Saturday, June 20, 2026

ਡੀ.ਆਈ.ਜੀ ਦੀ ਅਗਵਾਈ `ਚ ਛਾਪਾ – ਅੰਮ੍ਰਿਤਸਰ ਜੇਲ ਵਿਚੋਂ ਮਿਲੇ 24 ਮੋਬਾਈਲ ਫੋਨ

ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੀਆਂ ਜੇਲਾਂ ਨੂੰ ਨਸ਼ਾ ਮੁਕਤ ਅਤੇ ਗੈਂਗਸਟਰਾਂ ਤੋਂ ਮੁੱਕਤ ਕਰਨ ਲਈ ਜੇਲ ਪ੍ਰਸ਼ਾਸਨ ਵੱਲੋਂ ਚੁੱਕੇ PPN0207201705ਗਏ ਕਦਮਾਂ ਤਹਿਤ ਅੱਜ ਸਵੇਰੇ ਕਰੀਬ ਸਾਢੇ ਤਿੰਨ ਵਜੇ ਡੀ.ਆਈ.ਜੀ ਜੇਲ ਸੁਰਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਅੰਮਿ੍ਰਤਸਰ ਪੁਲਿਸ ਨਾਲ ਮਿਲ ਕੇ ਛਾਪਾ ਮਾਰਿਆ ਗਿਆ, ਜਿਸ ਵਿਚ ਪੁਲਿਸ ਦੇ ਹੱਥ 24 ਮੋਬਾਈਲ ਫੋਨ, ਮੋਬਾਈਲ ਚਾਰਜਰ, ਮੋਬਾਈਲ ਬੈਟਰੀਆਂ ਅਤੇ 5300 ਰੁਪਏ ਦੀ ਨਗਦੀ ਬਰਾਮਦ ਕੀਤੀ ਗਈ।ਇਸ ਬਾਰੇ ਪ੍ਰੈਸ ਕਾਨਫਰੰਸ ਵਿਚ ਖੁਲਾਸਾ ਕਰਦੇ ਹੋਏ ਸ੍ਰੀ ਸੈਣੀ ਨੇ ਦੱਸਿਆ ਕਿ ਕੇਂਦਰੀ ਜੇਲ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਪੁਲਿਸ ਕਮਿਸ਼ਨਰੇਟ ਅੰਮਿ੍ਰਤਸਰ ਦੇ ਅਧਿਕਾਰੀਆਂ ਤੇ ਜਵਾਨਾਂ ਦੀ ਸਹਾਇਤਾ ਨਾਲ ਇਹ ਸਾਂਝਾ ਅਪਰੇਸ਼ਨ ਸਵੇਰੇ ਸ਼ੁਰੂ ਕੀਤਾ ਗਿਆ, ਜਿਸ ਵਿਚ ਸੁਪਰਡੈਂਟ ਜੇਲ ਹਰਿੰਦਰਜੀਤ ਸਿੰਘ, ਏ.ਡੀ.ਸੀ.ਪੀ ਕ੍ਰਾਇਮ ਪਰਮਜੀਤ ਸਿੰਘ, ਡਿਪਟੀ ਸੁਪਰਡੈਂਟ ਹੇਮੰਤ ਸ਼ਰਮਾ, ਡਿਪਟੀ ਸੁਪਰਡੈਂਟ ਵਿਜੈ ਕੁਮਾਰ, ਏ.ਸੀ.ਪੀ ਕੇਂਦਰੀ ਤੇ ਪੂਰਬੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾ ਕੇ ਸਾਰੀਆਂ ਬੈਰਕਾਂ, ਚੱਕੀਆਂ, ਲੰਗਰ ਹਾਲ, ਨਸ਼ਾ ਛੁਡਾੳੂ ਕੇਂਦਰ ਅਤੇ ਹਾਈ ਸਕਿਉਰਟੀ ਜੋਨਾਂ ਦੀ ਘੇਰਾ ਬੰਦੀ ਕਰਕੇ ਸਰਚ ਅਪਰੇਸ਼ਨ ਚਲਾਇਆ ਗਿਆ, ਜੋ ਕਿ ਸਵੇਰੇ ਕਰੀਬ ਸਾਢੇ ਅੱਠ ਵਜੇ ਤੱਕ ਜਾਰੀ ਰਿਹਾ।ਉਨਾਂ ਦੱਸਿਆ ਕਿ ਪੁਲਿਸ ਦੇ ਜਵਾਨਾਂ ਦੀ ਸਹਾਇਤਾ ਨਾਲ 24 ਮੋਬਾਈਲ ਫੋਨ ਅਤੇ ਹੋਰ ਸਮਾਨ ਵੱਖ-ਵੱਖ ਬੈਰਕਾਂ ਵਿਚੋਂ ਬਰਾਮਦ ਹੋਏ ਹਨ।ਉਨਾਂ ਕਿਹਾ ਕਿ ਜਿੰਨਾਂ ਕੈਦੀਆਂ ਜਾਂ ਹਵਾਲੀਆਂ ਕੋਲੋਂ ਮੋਬਾਈਲ ਫੋਨ ਮਿਲੇ ਹਨ, ਉਨਾਂ ਖਿਲਾਫ ਕੇਸ ਦਰਜ ਕਰਕੇ ਤਹਿਕੀਕਾਤ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਫੋਨ ਕਿਸ ਤਰਾਂ ਜੇਲ ਵਿਚ ਪਹੁੰਚੇ ਅਤੇ ਇੰਨਾਂ ਫੋਨਾਂ ਤੋਂ ਬਾਹਰ ਕਿੰਨਾ ਨੰਬਰਾਂ ’ਤੇ ਗੱਲ ਹੁੰਦੀ ਰਹੀ।
ਉਨਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਅਪਰੇਸ਼ਨ ਜੇਲਾਂ ਨੂੰ ਅਪਰਾਧ ਅਤੇ ਨਸ਼ੇ ਤੋਂ ਮੁੱਕਤ ਕਰਨ ਵਾਸਤੇ ਜਾਰੀ ਰਹਿਣਗੇ।ਉਨਾਂ ਦੱਸਿਆ ਕਿ ਜੇਲ ਦੀ ਨਿਗਰਾਨੀ ਵਿਚ ਵੀ ਵਾਧਾ ਕੀਤਾ ਗਿਆ ਹੈ, ਤਾਂ ਜੋ ਬਾਹਰੋਂ ਕੋਈ ਅਜਿਹਾ ਸਮਾਨ ਨਾ ਸਪਲਾਈ ਕਰ ਸਕੇ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply