ਬਠਿੰਡਾ, 2 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਖਾਲਸਾ ਗੁਰਮਤਿ ਵਿਦਿਆਲਾ ਗਿੱਲ ਪੱਤੀ ਸਿਵੀਆਂ ਰੋਡ ਵਿਖੇ ਸੰਤ
ਗੁਰਬਚਨ ਸਿੰਘ ਖਾਲਸਾ ਭਿੰਡਰਾਵਾਲਿਆ ਦਾ ਜਨਮ ਦਿਨ ਮਨਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਅਖੰਡਪਾਠਾਂ ਦੀ ਲੜੀਵਾਰ ਪਾਠਾਂ ਦੇ ਭੋਗ ਪਾਏ ਗਏ।ਵਿਦਿਆਲਾ ਵਲੋਂ ਮੁਫ਼ਤ ਬੱਲਡ ਸ਼ੂਗਰ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਵਿਚ ਮਰੀਜਾਂ ਦੇ ਮੁਫ਼ਤ ਟੈਸਟ ਕੀਤੇ ਗਏ।ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਗੁਰੂ ਫਲਫਸੇ ਅਨੁਸਾਰ ਜਿੰਦਗੀ ਜਿਉਣ ਬਾਰੇ ਚਾਨਣਾ ਪਾਇਆ।ਮਹਾਂਪੁਰਖਾਂ ਦੀ ਜੀਵਨੀ ਤੋਂ ਸੇਧ ਲੈ ਕੇ ਲੋੜਵੰਦਾਂ ਦੀ ਸੇਵਾ ਵਾਸਤੇ ਤੱਤਪਰ ਰਹਿਣਾ ਚਾਹੀਦਾ ਹੈ। ਉਨਾਂ ਬੀਬੀਆਂ ਨੂੰ ਜੋਰ ਦੇ ਕੇ ਕਿਹਾ ਕਿ ਬੀਬੀਆਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਤਾਂ ਕਿ ਆਉਣ ਵਾਲਾ ਸਮਾਂ ਚੰਗਾ ਗੁਜਰ ਸਕੇ ਅਤੇ ਸਮਾਜ ਚੰਗੀਆਂ ਲੀਹਾਂ `ਤੇ ਤੁਰਦਾ ਰਹੇ। ਉਨਾਂ ਨਸ਼ਿਆਂ ਖਿਲਾਫ ਲਹਿਰ ਉਸਾਰਨ ਦਾ ਸੱਦਾ ਵੀ ਦਿੱਤਾ। ਇਸ ਮੌਕੇ ਵਿਦਿਆਲਿਆਂ ਦੇ ਮੁਖੀ ਬਾਬਾ ਬਲਜੀਤ ਸਿੰਘ ਨੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਗਿਆਨੀ ਜਗਰਾਜ ਸਿੰਘ, ਅਵਤਾਰ ਸਿੰਘ, ਗੁਰਦੇਵ ਸਿੰਘ ਸੰਘੜਾ, ਗਿਆਨੀ ਅਜੀਤ ਸਿੰਘ, ਗਿਆਨੀ ਜੱਸਾ ਸਿੰਘ ਜੱਗਾ ਰਾਮ ਤੀਰਥ, ਕੈਪਟਨ ਹਰਜਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media