ ਖਿਡਾਰੀਆਂ ਨੂੰ ਸੂਬਾ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਦੇ ਫੁਟਬਾਲ ਖੇਡ ਮੁਕਾਬਲਿਆਂ ਦੇ ਲਈ ਤਿਆਰ ਕੀਤਾ ਜਾਵੇਗਾ ਤੇ ਵਿਸ਼ੇਸ਼ ਖੁਰਾਕ ਵੀ ਮੁਹੱਈਆ ਕਰਵਾਈ ਜਾਵੇਗੀ।ਚੰਦਰ ਦੇਵਗਨ ਤੇ ਵਿਰਾਟ ਦੇਵਗਨ ਨੇ ਕਿਹਾ ਕਿ ਫੁੱਟਬਾਲ ਵਿਸ਼ਵ ਦੀ ਸਭ ਤੋਂ ਮਹਿੰਗੀ ਖੇਡ ਹੈ, ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਸ ਪ੍ਰਤੀ ਉਤਸ਼ਾਹਿਤ ਕਰਨ ਲਈ ਸਮਰ ਕੋਚਿੰਗ ਕੈਂਪ ਅਹਿਮ ਭੂਮਿਕਾ ਅਦਾ ਕਰਦੇ ਹਨ।    ਇਸ ਮੋਕੇ ਸਵਰਨ ਸਿੰਘ ਸੰਧੂ, ਚਰਨ ਸਿੰਘ ਸੰਧੂ, ਦਵਿੰਦਰ ਸਿੰਘ, ਰਬਿੰਦਰ ਸਿੰਘ, ਅੰਮ੍ਰਿਤਪਾਲ, ਮਨਵਿੰਦਰ ਸਿੰਘ, ਬਲਜੀਤ ਸਿੰਘ, ਟੋਨੀ ਰੰਧਾਵਾ, ਸਾਬੀ ਕੋਟ ਖਾਲਸਾ, ਸਿਮਰਨਜੀਤ ਸਿੰਘ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply