Tuesday, November 24, 2026

ਦੁੱਧ ਖੱਪਤਕਾਰ ਜਾਗਰੁੂਕਤਾ ਮੁਹਿੰਮ ਤਹਿਤ ਮੁਹੱਲਾ ਭਦਰੋਆ ਵਿਖੇ ਕੈਂਪ ਲਗਾਇਆ

ਪਠਾਨਕੋਟ, 23 ਜੂਨ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਡੇਅਰੀ ਵਿਕਾਸ ਵਿਭਾਗ ਵਲੋਂ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਦੀ ਅਗਵਾਈ ਹੇਠ PPN2306201717ਦੁੱਧ ਖੱਪਤਕਾਰ ਜਾਗਰੁੂਕਤਾ ਮੁਹਿੰਮ ਨੁੂੰ ਜਾਰੀ ਰੱਖਦਿਆਂ ਮੁਹੱਲਾ ਭਦਰੋਆ ਵਿਖੇ ਕੈਂਪ ਲਗਾਇਆ ਗਿਆ। ਕੈਂਪ ਦੌਰਾਨ 22 ਦੁੱਧ ਦੇ ਸੈਂਪਲਾਂ ਨੂੰ ਮੁਫ਼ਤ ਵਿੱਚ ਟੈਸਟ ਕਰਕੇ ਮੌਕੇ ਤੇ ਫੈਟ, ਐਸ.ਐਨ.ਐਫ, ਪ੍ਰੋਟੀਨ, ਪਾਣੀ ਦੀ ਮਾਤਰਾ ਤੇ ਦੁੱਧ ਦੀ ਘਣਤਾ ਦੱਸੀ ਗਈ ਅਤੇ ਨਾਲ ਹੀ ਲੋਕਾਂ ਨੂੰ ਸ਼ੁੱਧ ਦੁੱਧ ਦੇ ਤੱਤਾ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਲੋਕਾਂ ਨੂੰ ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟਾ ਬਾਰੇ ਜਾਣਕਾਰੀ ਦਿੰਦਿਆ ਸਾਫ਼ ਅਤੇ ਸੁੁੱਧ ਦੁੱਧ ਪੀਣ ਲਈ ਪ੍ਰੇਰਤ ਕੀਤਾ।ਇਸ ਮੌਕੇ ਉਹਨਾ ਦਸਿਆ ਕਿ ਜੇਕਰ ਕੋਈ ਸਮਾਜ ਸੇਵੀ ਸੰਸਥਾਂ ਤੇ ਨਾਗਰਿਕ ਆਪਣੇ ਇਲਾਕੇ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਵਾਉਣਾ ਚਾਹੁੰਦੇ ਹਨ ਤਾਂ ਉਹ ਡਿਪਟੀ ਡਾਇਰੈਕਟਰ ਡੇਅਰੀ, ਪਠਾਨਕੋਟ ਦੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply