Thursday, June 25, 2026

ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਚੋਣ 25 ਨੂੰ

ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੀ ਪੁਰਾਤਨ ਸੰਸਥਾ ਖਾਲਸਾ ਦੀਵਾਨ ਸਿੰਘ ਸਭਾ ਤੋਂ ਬਾਅਦ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦਾ ਨਾਅ ਆਉਂਦਾ ਹੈ, ਕਿਉਕਿ ਇਸ ਸੰਸਥਾ ਵਲੋਂ ਵਿੱਦਿਅਕ ਅਦਾਰੇ ਵੀ ਚਲਾਏ ਜਾਂਦੇ ਹਨ। ਸ਼ਹਿਰ ਦੇ ਨਾਮੀ ਸਕੂਲਾਂ ’ਚ ਇਸ ਸੰਸਥਾ ਦਾ ਨਾਮ ਕਾਫ਼ੀ ਮਹੱਤਤਾ ਰੱਖਦਾ ਹੈ।ਵਿਦਿਅਕ ਅਦਾਰਿਆਂ ਵਿਚ ਸੀ.ਬੀ.ਐਸ਼.ਈ ਅਤੇ ਪੰਜਾਬ ਸਕੂਲ ਬੋਰਡ ਦੀ ਪੜਾਈ ਦਾ ਸ਼ਾਨਦਾਰ ਪ੍ਰਬੰਧ ਹੈ।ਗੁਰਦੁਆਰਾ ਸਾਹਿਬ ਅਤੇ ਸਕੂਲਾਂ ਦਾ ਪ੍ਰਬੰਧ ਚੁਣੀ ਗਈ ਕਮੇਟੀ ਦਾ ਹੱਥ ਹੰੁਦਾ ਹੈ।ਹੁਣ ਫਿਰ ਇਹ ਕਮੇਟੀ ਤਿੰਨ ਸਾਲਾਂ ਲਈ 2017 ਤੋਂ 2020 ਤੱਕ ਚੁਣੀ ਜਾਣੀ ਹੈ। ਹਰ ਵਾਰ ਦੋ ਧਿਰਾਂ ਚੋਣ ਲੜਦੀਆਂ ਹਨ, ਜਿਨਾਂ ਦੇ ਕਰਮਵਾਰ ਉਮੀਦਵਾਰ ਪ੍ਰਧਾਨਗੀ ਲਈੇ ਮਨੋਹਰ ਸਿੰਘ ਚੋਣ ਨਿਸ਼ਾਨ ਛੱਤਰੀ ਅਤੇ ਪਰਮਜੀਤ ਸਿੰਘ ਸੇਖੋਂ ਚੋਣ ਨਿਸ਼ਾਨ ਪੌੜੀ, ਮੀਤ ਪ੍ਰਧਾਨ ਲਈ ਭੁਪਿੰਦਰ ਸਿੰਘ ਚਹਿਲ ਚੋਣ ਨਿਸ਼ਾਨ ਪੌੜੀ ਅਤੇ ਅੰਮਿ੍ਰਤਪਾਲ ਸਿੰਘ ਮਿੰਟਾ ਚੋਣ ਨਿਸ਼ਾਨ ਛੱਤਰੀ, ਸਕੱਤਰ ਲਈ ਮਿੱਠੂ ਸਿੰਘ ਬਰਾੜ ਚੋਣ ਨਿਸ਼ਾਨ ਪੌੜੀ ਅਤੇ ਬਲਦੇਵ ਸਿੰਘ ਚੋਣ ਨਿਸ਼ਾਨ ਛੱਤਰੀ, ਜੁਆਇੰਟ ਸਕੱਤਰ ਲਈ ਸਰੂਪ ਸਿੰਘ ਸਿੱਧ ਚੋਣ ਨਿਸ਼ਾਨ ਪੌੜੀ ਅਤੇ ਹਰਜੀਤ ਸਿੰਘ ਚੋਣ ਨਿਸ਼ਾਨ ਛੱਤਰੀ, ਖਜ਼ਾਨਚੀ ਲਈ ਕਰਨੈਲ ਸਿੰਘ ਚੋਣ ਨਿਸ਼ਾਨ ਪੌੜੀ ਅਤੇ ਸਰਬਜੀਤ ਸਿੰਘ ਚੋਣ ਨਿਸ਼ਾਨ ਛੱਤਰੀ ਨਾਲ ਮੈਦਾਨ ਵਿਚ ਹਨ। ਵੋਟਰ ਸੂਚੀ ਅਨੁਸਾਰ 2764 ਵੋਟਾਂ ਹਨ, ਜਿਨਾਂ ਵਿਚ 63 ਮੈਂਬਰ ਲਾਈਫ਼ ਮੈਂਬਰ ਹੋਣ ਦੇੇ ਬਾਵਜੂਦ ਜਨਰਲ ਮੈਂਬਰ ਵੀ ਹਨ।ਇਸ ਲਈ ਇਕ ਵੋਟ ਪਾਉਣ ਦਾ ਹੱਕ ਰੱਖਦੇ ਹਨ। ਤਿੰਨ ਵੋਟਰਾਂ ਦੀ ਮੌਤ ਕਾਰਨ ਹੁਣ ਸਿਰਫ਼ 2698 ਵੋਟਰ ਹੀ ਵੋਟ ਦਾ ਪ੍ਰਯੋਗ ਕਰਨਗੇ। ਸ਼ਹਿਰ ਦੇ ਸਿਵਲ ਲਾਈਨ ਇਲਾਕਾ ਜਿਥੇ ਵੋਟਰ ਹਨ ਉਨਾਂ ਖੇਤਰਾਂ ‘ਚ ਭਾਗੂ ਰੋਡ, ਸ਼ਾਂਤ ਨਗਰ, ਪਾਵਰ ਹਾੳੂਸ ਰੋਡ, ਧੋਬੀਆਣਾ,ਰੋਡ, ਗੁਰੂ ਅਰਜਨ ਦੇਵ ਨਗਰ ਅਤੇ ਪ੍ਰੀਤ ਨਗਰ ਦੇ ਪੱਕੇ ਵਸਨੀਕ ਜਿਨਾਂ ਦੀ ਵੋਟ ਬਣੀ ਹੈ, ਵੋਟ ਪਾਉਣ ਦਾ ਹੱਕ ਰੱਖਦੇ ਹਨ। ਇਸ ਚੋਣ ਲਈ ਵਕੀਲਾਂ ਦਾ ਆਧਾਰਿਤ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਵਾਲੇ ਕੁਲਵਿੰਦਰ ਸਿੰਘ ਹੇਅਰ ਰਿਟਰਨਿੰਗ ਅਫਸਰ, ਮਨਪ੍ਰੀਤ ਸਿੰਘ ਵਕੀਲ ਅਤੇ ਗੁਰਬਿੰਦਰ ਸਿੰਘ ਵਕੀਲ ਹਨ।ਇਸ ਚੋਣ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਨਹੋਰ ਸਿੰਘ ਨੇ ਸਮੂਹ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸੋਚ ਅਤੇ ਪਾਰਟੀ ਤੋਂ ਉਪਰ ਉਠਦਿਆਂ ਵੋਟ ਦਾ ਪ੍ਰਯੋਗ ਕਰਨ ਅਤੇ ਸਾਂਤੀ ਬਣਾਈ ਰੱਖਣ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply