Thursday, March 19, 2026

ਵਿਧਾਨ ਸਭਾ `ਚ ਸਿੱਖ ਵਿਧਾਇਕ ਦੀ ਪੱਗ ਉਤਾਰਣੀ ਅਤਿ ਸ਼ਰਮਨਾਕ ਚਾਹਲ

ਜਲੰਧਰ, 22 ਜੂਨ (ਪੰਜਾਬ ਪੋਸਟ ਬਿਊਰੋ) – ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਸਿੱਖ satnam-singh-chahalਵਿਧਾਇਕ ਦੀ ਉਤਾਰੀ ਗਈ ਪੱਗ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਕ ਪਾਸੇ ਪਰਵਾਸੀ ਸਿੱਖ ਭਾਈਚਾਰਾ ਵਿਦੇਸ਼ਾਂ ਵਿਚ ਪਗੜੀ ਦੀ ਪਹਿਚਾਣ ਨੂੰ ਬਚਾਈ ਰੱਖਣ ਲਈ ਸੰਘਰਸ਼ ਕਰ ਰਿਹਾ ਹੈ ਤੇ ਦੂਸਰੇ ਪਾਸੇ ਅਸੀਂ ਆਪਣੇ ਹੀ ਦੇਸ਼ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਦੀਆਂ ਪਗੜੀਆਂ ਉਤਾਰਨ ਤੋਂ ਗੁਰੇਜ ਨਹੀਂ ਕਰ ਰਹੇ। ਚਾਹਲ ਨੇ ਕਿਹਾ ਕਿ ਅਗਰ ਸਾਡੇ ਆਪਣੇ ਹੀ ਦੇਸ਼ ਵਿਚ ਸਿੱਖਾਂ ਦੀ ਪਗੜੀ ਦੀ ਕੋਈ ਇੱਜ਼ਤ ਨਹੀਂ ਹੈ ਤਾਂ ਫਿਰ ਅਸੀਂ ਵਿਦੇਸ਼ਾਂ ਵਿਚ ਇਸ ਪਗੜੀ ਦੀ ਆਨ ਤੇ ਸ਼ਾਨ ਨੂੰ ਕਿਸ ਤਰਾਂ ਬਹਾਲ ਕਰਕੇ ਰਖ ਸਕਦੇ ਹਾਂ।ਚਾਹਲ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਘਟਨਾ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਿੱਖ ਵਿਧਾਇਕ ਦੀ ਪਗੜੀ ਉਤਾਰਨ ਵਾਲੇ ਦੋਸ਼ੀਆਂ ਉਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply