Sunday, February 22, 2026

ਹਰਸਿਮਰਤ ਕੌਰ ਬਾਦਲ ਦੇ ਯਤਨਾ ਸਦਕਾ ਚਾਰ ਸਾਲਾਂ ਬੱਚੇ ਨੂੰ ਮਿਲਿਆ ਨਵਾਂ ਜੀਵਨ ਦਾਨ

PPN040709
ਬਠਿੰਡਾ, 4  ਜੁਲਾਈ  (ਜਸਵਿੰਦਰ ਸਿੰਘ ਜੱਸੀ)- ਲੋਕ ਸਭਾ ਹਲਕਾ ਬਠਿੰਡਾ ਤੋਂ ਦੋ ਵਾਰ ਬਤੌਰ  ਮੈਂਬਰ ਪਾਰਲੀਮੈਂਟ ਜੇਤੂ ਅਤੇ ਹੁਣ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ  ਦੇ ਯਤਨਾ ਸਦਕਾ ਚਾਰ ਸਾਲਾਂ ਦੇ ਸੁਖਵੀਰ ਸਿੰਘ ਨੂੰ ਨਵਾਂ ਜੀਵਨ ਮਿਲਿਆ ਹੈ। ਪਿੰਡ ਘੁੰਮਣ ਕਲਾਂ ਜਿਲਾ ਬਠਿੰਡਾ ਨਾਲ ਸਬੰਧਤ ਇਹ ਬੱਚਾ ਸੁਣਨ ਅਤੇ ਬੋਲਣ ਤੋਂ ਅਸਮਰਥ ਸੀ ਪਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਯਤਨਾ ਨਾਲ  ਐਨ.ਜੀ.ਓ. ਨੰਨ੍ਹੀ ਛਾਂ ਰਾਹੀਂ ਇਸ ਬੱਚੇ ਦਾ ਇਲਾਜ ਸੰਭਵ ਹੋਇਆ ਜਿਸ ਸਦਕਾ ਹੁਣ ਸੁਖਵੀਰ ਸਿੰਘ ਆਮ ਬੱਚਿਆ ਵਾਂਗ ਜੀਵਨ ਜਿਉਣ ਯੋਗ ਹੋ ਚੁੱਕਾ ਹੈ।  ਨੰਨ੍ਹੀ ਛਾਂ  ਦੇ ਯਤਨਾ ਸਦਕਾ ਮਿਲੀ ਡਾਕਟਰੀ ਸਲਾਹ,  ਆਉਣ ਜਾਣ ਦੀ ਫਰੀ ਸਹੂਲਤ ਅਤ ਰਹਿਣ ਦੀ ਸੁਵਿੱਧਾ ਸਦਕਾ ਇਸ ਬੱਚੇ ਦਾ ਦਿੱਲੀ ਵਿਖੇ ਇਲਾਜ ਚਲਿਆ ਜਿਸ ਤੇ 10  ਲੱਖ ਰੁਪਏ ਦੇ ਕਰੀਬ ਖਰਚਾ ਆਇਆ ਹੈ।   ਬੱਚੇ ਦੀ ਮਾਤਾ ਬਲਜੀਤ ਕੌਰ ਦਾ ਕਹਿਣਾ ਹੈ, ”ਮੈ ਆਪਣੇ ਬੱਚੇ ਦੇ ਇਲਾਜ ਦੀਆਂ ਸਭ ਆਸਾਂ ਖੋਅ ਬੈਠੀ ਸੀ। ਅਸੀਂ ਬਠਿੰਡਾ ਅਤੇ ਮਾਨਸਾ ਦੇ ਸਭ ਡਾਕਟਰਾਂ ਪਾਸ ਪਹੁੰਚ ਕੀਤੀ ।ਆਖਿਰ ਬਠਿੰਡਾ ਦੇ ਇਕ ਡਾਕਟਰ ਨੇ  ਸਚਾਈ ਦੱਸੀ ਕਿ ਇਸ ਬੱਚੇ ਦਾ ਓਪਰੇਸ਼ਨ ਪੰਜਾਬ ਵਿਖੇ ਨਹੀਂ ਬਲਕਿ ਦਿੱਲੀ ਵਿਖੇ ਸੰਭਵ ਹੈ। ਮੇਰਾ ਪਤੀ ਛੋਟਾ ਕਿਸਾਨ ਹੈ ਜਿਸ ਕਰਕੇ ਅਸੀਂ ਦਿੱਲੀ ਵਿਖੇ ਬੱਚੇ ਦਾ ਇਲਾਜ ਕਰਾਉਣ ਤੋ ਅਸਮਰਥ ਸਾਂ”।  ਬੱਚੇ ਦੀ ਮਾਤਾ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਖੇ ਸੰਗਤ ਦਰਸ਼ਨ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਇਹ ਸਮੱਸਿਆ ਉਸ ਸਮੇਂ ਦੇ  ਮੈਂਬਰ ਪਾਰਲੀਮੈਂਟ ਅਤੇ ਹੁਣ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਦੱਸੀ ਅਤੇ ਉਨ੍ਹਾਂ ਵਲੋ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ  ਗਿਆ ।ਇਸ ਉਪਰੰਤ ਉਨਾਂ ਇਸ ਬੱਚੇ ਦੇ ਇਲਾਜ ਲਈ ਪ੍ਰਬੰਧ ਕਰਵਾ ਦਿੱਤੇ।ਉਨ੍ਹਾਂ ਦੱਸਿਆ ਕਿ ਸੁਖਵੀਰ ਸਿੰਘ ਦਾ ਓਪਰੇਸ਼ਨ ਸਾਕੇਤ ਹਸਪਤਾਲ ਦਿੱਲੀ ਵਿਖੇ ਕਰਵਾਇਆ ਗਿਆ,ਓਪਰੇਸ਼ਨ ਕਾਰਨ ਬੱਚਾ ਮੁੜ ਸੁਨਣ ਦੇ ਸਮਰਥ ਹੋ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਬੱਚੇ ਨੂੰ ਸੁਨਣ ਵਾਲੀ ਮਸ਼ੀਨ ਅਗਲੇ ਮਹੀਨੇ ਮੁਹੱਈਆ ਕਰਵਾਈ ਜਾਵੇਗੀ ਜਿਸ ਸਦਕਾ ਸਾਰੀਆ ਅਵਾਜ਼ਾਂ ਨੂੰ ਪਹਿਚਾਨਣ  ਅਤੇ ਸੁਨਣ ਦੇ ਯੋਗ ਹੋ ਜਾਵੇਗਾ। ਬੱਚੇ ਦੀ ਮਾਤਾ ਨੇ ਅੱਗੋਂ ਦੱਸਿਆ ਕਿ  ਇਲਾਜ ਦਾ ਖਰਚਾ ਨੰਨ੍ਹੀ ਛਾਂ ਰਾਹੀਂ ਹੋਣ ਸਦਕਾ ਹੀ ਬੱਚੇ ਦਾ ਇਲਾਜ ਸੰਭਵ ਹੋਇਆ ਹੈ ਕਿਉਕਿ ਆਰਥਿਕ ਪੱਖੋਂ ਕਮਜੋਰ ਪਰਿਵਾਰ ਇਲਾਜ ਦਾ ਇਨਾਂ ਵੱਡਾ ਖਰਚ ਕਰਨ ਤੋਂ ਅਸਮਰੱਥ ਸੀ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply