Tuesday, November 24, 2026

ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵਕੀਲਾਂ ਦੇ ਵਾਹਨਾਂ ਲਈ ਨਵੇਂ ਸਟਿੱਕਰ ਜਾਰੀ

ਬਠਿੰਡਾ, 4 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਜਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵਕੀਲਾਂ ਦੀਆਂ ਕਾਰਾਂ ਅਤੇ PPN0407201704ਦੋਪਹੀਆਂ ਵਾਹਨਾਂ ਲਈ ਨਵੇਂ ਸਟਿੱਕਰ ਜਾਰੀ ਕਰਦਿਆਂ ਜਿਲ੍ਹਾ ਬਾਰ ਦੇ ਪ੍ਰਧਾਨ ਰਣਜੀਤ ਸਿੰਘ ਜਲਾਲ ਨੇ ਕਿਹਾ ਕਿ ਸ਼ਹਿਰ ’ਚ ਵਕੀਲ ਲਿਖੇ ਹੋਏ ਸਟਿੱਕਰਾਂ ਦੀ ਦੁਰਵਰਤੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਦੀ ਦੁਰਵਰਤੋਂ ਨੂੰ ਰੋਕਣ ਲਈ ਜਿਲ੍ਹਾ ਬਾਰ ਅੇਸੋਸੀੲੈਸ਼ਨ ਵਲੋਂ ਨਵੇਂ ਸਟਿੱਕਰ ਜਾਰੀ ਕੀਤੇ ਗਏ ਹਨ।ਇਹ ਸਟਿੱਕਰ ਜਾਰੀ ਕਰਨ ਮੌਕੇ ਸ਼ੈਸ਼ਨ ਜੱਜ ਪਰਮਜੀਤ ਸਿੰਘ,ਵਧੀਕ ਸ਼ੈਸ਼ਨ ਜੱਜ ਪਰਮਿੰਦਰਪਾਲ ਸਿੰਘ, ਕੰਵਲਜੀਤ ਸਿੰਘ ਬਾਜਵਾ, ਸੀ.ਜੇ.ਐਮ ਵਿਕਾਂਰਤ ਕੁਮਾਰ ਸਿਵਲ ਜੱਜ, ਵਰੁਣ ਨਾਗਪਾਲ ਤੋਂ ਇਲਾਵਾ ਜਿਲਾ ਬਾਰ ਐਸੋਸੀੲੈਸ਼ਨ ਦੇ ਸਕੱਤਰ ਰੋਹਿਤ ਰੋਮਾਣਾ, ਲਕਿੰਦਰਦੀਪ ਸਿੰਘ ਭਾਈਕਾ ਮੀਤ ਪ੍ਰਧਾਨ, ਜਪਨੀਤ ਕਪਿਲ ਖਜ਼ਾਨਚੀ ਅਤੇ ਮਹਿਕ ਮਿੱਤਲ ਸੰਯੁਕਤ ਸਕੱਤਰ ਜਿਲ੍ਹਾ ਬਾਰ ਵੀ ਹਾਜ਼ਰ ਸਨ।ਇਸ ਮੌਕੇ ਸ਼ੈਸ਼ਨ ਜੱਜ ਪਰਮਜੀਤ ਸਿੰਘ ਵਲੋਂ ਬਾਰ ਐਸੋਸ਼ੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਪ੍ਰਧਾਨ ਜਲਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਟਿੱਕਰ ਵਕੀਲਾਂ ਨੂੰ ਗੱਡੀ ਨੰਬਰ ਲਿਖ ਕੇ ਅਤੇ ਆਰ.ਸੀ ਦੀ ਫੋਟੋ ਕਾਪੀ ਲੈ ਕੇ ਫਿਰ ਜਾਰੀ ਕੀਤੇ ਜਾਣਗੇ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply