ਨਵੀਂ ਦਿੱਲੀ, 19 ਜੂਨ (ਪੰਜਾਬ ਪੋਸਟ ਬਿਊਰੋ) – ਐਨ.ਡੀ.ਏ ਵਲੋਂ ਰਾਸ਼ਟਰਪਤੀ ਦੀ ਚੋਣ ਲਈ ਬਿਹਾਰ ਦੇ 71 ਸਾਲਾ ਰਾਜਪਾਲ ਰਾਮ ਨਾਥ ਕੋਵਿੰਦ ਦਾ ਨਾਮ ਐਲਾਨ ਦਿੱਤਾ ਗਿਆ ਹੈ। ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਵਲੋਂ ਐਲਾਨੇ ਗਏ ਸ੍ਰੀ ਕੋਵਿੰਦ
ਉਤਰ ਪ੍ਰਦੇਸ਼ ਦੇ ਕਾਨਪੁਰ ਦਿਹਾਤੀ ਖੇਤਰ ਤੋਂ ਦਲਿਤ ਕੋਲੀ ਬਾਈਚਾਰੇ ਨਾਲ ਸਬੰਧਤ ਹਨ।ਭਾਜਪਾ ਪ੍ਰਧਾਨ ਕੁਸ਼ਾਭਾਈ ਠਾਕਰੇ ਨੇ ਉਨਾਂ ਨੂੰ 1998 ਵਿੱਚ ਸ੍ਰੀ ਕੋਵਿੰਦ ਨੂੰ ਭਾਜਪਾ ਐਸ.ਸੀ ਵਿੰਗ ਦਾ ਪ੍ਰਧਾਨ ਨਿਯੁੱਕਤ ਕੀਤਾ ਸੀ ਅਤੇ ਉਨਾਂ ਨੇ ਇੱਕ ਲੋਕ ਸਭਾ ਅਤੇ ਇੱਕ ਵਿਧਾਨ ਸਭਾ ਚੋਣ ਲੜੀ ਅਤੇ ਉਹ ਦੋ ਵਾਰ 1994 ਤੇ 2000 ਵਿੱਚ ਰਾਜ ਸਭਾ ਮੈਂਬਰ ਬਣੇ। ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਉਨਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਿੲਆ ਅਤੇ ਅਗਸਤ 2015 ਵਿੱਚ ਉਹ ਬਿਹਾਰ ਦੇ ਰਾਜਪਾਲ ਬਣਾਏ ਗਏ। ਦਿੱਲੀ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਦੇ ਰਾਮ ਲਾਲ ਕੋਵਿੰਦ ਭਾਜਪਾ ਦੇ ਸਰਗਰਮ ਵਰਕਰ ਅਤੇ ਰਾਜਸਥਾਨ ਦੇ ਮੌਜੂਦਾ ਰਾਜਪਾਲ ਕਲਿਆਣ ਸਿੰਘ ਦੇ ਨਜ਼ਦੀਕੀ ਰਹੇ ਅਤੇ ਉਨਾਂ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮੋਰਾਰ ਜੀ ਡਿਸਾਈ ਦੇ ਓ.ਐਸ.ਡੀ ਵਜੋਂ ਵੀ ਕੰਮ ਕੀਤਾ।ਇੱਕ ਦਲਿਤ ਆਗੂ ਨੂੰ ਰਾਸ਼ਟਰਪਤੀ ਦੇ ਅਹੁੱਦੇ ਲਈ ਉਮੀਦਵਾਰ ਬਣਾਉਣਾ ਭਾਜਪਾ ਦੀ 2019 ਲੋਕ ਸਭਾ ਚੋਣਾ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ।
ਉਧਰ ਐਨ.ਡੀ.ਏ ਦੀ ਭਾਈਵਾਲ ਪਾਰਟੀ ਤੈਲਗੂ ਦੇਸਮ ਪਾਰਟੀ ਦੇ ਆਗੂ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ.ਚੰਦਰਾਬਾਬੂ ਨਾਇਡੂ ਨੇ ਐਨ.ਡੀ.ਏ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਜਦਕਿ ਕਾਂਗਰਸ ਨੇ ਇਸ ਚੋਣ ‘ਤੇ ਕੁੱਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਜਪਾ ਨੇ ਵਿਰੋਧੀ ਧਿਰ ਨਾਲ ਸਲਾਹ ਕਰਨ ਤੋਂ ਬਿਨਾਂ ਇਕੱਲਿਆਂ ਫੈਸਲਾ ਲਿਆ ਹੈ। ਕਾਂਗਰਸ ਆਗੂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੀ 22 ਜੂਨ ਦੀ ਮਿਿਟੰਗ ਤੋਂ ਬਾਅਦ ਹੀ ਕੋਈ ਬਿਆਨ ਦੇਣਗੇ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media