ਬਠਿੰਡਾ, 26 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸੰਗਤ ਸਿਵਲ ਸਟੇਸ਼ਨ ਦੀਆਂ ਚੋਣਾਂ ਤਿੰਨ ਸਾਲਾਂ ਲਈ 2017 ਤੋਂ 2020 ਸਾਲ ਤੱਕ ਸੇਖੋਂ ਧੜੇ ਨੇ ਆਪਣੀ ਪ੍ਰਧਾਨਗੀ ਕਾਇਮ ਰੱਖੀ। ਮਨੋਹਰ ਸਿੰਘ ਚੋਣ ਨਿਸ਼ਾਨ ਛੱਤਰੀ ਵਾਲਾ ਧੜਾ ਸਾਰੀਆਂ ਦੀਆਂ ਸਾਰੀਆਂ ਸੀਟਾਂ ਹਾਰਿਆ। ਪ੍ਰਧਾਨਗੀ ਦੀ ਚੋਣ ਲਈ ਪਰਮਜੀਤ ਸਿੰਘ ਸੇਖੋਂ ਚੋਣ ਨਿਸ਼ਾਨ ਪੌੜੀ ਨੇ 262 ਵੋਟਾਂ, ਮੀਤ ਪ੍ਰਧਾਨ ਲਈ ਭੁਪਿੰਦਰ ਸਿੰਘ ਚਹਿਲ ਨੇ ਚੋਣ ਨਿਸ਼ਾਨ ਪੌੜੀ 310 ਵੋਟਾਂ, ਸਕੱਤਰ ਲਈ ਮਿੱਠੂ ਸਿੰਘ ਬਰਾੜ ਚੋਣ ਨਿਸ਼ਾਨ ਪੌੜੀ ਨੇ 359 ਵੋਟਾਂ, ਜੁਆਇੰਟ ਸਕੱਤਰ ਲਈ ਸਰੂਪ ਸਿੰਘ ਸਿੱਧੂ ਚੋਣ ਨਿਸ਼ਾਨ ਪੌੜੀ ਨੇ 299 ਵੋਟਾਂ, ਖਜ਼ਾਨਚੀ ਲਈ ਕਰਨੈਲ ਸਿੰਘ ਚੋਣ ਨਿਸ਼ਾਨ ਪੌੜੀ ਨੇ 291 ਵੋਟਾਂ ਦੂਜੇ ਧੜੇ ਤੋਂ ਵੱਧ ਪ੍ਰਾਪਤ ਕਰਕੇ ਆਪਣੀ ਸਰਦਾਰੀ ਕਾਇਮ ਰੱਖਣ ’ਚ ਕਾਮਯਾਬ ਰਹੇ। ਕੁੱਲ 2764 ਵੋਟਾਂ ਵਿਚੋਂ 2009 ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ।ਇਸ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨ ਵਾਲੇ ਕੁਲਵਿੰਦਰ ਸਿੰਘ ਹੇਅਰ ਰਿਟਰਨਿੰਗ ਅਫਸਰ, ਮਨਪ੍ਰੀਤ ਸਿੰਘ ਵਕੀਲ ਅਤੇ ਗੁਰਬਿੰਦਰ ਸਿੰਘ ਵਕੀਲ ਵਲੋਂ 5 ਬੂਥਾਂ ’ਤੇ ਆਪਣੀ ਪੰਨੀ ਨਜ਼ਰ ਰੱਖੀ ਹੋਈ ਸੀ।ਪਰਮਜੀਤ ਸਿੰਘ ਸੇਖੋਂ ਵਲੋਂ ਆਪਣੀ ਟੀਮ ਨਾਲ ਸਮੂਹ ਵੋਟਰਾਂ ਦਾ ਧੰਨਵਾਦ ਦੌਰਾ ਵੀ ਕੀਤਾ ਗਿਆ।ਇਕ ਵਾਰ ਫਿਰ ਸੇਖੋਂ ਟੀਮ ਵਲੋਂ ਗੁਰਦੁਆਰਾ ਸਾਹਿਬ ਅਤੇ ਵਿੱਦਿਅਕ ਅਦਾਰੇ ਦੀ ਪ੍ਰਬੰਧਕੀ ਕਮੇਟੀ ਦੀ ਵਾਂਗਡੋਰ ਆਪਣੇ ਹੱਥ ’ਚ ਲੈਣ ਵਿਚ ਸਫ਼ਲ ਹੋਇਆ।ਜਿਲ੍ਹਾ ਪੁਲਿਸ ਪ੍ਰਸਾਸ਼ਨ ਵਲੋਂ ਇਸ ਚੋਣ ਪ੍ਰਕਿਰਿਆ ਵਿਚ ਪਾਰਦਰਸ਼ੀ ਅਤੇ ਨਿਰਵਿਘਨ ਤਰੀਕੇ ਨਾਲ ਚਲਾਉਣ ਲਈ ਵੱਡੀ ਗਿਣਤੀ ਵਿਚ ਸੁਰੱਖਿਆ ਦਲ ਤੈਨਾਤ ਕੀਤਾ ਹੋਇਆ ਸੀ।ਇਸ ਮੌਕੇ ਦਰਸਨ ਸਿੰਘ ਬਰਾੜ, ਅਖ਼ਤਿਆਰ ਸਿੰਘ ਗਿੱਲ, ਬਲਵੰਤ ਸਿੰਘ ਮਾਨ ਰਿਟਾ: ਏਅਰ ਫੋਰਸ ਅਧਿਕਾਰੀ, ਅਵਤਾਰ ਸਿੰਘ ਢਿੱਲੋਂ, ਹਰਮੀਤ ਸਿੰਘ ਸਮਰਾ, ਭਰਪੂਰ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਹਮਾਇਤੀ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media