ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ- ਅਮਨ) – ਬੀਤੇ ਦਿਨੀਂ ਜਿੱਥੇ ਗੋਰਮਿੰਟ ਮੈਡੀਕਲ ਕਾਲਜ ਦੇ ਡਾ. ਤੇਜਬੀਰ ਸਿੰਘ ਮੁੱਖੀ ਸੀ.ਪੀ.ਐਮ ਵਿਭਾਗ ਨੇ ਨਵੇਂ
ਪ੍ਰਿੰਸੀਪਲ ਵਜੋਂ ਕਾਰਜਭਾਰ ਸੰਭਾਲ ਲਿਆ, ਉਥੇ ਹੀ ਡਾ. ਸੋਹਨ ਸਿੰਘ ਦੀ ਰਿਟਾਇਰਮੈਂਟ ਨਾਲ ਡਾਇਗਨੋਸਟਿਕ ਵਿਭਾਗ ਵਿਚ ਐਚ.ਓ.ਡੀ ਦਾ ਅਹੁੱਦਾ ਖਾਲੀ ਹੋਣ `ਤੇ ਸੀਨੀਆਰਤਾ ਅਤੇ ਕਾਬਲੀਅਤ ਵਜੋਂ ਜਾਣੇ ਜਾਂਦੇ ਪ੍ਰੋਫੈਸਰ ਡਾਕਟਰ ਰਮੇਸ਼ ਚੰਦਰ ਨੂੰ ਵਿਭਾਗ ਦਾ ਸੱਤਵਾਂ ਮੁਖੀ ਥਾਪ ਕੇ ਰੇਡਿਓਲੋਜੀ ਦਾ ਕਾਰਜਭਾਰ ਸੌਪ ਦਿੱਤਾ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਪ੍ਰੋਫੈਸਰ ਰਮੇਸ਼ ਚੰਦਰ ਸੈਨਿਕ ਸਕੂਲ ਕਪੂਰਥਲਾ ਦੇ ਸਭ ਤੋਂ ਉਪਰਲੀ ਕਤਾਰ ਦੇ ਸਿੱਖਿਅਕ ਹਨ ਤੇ ਉਨ੍ਹਾਂ ਨੂੰ ਪੀ.ਜੀ.ਆਈ ਚੰਡੀਗੜ੍ਹ ਵਲੋਂ ਵੀ ਫੈਲੋਸ਼ਿਪ ਦੇ ਤੌਰ `ਤੇ ਯੂ.ਐਸ.ਏ ਭੇਜਿਆ ਗਿਆ ਸੀ, ਜਿਥੋਂ ਉਹ ਕੈਂਸਰ ਦੇ ਰੋਗੀਆਂ ਦੀ ਵਿਸ਼ੇਸ਼ ਰੇਡੀਏਸ਼ਨ ਤਕਨਾਲੋਜੀ ਦੀ ਮੁਹਾਰਤ ਸਿੱਖ ਚੁੱਕੇ ਹਨ।ਡਾ. ਪ੍ਰੋਫੈਸਰ ਰਮੇਸ਼ ਚੰਦਰ ਦੇ ਮੁਖੀ ਬਣਨ ਨਾਲ ਰੇਡਿਓਲੋਜੀ ਵਿਭਾਗ ਅਤੇ ਚਿੱਟਾ ਹਾਥੀ ਬਣ ਰਹੇ ਡਾਇਗਨੋਸਟਿਕ ਡਿਪਾਰਟਮੈਂਟ ਦੇ ਭਾਗ ਖੁੱਲ੍ਹਣ ਦੀ ਵੀ ਡਾਕਟਰਾਂ, ਟੈਕਨੀਸ਼ੀਅਨਾਂ ਵਿਚ ਉਮੀਦ ਜਾਗ ਗਈ ਹੈੈ, ਕਿਉਂਕਿ ਇਹ ਡਾਕਟਰੀ ਟੀਮ ਆਪਣੀ ਜੇਬੋਂ ਵੀ ਰੁਪਏ ਇਕੱਤਰ ਕਰਕੇ ਵਿਭਾਗ ਅਤੇ ਮਰੀਜਾਂ ਲਈ ਖਰਚ ਕਰਨ ਤੋਂ ਗੁਰੇਜ਼ ਨਹੀਂ ਕਰਦੀ।
ਰੇਡਿਓਲੋਜੀ ਦਾ ਅਹੁੱਦਾ ਸੰਭਾਲਦੇ ਹੀ ਡਾ. ਰਮੇਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਨੇ 6 ਨਵੇਂ ਟੈਕਨੀਸ਼ੀਅਨਾਂ ਤੇ ਪੀ.ਜੀ ਡਾਕਟਰਾਂ ਦੀ ਟੀਮ ਇਕੱਤਰ ਕਰ ਲਈ ਹੈ।ਹੁਣ ਸੀ.ਟੀ ਸਕੈਨ 24 ਘੰਟੇ ਮਰੀਜਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਐਮ.ਆਰ.ਆਈ ਅਜੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੀ ਹੋਣਗੇ। ਜਦ ਕਿ ਕਲਰ ਈਕੋਗ੍ਰਾਫੀ, ਮੋਮੋਗ੍ਰਾਫੀ, ਅਲਟਰਾਸਾਊਂਡ ਵੀ ਦੇਰ ਸ਼ਾਮ ਤੱਕ ਚੱਲਿਆ ਕਰਨਗੇ ਤੇ ਕੰਮ ਪ੍ਰਤੀ ਕੋਈ ਵੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਡਾ. ਰਮੇਸ਼ ਚੰਦਰ ਨੇ ਦੱਸਿਆ ਕਿ ਵਿਭਾਗ ਦੀ ਖਰਾਬ ਮਸ਼ੀਨਾਂ ਦੀ ਮੁਰੰਮਤ ਪਹਿਲ ਦੇ ਅਧਾਰ `ਤੇ ਕਰਵਾਈ ਜਾਵੇਗੀ, ਤਾਂ ਕਿ ਗਰੀਬ ਮਹਾਤੜ ਮਰੀਜਾਂ ਨੂੰ ਵੱਧ ਤੋਂ ਵੱਧ ਸਰਕਾਰੀ ਸਹੂਲਤਾਂ ਮਿਲ ਸਕਣ।ਇਸ ਮੌਕੇ ਉਨ੍ਹਾਂ ਨੂੰ ਡਾ. ਅਰਵਿੰਦਰ ਸਿੰਘ, ਡਾ. ਡੇਜੀ, ਡਾ. ਰਾਮਪਾਲ, ਬਲਬੀਰ ਸਿੰਘ, ਗੁਰਮੀਤ ਸਿੰਘ, ਡਾ. ਪੂਨਮ ਓਹਰੀ ਅਤੇ ਸਮੂਹ ਵਿਭਾਗੀ ਡਾਕਟਰਾਂ ਨੇ ਡਾ. ਰਮੇਸ਼ ਚੰਦਰ ਦਾ ਹੈਡ ਆਫ ਡਿਪਾਰਟਮੈਂਟ ਬਣਨ ਤੇ ਸਨਮਾਨਿਤ ਵੀ ਕੀਤਾ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media