ਬਠਿੰਡਾ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਨਿਸਟਰੀ ਆਫ਼ ਲੇਬਰ ਐਂਡ ਇੰਪਲਾਈਮੈਂਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈ.ਪੀ.ਐਫ.ਓ) ਬਠਿੰਡਾ ਵੱਲੋਂ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸੰਸਥਾ ਦੇ ਕਰਮਚਾਰੀਆਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦਾ ਮੁੱਖ ਮੰਤਵ ਕਰਮਚਾਰੀਆਂ ਨੂੰ ਈ.ਪੀ.ਐਫ.ਓ ਵਲੋਂ ਚੁਕੇ ਗਏ ਨਵੇਂ ਕਦਮਾਂ ਅਤੇ ਪ੍ਰਾਪਤੀਆਂ ਬਾਰੇ ਜਾਗਰੂਕ ਕਰਨਾ ਸੀ।ਇਸ ਸਮੇਂ ਮਿਸਟਰ ਕੁਲਦੀਪ ਭਗਤ, ਅਸਿਸਟੈਂਟ ਪੀ.ਐਫ ਕਮਿਸ਼ਨਰ, ਈ.ਪੀ.ਐਫ.. ਬਠਿੰਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਉਹਨਾਂ ਦੇ ਨਾਲ ਈ.ਪੀ.ਐਫ.ਓ ਬਠਿੰਡਾ ਦੇ ਇਨਫੋਰਸਮੈਂਟ ਅਫ਼ਸਰ ਮਿਸਟਰ ਦੀਪਕ ਸਿੰਗਲਾ ਅਤੇ ਮਿਸਟਰ ਬੇਗ ਰਾਜ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ 250 ਤੋਂ ਵਧੇਰੇ ਕਰਮਚਾਰੀਆਂ ਨੇ ਇਸ ਸੈਮੀਨਾਰ ਵਿਚ ਹਿੱਸਾ ਲਿਆ।
ਆਪਣੇ ਸੰਬੋਧਨ ਦੌਰਾਨ ਇਨਫੋਰਸਮੈਂਟ ਅਫ਼ਸਰ ਮਿਸਟਰ ਦੀਪਕ ਸਿੰਗਲਾ ਨੇ ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੋਵੀਡੈਂਟ ਫੰਡ ਦੇ ਲਾਭ ਅਤੇ ਪੈਨਸ਼ਨ ਸਕੀਮਾਂ ਬਾਰੇ ਚਾਨਣਾ ਪਾਇਆ । ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰੋਵੀਡੈਂਟ ਫੰਡ ਦੀਆਂ ਨਵੀਆਂ ਪਾਲਿਸੀਆਂ, ਲੋਨ ਅਤੇ ਇੰਸੋਰੈਂਸ਼ ਆਦਿ ਬਾਰੇ ਕਰਮਚਾਰੀਆਂ ਨਾਲ ਵਿਸਥਾਰਪੂਰਵਕ ਦੱਸਿਆ।ਇਨਫੋਰਸਮੈਂਟ ਅਫ਼ਸਰ ਮਿਸਟਰ ਬੇਗ ਰਾਜ ਨੇ ਵੀ ਕਰਮਚਾਰੀਆਂ ਨੂੰ ਕਰਮਚਾਰੀ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ ਦੇ ਨਵੇਂ ਉਪਰਾਲਿਆਂ ਬਾਰੇ ਦੱਸਿਆ।
ਮੁੱਖ ਮਹਿਮਾਨ ਮਿਸਟਰ ਕੁਲਦੀਪ ਭਗਤ, ਅਸਿਸਟੈਂਟ ਪੀ.ਐਫ ਕਮਿਸ਼ਨਰ, ਈ.ਪੀ.ਐਫ.ਓ ਬਠਿੰਡਾ ਨੇ ਕਰਮਚਾਰੀਆਂ ਵੱਲੋਂ ਪ੍ਰੋਵੀਡੈਂਟ ਫੰਡ ਨਾਲ ਸੰਬੰਧਤ ਪੁੱਛੇ ਗਏ ਵੱਖ-ਵੱਖ ਸੁਆਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਅਤੇ ਕਰਮਚਾਰੀਆਂ ਸ਼ੰਕੇ ਨਵਿਰਤ ਕੀਤਾ । ਉਹਨਾਂ ਨੇ ਦੱਸਿਆ ਕਿ ਇਕ ਇੰਪਲਾਇਰ (ਰੁਜ਼ਗਾਰਦਾਤਾ) ਕਿਵੇਂ ਪੋ੍ਰਵੀਡੈਂਟ ਫੰਡ ਵਿਚ ਆਪਣਾ ਸਹਿਯੋਗ ਦਿੰਦਾ ਹੈ ਅਤੇ ਆਪਣੇ ਕਰਮਚਾਰੀਆਂ ਲਈ ਮਦਦਗਾਰ ਸਾਬਤ ਹੁੰਦਾ ਹੈ।ਉਹਨਾਂ ਨੇ ਇੰਪਲਾਇਰ ਦੇ ਫਰਜ਼ਾਂ ਬਾਰੇ ਵੀ ਚਾਨਣਾ ਪਾਇਆ।ਅੰਤ ਵਿੱਚ ਬਾਬਾ ਫ਼ਰੀਦ ਗਰੁਪ ਆਫ਼ ਇੰਸਟੀਚਿਊਸ਼ਨਜ਼ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਸਾਰੇ ਆਏ ਹੋਏ ਮਹਿਮਾਨਾਂ ਅਤੇ ਸੰਸਥਾ ਦੇ ਕਰਮਚਾਰੀਆਂ ਲਈ ਧੰਨਵਾਦੀ ਸ਼ਬਦ ਕਹੇ।ਇਸ ਮੌਕੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਈ.ਪੀ.ਐਫ.ਓ ਬਠਿੰਡਾ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media