Sunday, March 8, 2026

ਅੰਤਰਰਾਸ਼ਟਰੀ ਨਸ਼ਾ ਛੁਡਾਓ ਦਿਵਸ ਮੌਕੇ ਸੈਮੀਨਾਰ- ਨਸ਼ੇ ਤੋਂ ਦੂਰ ਰਹਿਣ ਲਈ ਕੀਤਾ ਗਿਆ ਪ੍ਰੇਰਿਤ

ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਤਰਰਾਸ਼ਟਰੀ ਨਸ਼ਾ ਛੁਡਾਓ ਦਿਵਸ ਦੀ ਲਗਾਤਾਰਤਾ ਦੇ ਸਬੰਧ ਵਿਚ ਸਥਾਨਕ ਮਾਲ ਮੰਡੀ ਵਿਖੇ PPN2806201711ਆਰਮਡ ਬਟਾਲੀਅਨ ਹੈਡਕੁਆਟਰ ਪੰਜਵੀ ਆਈ.ਆਰ.ਬੀ ਸਮੂਹ ਅਫ਼ਸਰਾਂ, ਜਵਾਨਾਂ ਅਤੇ ਮੈਡੀਕਲ ਸਟਾਫ ਵਲੋਂ ਨਸ਼ਾ ਛੁਡਾਉ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਕਮਾਡੈਟ ਹਰਿੰਦਰਜੀਤ ਸਿੰਘ, ਗੁਰਨਾਮ ਸਿੰਘ ਸਹਾਇਕ ਕਮਾਡੈਟ, ਬਲਦੇਵ ਸਿੰਘ ਡੀ.ਐਸ.ਪੀ  ਐਡਜੂਟੈਟ, ਤਰਸੇਮ ਸਿੰਘ ਡੀ.ਐਸ.ਪੀ ਤੋ ਇਲਾਵਾ ਸਰਕਾਰੀ ਮੈਡੀਕਲ ਕਾਲਜ਼ ਦੀ ਨਸ਼ਾ ਛੁਡਾਉ ਟੀਮ ਦੇ ਇੰਚਾਰਜ਼ ਡਾਕਟਰ ਰਾਜੀਵ ਅਰੋੜਾ (ਸਹਾਇਕ ਪ੍ਰੋਫੈਸਰ) ਸਮੇਤ ਡਾਕਟਰ ਸਿਵਾਨੀ ਬਾਂਸਲ, ਡਾਕਟਰ ਸੁਖਰੰਤਬੀਰ ਸ਼ਰਮਾ ਅਤੇ ਡਾਕਟਰ ਰਮਿੰਦਰ ਸਿਧੂ ਨੇ ਵਿਸੇਸ਼ ਤੌਰ ਤੇ ਸਿਰਕਤ ਕੀਤੀ।
PPN2806201710ਡਾਕਟਰ ਰਾਜੀਵ ਅਰੋੜਾ ਨੇ ਨਸ਼ੇ ਤੋ ਹੋਣ ਵਾਲੇ ਬੁਰੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਅਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਦੇ ਵਿਸੇਸ਼ ਉਪਰਾਲਿਆਂ ਬਾਰੇ ਦਸਿਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਦੀ ਗਿ੍ਰਫ਼ਤ ਵਿਚ ਆ ਜਾਂਦਾ ਹੈ ਤਾਂ ਇਸ ਦਾ ਇਲਾਜ਼ ਸਥਾਨਕ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਦਰ ਸਰਕਾਰੀ ਮੈਡੀਕਲ ਕਾਲਜ਼ ਵਿਖੇ ਕੀਤਾ ਜਾਂਦਾ ਹੈ।ਡਾਕਟਰ ਸ਼ਰਮਾ ਨੇ ਦਸਿਆ ਕਿ ਨਸ਼ਾ ਇਕ ਮਨੋਰੋਗ ਦੀ ਪ੍ਰਵਿਰਤੀ ਹੈ ਅਤੇ ਇਸ ਨੂੰ ਦਿ੍ਰੜ ਨਿਸਚੈ ਨਾਲ ਕੌਸਲਿੰਗ ਕਰਨ `ਤੇ ਛੁਡਾਇਆ ਜਾ ਸਕਦਾ ਹੈ।ਡਾਕਟਰ ਰਮਿੰਦਰ ਸਿੱਧੂ ਨੇ ਸਮਾਜ਼ ਵਿੱਚ ਨਸ਼ਿਆਂ ਪ੍ਰਤੀ ਫੈਲ ਰਹੀ ਪ੍ਰਵਿਰਤੀ ਅਤੇ ਇਸ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲੇ ਦੱਸੇ।ਸੈਮੀਨਾਰ ਵਿਚ ਹਾਜ਼ਰ ਅਫ਼ਸਰਾਂ, ਜਵਾਨਾਂ ਨੂੰ ਪ੍ਰੋਜੈਕਟਰ ਰਾਹੀ ਨਸ਼ੇ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀਡੀਓ ਵੀ ਦਿਖਾਈਆ ਗਈਆਂ।ਮੈਡੀਕਲ ਅਫ਼ਸਰ ਪੰਜਵੀ ਆਈ.ਆਰ.ਬੀ ਨੇ ਵੀ ਆਪਣੇ ਵਿਚਾਰ ਰੱਖੇ।ਸੈਮੀਨਾਰ ਦੇ ਅੰਤ ਵਿਚ ਕਮਾਡੈਟ ਹਰਿੰਦਰਜੀਤ ਸਿੰਘ ਨੇ ਸੈਮੀਨਾਰ ਵਿਚ ਆਏ ਹੋਏ ਮਹਿਮਾਨਾਂ, ਜਵਾਨਾਂ ਆਦਿ ਦਾ ਧੰਨਵਾਦ ਕੀਤਾ ਅਤੇ ਨਸ਼ੇ ਤੋ ਹੋਣ ਵਾਲੇ ਸਰੀਰਕ ਅਤੇ ਵਿੱਤੀ ਨੁਕਸਾਨ ਤੋ ਵੀ ਜਾਣੂ ਕਰਵਾਇਆ ਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply